ਹੁਣ ਅਚਾਨਕ ਇਥੇ ਲਗਾ ਰਾਤ 10 ਵਜੇ ਤੋਂ ਸਵੇਰ 5 ਵਜੇ ਤੱਕ ਦਾ ਕਰਫਿਊ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੇ ਵਿਚ ਕਰੋਨਾ ਮਹਾਮਾਰੀ ਨੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦਾ ਸਭ ਤੋਂ ਜ਼ਿਆਦਾ ਅਸਰ ਅਮਰੀਕਾ ਵਿੱਚ ਵੇਖਣ ਨੂੰ ਮਿਲਿਆ ਹੈ। ਜਿੱਥੇ ਹਿ ਹੁਣ ਤੱਕ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਦੇ ਵਿਚ ਆਏ ਦਿਨ ਹੀ ਮਰੀਜ਼ਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਪਹਿਲਾਂ ਕੁਝ ਕੇਸ ਘਟਣੇ ਸ਼ੁਰੂ ਹੋਏ ਸਨ। ਪਰ ਹੁਣ ਫਿਰ ਤੋਂ ਕੇਸਾਂ ਦਾ ਵਧਣਾ ਸ਼ੁਰੂ ਹੋ ਗਿਆ ਹੈ। ਅਮਰੀਕਾ ਵਿੱਚ ਮਾਮਲੇ ਇੰਨਾ ਜ਼ਿਆਦਾ ਵਧ ਰਹੇ ਹਨ ,ਜਿਸ ਕਾਰਨ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਕਰਫਿਊ ਜਾਰੀ ਰਹੇਗਾ।

ਅਚਾਨਕ ਹੀ ਇਹ ਐਲਾਨ ਵਧ ਰਹੇ ਕੇਸ ਦੇ ਕਾਰਨ ਕੀਤਾ ਗਿਆ ਹੈ।ਅਲ ਪਾਂਸੋ ਪਬਲਿਕ ਹੈਲਥ ਵਿਭਾਗ ਦੀ ਡਾਇਰੈਕਟਰ ਐਂਜੇਲਾ ਮੋਰਾ ਅਨੁਸਾਰ ਖੇਤਰ ਵਿੱਚ ਕੋਵਿਡ 19 ਨਾਲ ਸਬੰਧਤ ਹਸਪਤਾਲਾਂ ਵਿੱਚ ਤਿੰਨ ਹਫਤਿਆਂ ਤੋਂ ਵੀ ਘੱਟ ਸਮੇਂ ਵਿੱਚ 259 ਤੋਂ 786 ਮਰੀਜ਼ ਹੋ ਗਏ ਹਨ। ਜੋ ਕੇ 300 ਫੀਸਦੀ ਵਾਧਾ ਹੋਇਆ ਹੈ। ਅੰਕੜਿਆਂ ਮੁਤਾਬਕ 14 ਦਿਨਾਂ ਵਿੱਚ ਅਲ ਪਾਸੋ ਵਿੱਚ ਤਕਰੀਬਨ 10 ਹਜਾਰ ਮਾਮਲੇ ਦਰਜ ਕੀਤੇ ਗਏ ਹਨ।

ਇਸ ਕਾਰਨ ਐਤਵਾਰ ਤੋਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਚੋਣ ਤੋਂ 9 ਦਿਨ ਪਹਿਲਾਂ ਲਾਗੂ ਕੀਤਾ ਹੈ। ਚੋਣ ਅਧਿਕਾਰੀਆਂ ਨੇ ਵੋਟਾਂ ਦੇ ਮਾਮਲੇ ਵਿੱਚ ਕਿਹਾ ਹੈ ਕਿ, ਐਤਵਾਰ ਦੇ ਐਲਾਨ ਦਾ ਇਹ ਮਤਲਬ ਨਹੀ ਹੈ ਤੁਸੀਂ ਵੋਟ ਨਹੀਂ ਦੇਣੀ। ਅਧਿਕਾਰੀਆਂ ਨੇ ਸਭ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ। ਜਰੂਰੀ ਕੰਮ, ਕਾਰੋਬਾਰ ਲਈ ਯਾਤਰਾ ਕਰਨ ਵਾਲੇ ਵਸਨੀਕਾਂ ਤੇ ਕਰਫਿਊ ਨਹੀਂ ਲਗਾਇਆ ਜਾਵੇਗਾ। ਜਨਤਕ ਥਾਵਾਂ ਤੇ ਚਿਹਰਾ ਨਾਲ ਢਕਣ ਅਤੇ 250 ਡਾਲਰ , ਕੋਈ ਹੋਰ ਉ-ਲੰ-ਘ- ਣਾ ਕਰਨ ਤੇ 500 ਡਾਲਰ ਦਾ ਜੁਰਮਾਨਾ ਵੀ ਕੀਤਾ ਜਾਵੇਗਾ।

ਦੂਜੇ ਪਾਸੇ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਛੱਡ ਕੇ ਘਰ ਰਹਿਣ ਲਈ ਕਿਹਾ ਗਿਆ ਹੈ। ਇਸ ਖੇਤਰ ਵਿੱਚ ਹਸਪਤਾਲਾਂ ਨੇ ਵੀ ਸ਼ਨੀਵਾਰ ਨੂੰ ਇਕ ਐਲਾਨ ਕੀਤਾ ਹੈ ,ਕਿ ਮਰੀਜ਼ਾਂ ਨੂੰ ਹੋਰ ਸਹੂਲਤਾਂ ਦੇਣ ਲਈ ਅਤੇ ਬੈਡ ਦੀ ਥਾਂ ਖਾਲੀ ਕਰਾਉਣ ਲਈ ਦੂਜੇ ਹਸਪਤਾਲਾਂ ਵਿਚ ਜਾਣ ਦੀ ਤਿਆਰੀ ਰਹੇ ਹਨ। ਅਮਰੀਕਾ ਦੇ ਵਿਚ ਟੈਕਸਾਸ ਦੇ ਅਲ ਪਾਸੋ ਵਿੱਚ ਕਾਊਂਟੀ ਅਧਿਕਾਰੀਆਂ ਨੇ ਐਤਵਾਰ ਨੂੰ ਇੱਕ ਕਰਫਿਊ ਲਾਗੂ ਕੀਤਾ ਹੈ।

ਜਿਸ ਕਰਕੇ ਸ਼ਹਿਰ ਦੇ ਸਿਹਤ ਅਧਿਕਾਰੀਆਂ ਨੇ ਵਾਇਰਸ ਦੇ ਫੈਲਣ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਵਸਨੀਕਾ ਨੂੰ ਅਗਲੇ ਦੋ ਹਫਤਿਆਂ ਲਈ ਘਰ ਵਿਚ ਰਹਿਣ ਦੀ ਅਪੀਲ ਕੀਤੀ। ਜਿਸ ਨਾਲ ਕਰੋਨਾ ਵਾਇਰਸ ਦੇ ਉੱਪਰ ਕਾਬੂ ਪਾਇਆ ਜਾ ਸਕੇ ,ਤੇ ਮਰੀਜਾਂ ਦੀ ਗਿਣਤੀ ਦੇ ਵਿੱਚ ਕਮੀ ਆਵੇਗੀ।