BREAKING NEWS
Search

ਹੁਣੇ ਹੁਣੇ 6 ਫਰਵਰੀ ਦੇ ਕਿਸਾਨਾਂ ਦੇ ਚੱਕਾ ਜਾਮ ਤੋਂ ਪਹਿਲਾਂ ਕੇਂਦਰ ਤੋਂ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕਿਸਾਨਾਂ ਦਾ ਚੱਲ ਰਿਹਾ ਖੇਤੀ ਅੰਦੋਲਨ ਨਿੱਤ ਨਵੇਂ ਦਿਨ ਕਈ ਤਰ੍ਹਾਂ ਦੇ ਪੈਗਾਮ ਜਾਰੀ ਕਰ ਰਿਹਾ ਹੈ। ਜਿਸ ਦਾ ਅਸਰ ਪੂਰੇ ਦੇਸ਼ ਵਿਚ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਕੁਝ ਦਿਨਾਂ ਤੋਂ ਖੇਤੀ ਅੰਦੋਲਨ ਦੇ ਵਿਚ ਆਉਣ ਵਾਲੇ ਲੋਕਾਂ ਦਾ ਵੱਡਾ ਵਾਧਾ ਦਰਜ ਕੀਤਾ ਗਿਆ। ਜਿਸ ਨਾਲ ਹੁਣ ਇਸ ਅੰਦੋਲਨ ਨੂੰ ਹੋਰ ਜ਼ਿਆਦਾ ਬਲ ਮਿਲ ਚੁੱਕਾ ਹੈ ਅਤੇ ਕਿਸਾਨਾਂ ਵੱਲੋਂ ਆਪਣੇ ਸੰਘਰਸ਼ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਕਿਸਾਨ ਜਥੇ ਬੰਦੀ ਦੇ ਆਗੂਆਂ ਵੱਲੋਂ ਦਿੱਲੀ ਦੀਆਂ ਸਰਹੱਦਾਂ ਉਪਰ ਇਕੱਤਰ ਹੋਏ ਤਮਾਮ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਆਖਿਆ ਹੈ ਕਿ ਸਰਕਾਰ ਵੱਲੋਂ ਖੇਡੀ ਜਾਂਦੀ ਚਾਲਬਾਜੀ ਤੋਂ ਵੀ ਸਾਨੂੰ ਬਚ ਕੇ ਰਹਿਣਾ ਪਵੇਗਾ। ਆਪਣੇ ਇਸ ਅੰਦੋਲਨ ਦੇ ਸਬੰਧ ਵਿੱਚ ਕਿਸਾਨ ਆਗੂਆਂ ਵੱਲੋਂ 6 ਫ਼ਰਵਰੀ ਨੂੰ ਪੂਰੇ ਦੇਸ਼ ਭਰ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਸ ਐਲਾਨ ਤਹਿਤ ਪੂਰੇ ਦੇਸ਼ ਅੰਦਰ ਦੁਪਹਿਰ 12 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਤਿੰਨ ਘੰਟੇ ਵਾਸਤੇ ਚੱਕਾ ਜਾਮ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 26 ਜਨਵਰੀ ਟਰੈਕਟਰ ਪਰੇਡ ਤੋਂ ਬਾਅਦ ਕਿਸਾਨਾਂ ਵੱਲੋਂ ਕੀਤਾ ਗਿਆ ਇਹ ਦੂਜਾ ਵੱਡਾ ਐਲਾਨ ਜਿਸ ਨੂੰ ਹੁਣ ਤਕ ਕਈ ਲੋਕਾਂ ਨੇ ਸਮਰਥਨ ਦੇ ਦਿੱਤਾ ਹੈ।

ਇਸੇ ਦੇ ਸੰਬੰਧ ਵਿਚ ਵੀਰਵਾਰ ਨੂੰ ਦਿੱਲੀ ਪੁਲਿਸ ਕਮਿਸ਼ਨਰ ਐਨਐਸ ਸ੍ਰੀਵਾਸਤਵ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਸੰਸਦ ਭਵਨ ਵਿਖੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਪੁੱਜੇ। ਗੌਰ ਤਲਬ ਹੈ ਕਿ ਕਿਸਾਨ ਅੰਦੋਲਨ ਅਤੇ 6 ਜਨਵਰੀ ਨੂੰ ਕੀਤੇ ਜਾਣ ਵਾਲੇ ਚੱਕਾ ਜਾਮ ਦੇ ਸੰਬੰਧ ਵਿੱਚ ਕੀਤੇ ਜਾ ਰਹੇ ਟਵੀਟਸ ਕਾਰਨ ਪੁਲਿਸ ਪ੍ਰਸ਼ਾਸਨ ਵਿਚ ਹੜਕੰਪ ਮੱਚਿਆ ਹੈ। ਜਿਸ ਕਾਰਨ ਦੇਸ਼ ਵਿਚ ਸੁਰੱਖਿਆ ਬਣਾਈ ਰੱਖਣ ਲਈ ਇਹ ਮੀਟਿੰਗ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

ਇਸ ਮੀਟਿੰਗ ਦੌਰਾਨ ਕਈ ਤਰ੍ਹਾਂ ਦੇ ਅਹਿਮ ਫ਼ੈਸਲੇ ਲਏ ਜਾਣਗੇ ਜਿਨ੍ਹਾਂ ਦਾ ਸਬੰਧ 6 ਫ਼ਰਵਰੀ ਨੂੰ ਕੀਤੇ ਜਾਣ ਵਾਲੇ ਚੱਕਾ ਜਾਮ ਨਾਲ ਹੋ ਸਕਦਾ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਕੇ ਕਿਸਾਨਾਂ ਨੂੰ ਸਰਹੱਦਾਂ ਉਪਰ ਹੀ ਡੱਕਿਆ ਹੋਇਆ ਹੈ ਪਰ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਹਰ ਤਰ੍ਹਾਂ ਦੇ ਤਸੀਹੇ ਝੱਲਦੇ ਹੋਏ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ।