ਹੁਣੇ ਹੁਣੇ ਹੋਈ ਇਸ ਚੋਟੀ ਦੇ ਮਸ਼ਹੂਰ ਵੱਡੇ ਲੀਡਰ ਦੀ ਅਚਾਨਕ ਮੌਤ,ਛਾਇਆ ਸੋਗ – ਤਾਜਾ ਵੱਡੀ ਖਬਰ

1214

ਤਾਜਾ ਵੱਡੀ ਖਬਰ

ਇਹ ਸਾਲ ਸਭ ਦੀ ਜ਼ਿੰਦਗੀ ਵਿੱਚ ਅਜਿਹਾ ਸਾਲ ਬਣ ਕੇ ਆਵੇਗਾ , ਜਿਸਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।ਇਹ ਤਾਂ ਰੱਬ ਹੀ ਜਾਣਦਾ ਹੈ ਕਿ ਇਸ ਸਾਲ ਆ ਰਹੀਆਂ ਦੁਖਦਾਈ ਖਬਰਾਂ ਦਾ ਅੰਤ ਕਦੋਂ ਹੋਵੇਗਾ। ਇੱਕ ਦੇ ਬਾਅਦ ਇੱਕ ਸਿਲਸਿਲੇ ਵਾਰ ਤਰੀਕੇ ਦੇ ਨਾਲ ਸੋਗ ਭਰੀਆ ਖਬਰਾਂ ਦੇਖਣ ਅਤੇ ਸੁਣਨ ਵਿਚ ਮਿਲ ਰਹੀਆਂ ਹਨ। ਪਿਛਲੇ ਦਿਨੀਂ ਬਹੁਤ ਸਾਰੇ ਲੋਕ ਹਾਦਸਿਆਂ ਦਾ ਸ਼ਿਕਾਰ ਬਣ ਗਏ। ਆਏ ਦਿਨ ਹੀ ਹਾਦਸਿਆਂ ਦੇ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ।

ਇਸ ਸਾਲ ਵਿੱਚ ਜਿੱਥੇ ਕਰੋਨਾ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਉਥੇ ਹੀ ਸਾਹਿਤ ਜਗਤ ,ਸੰਗੀਤ ਜਗਤ,ਫ਼ਿਲਮ ਜਗਤ ,ਖੇਡ ਜਗਤ , ਰਾਜਨੀਤੀ ਜਗਤ, ਮਨੋਰੰਜਨ ਜਗਤ,ਧਾਰਮਿਕ ਜਗਤ, ਵਿੱਚੋਂ ਕੋਈ ਨਾ ਕੋਈ ਖ਼ਬਰ ਅਜਿਹੀ ਸਾਹਮਣੇ ਆ ਜਾਂਦੀ ਹੈ। ਜਿਸ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਇਸ ਸਾਲ ਦੇ ਵਿੱਚ ਬਹੁਤ ਸਾਰੇ ਲੋਕ ਕਰੋਨਾ, ਸੜਕ ਹਾਦਸਿਆਂ, ਅਚਾਨਕ ਹੋਣ ਵਾਲੇ ਹਾਰਟ ਅ-ਟੈ-ਕ ਅਤੇ ਬੀਮਾਰੀਆਂ ਦਾ ਸ਼ਿਕਾਰ ਹੋ ਗਏ,ਕੁਝ ਬਿਮਾਰੀਆਂ ਤੇ ਚਲਦੇ ਹੋਏ ਕਰੋਨਾ ਦੀ ਲਪੇਟ ਵਿੱਚ ਆਉਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਇਸ ਸਾਲ ਦੇ ਵਿੱਚ ਬਹੁਤ ਸਾਰੀਆਂ ਸਖਸ਼ੀਅਤਾ ਬਾਰੇ ਵੀ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ।

ਹੁਣ ਇੱਕ ਹੋਰ ਮਸ਼ਹੂਰ ਵੱਡੇ ਲੀਡਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਗਜ ਕਾਂਗਰਸੀ ਨੇਤਾ ਅਹਿਮਦ ਪਟੇਲ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਹੈ। ਵਿਸ਼ਵ ਵਿਚ ਫੈਲੀ ਹੋਈ ਮ-ਹਾ-ਮਾ- ਰੀ ਨੇ ਉਨ੍ਹਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਸੀ। ਇੱਕ ਮਹੀਨੇ ਪਹਿਲਾਂ ਇਸ ਬਿਮਾਰੀ ਦੀ ਜਕੜ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਤੇ ਅੱਜ ਤੜਕੇ 3:30 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ।

ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਉਨ੍ਹਾਂ ਦੇ ਪੁੱਤਰ ਫੈਜਲ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ। ਪਾਰਟੀ ਨੇਤਾ ਅਤੇ ਐਮ ਪੀ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਅਹਿਮਦ ਪਟੇਲ ਦੇ ਦਿਹਾਂਤ ਤੇ ਕਿਹਾ ਕਿ ਬਹੁਤ ਚੰਗਾ ਅਤੇ ਵਿਸ਼ਵਾਸ ਪਾਤਰ ਸਾਥੀ ਸਾਥ ਛੱਡ ਗਿਆ ਹੈ। ਉਨ੍ਹਾਂ ਦੱਸਿਆ ਕਿ 1977 ਤੋਂ ਲੈ ਕੇ ਹੁਣ ਤੱਕ ਉਹਨਾਂ ਦਾ ਰਾਜਨੀਤਕ ਸਫ਼ਰ ਇਕੱਠਿਆਂ ਦਾ ਰਿਹਾ ਹੈ।

ਉਹ ਲੋਕ ਸਭਾ ਵਿੱਚ ਪੁੱਜੇ ਤੇ ਮੈਂ ਵਿਧਾਨ ਸਭਾ ਵਿੱਚ। ਉਹ ਆਪਣੇ ਚੰਗੇ ਵਿਵਹਾਰ, ਮਿੱਠੀ ਭਾਸ਼ਾ ਅਤੇ ਖੁਸ਼ ਰਹਿਣ ਕਾਰਨ ਆਪਣਾ ਇਕ ਅਹਿਮ ਸਥਾਨ ਰੱਖਦੇ ਸਨ। ਅਹਿਮਦ ਪਟੇਲ ਦੇ ਦਿਹਾਂਤ ਤੇ ਪ੍ਰਿਯੰਕਾ ਗਾਂਧੀ ਨੇ ਵੀ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗਰਸੀਆਂ ਲਈ ਇੱਕ ਰਾਜਨੀਤਿਕ ਮੁਸ਼ਕਲ ਦਾ ਹੱਲ ਸਨ । ਉਨ੍ਹਾਂ ਕਿਹਾ ਕਿ ਪਟੇਲ ਨਾ ਸਿਰਫ ਬੁੱਧੀਮਾਨ ਅਤੇ ਅਨੁਭਵੀ ਸਨ ਸਗੋਂ ਹਮੇਸ਼ਾ ਸਾਨੂੰ ਉਨ੍ਹਾਂ ਤੋਂ ਸਲਾਹ ਮਿਲਦੀ ਰਹੀ ਹੈ। ਪ੍ਰਿਅੰਕਾ ਗਾਂਧੀ ਨੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਵੀ ਕੀਤੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।