ਹੁਣੇ ਹੁਣੇ ਹਵਾਈ ਜਹਾਜ ਹੋਇਆ ਕਰੇਸ਼, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਸ ਵਾਰ 2020 ਵਰ੍ਹਾ ਦੁਨੀਆਂ ਲਈ ਅਜਿਹਾ ਵਰ੍ਹਾ ਹੋ ਨਿੱਬੜੇਗਾ। ਜਿਸ ਵਿੱਚ ਬਹੁਤ ਸਾਰੇ ਲੋਕ ਸਾਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਏ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਵਰ੍ਹੇ ਦੇ ਵਿੱਚ ਅਜਿਹਾ ਵੀ ਹੋ ਸਕਦਾ ਹੈ। ਇਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਆਏ ਦਿਨ ਹੀ ਸਾਨੂੰ ਕੋਈ ਅਜਿਹੀ ਖ਼ਬਰ ਸੁਣਨ ਨੂੰ ਮਿਲ ਜਾਂਦੀ ਹੈ, ਜਿਸ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ।

ਇਸ ਸਾਲ ਬੁਹਤ ਸਾਰੀਆਂ ਮੌਤਾਂ ਕਰੋਨਾ ਦੇ ਕਾਰਨ ਹੋਈਆ। ਉਥੇ ਹੀ ਬਹੁਤ ਸਾਰੇ ਲੋਕ ਸੜਕ ਹਾਦਸਿਆਂ ਅਤੇ ਹਵਾਈ ਹਾਦਸਿਆਂ ਦੌਰਾਨ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਹਨ। ਅਜਿਹੀ ਹੀ ਹੁਣ ਹਵਾਈ ਹਾਦਸੇ ਦੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਹਵਾਈ ਜਹਾਜ਼ ਕ੍ਰੈਸ਼ ਹੋ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਤਾਇਵਾਨ ਵਿਚ ਇੱਕ ਹਵਾਈ ਜਹਾਜ਼ ਦੇ ਕ੍ਰੈਸ਼ ਹੋਣ ਦੀ ਖ਼ਬਰ ਮਿਲੀ ਹੈ।

ਕ੍ਰੈਸ਼ ਹੋਣ ਦਾ ਕਾਰਨ ਅਗਿਆਤ ਹੈ । ਪਰ ਇਹ ਟਾਪੂ ਦੀਆਂ ਵਧਦੀਆਂ ਹਵਾਈ ਸੈਨਾ ਦੇ ਬੇੜ੍ਹੇ ਨਾਲ ਸੰਬੰਧਿਤ ਮੁ-ਸ਼-ਕਿ- ਲਾਂ ਨੂੰ ਦਰਸਾਉਂਦਾ ਹੈ।ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਚਿਹੰਗ ਏਅਰਫੋਰਸ ਬੇਸ ਤੋਂ 2 ਮਿੰਟ ਤੋਂ ਵੀ ਘੱਟ ਸਮੇਂ ਬਾਅਦ ਤਾਈਤੰਗ ਦੇ ਪੂਰਵੀ ਕਾਊਂਟੀ ਤੋਂ ਪ੍ਰਸ਼ਾਂਤ ਮਹਾਂਸਾਗਰ ਵਿੱਚ ਹਾਦਸਾਗ੍ਰਸਤ ਹੋ ਗਿਆ। ਇਹ ਸਿਖਲਾਈ ਮਿਸ਼ਨ ਦੌਰਾਨ F-5E ਲੜਾਕੂ ਜਹਾਜ਼ ਵੀਰਵਾਰ ਸਵੇਰੇ ਹਾਦਸਾਗ੍ਰਸਤ ਹੋਇਆ ਹੈ ।

ਹਾਦਸੇ ਤੋਂ ਬਾਅਦ ਪਾਇਲਟ ਕੈਂਪਟਨ ਚੂ ਕੁਆਨ- ਮੇਂਗ ਨੂੰ ਸਮੁੰਦਰ ਵਿੱਚੋਂ ਬਾਹਰ ਕੱਢਿਆ ਗਿਆ ਤੇ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ । ਮ੍ਰਿਤਕ ਪਾਇਲਟ 29 ਸਾਲਾਂ ਦੀ ਮੌਤ ਦੀ ਜਾਣਕਾਰੀ ਰੱਖਿਆ ਮੰਤਰਾਲੇ ਨੇ ਦਿੱਤੀ ਹੈ। ਚੀਨ ਨੇ ਤਾਈਵਾਨ ਨੂੰ ਆਪਣੇ ਕੰਟਰੋਲ ਵਿਚ ਲਿਆਉਣ ਲਈ ਬਹੁਤ ਵੱਡੀ ਫ਼ੌਜ ਦੀ ਵਰਤੋਂ ਕਰਨ ਦੀ ਧਮਕੀ ਦਿੱਤੀ ਹੈ ਅਤੇ ਤਾਈਵਾਨੀ ਹਵਾਈ ਖੇਤਰ ਵਿਚ ਹਾਲ ਹੀ ਵਿਚ ਚੀਨੀ ਮਿਸ਼ਨਾ ਦੀ ਵੱਧ ਰਹੀ ਗਤੀ ਨੂੰ ਤਾਇਵਾਨ ਦੀ ਹਵਾਈ ਫੌਜ ਤੇ ਇਕ ਮਕੈਨੀਕਲ ਟੋਲ ਲੈਂਦਿਆਂ ਦੇਖਿਆ ਜਾਂਦਾ ਹੈ।

ਤਾਈਵਾਨ ਇਸ ਲਈ 4ਅਰਬ ਡਾਲਰ ਤੋਂ ਵੱਧ ਦੀਆਂ ਮਿਜ਼ਾਈਲ ਪ੍ਰਣਾਲੀ ਤੇ ਹੋਰ ਫੌਜੀ ਤਕਨੋਲਜੀ ਨੂੰ ਰੋਕਣ ਲਈ ਆਪਣੇ ਤੱਟਵਰਤੀ ਬਚਾਅ ਨੂੰ ਵੀ ਅਪਗ੍ਰੇਡ ਕਰ ਰਿਹਾ ਹੈ।ਹਵਾਈ ਜਹਾਜ਼ 1970 ਦੇ ਦਹਾਕੇ ਦੇ ਸ਼ੁਰੂ ਤੋਂ ਹੈ। ਇਸਨੂੰ ਕਈ ਵਾਰ ਅਪਗ੍ਰੇਡ ਕੀਤਾ ਗਿਆ ਹੈ। ਤਾਈਵਾਨ ਨੇ ਅਮਰੀਕਾ ਤੋਂ ਖਰੀਦੇ ਹੋਏ ਕਾਫੀ ਜਹਾਜ਼ਾਂ ਨੂੰ ਅੱਪਗਰੇਡ ਕੀਤਾ ਹੈ।