ਆਈ ਤਾਜਾ ਵੱਡੀ ਖਬਰ 

ਕੇਂਦਰ ਸਰਕਾਰ ਵਲੋਂ ਲਿਆਂਦੇ ਨਵੇਂ ਖੇਤੀ ਕਨੂੰਨਾਂ ਨੇ ਸਾਰੇ ਪਾਸੇ ਹਲਚ ਮਚਾ ਕੇ ਰਖੀ ਹੋਈ ਹੈ ਲੱਖਾਂ ਕਿਸਾਨ ਇਸ ਕਨੂੰਨ  ਦੇ ਵਿਰੋਧ ਵਿਚ ਸੜਕਾਂ ਤੇ ਉਤਰੇ ਹੋਏ ਹਨ।  ਕਿਸਾਨਾਂ ਨੇ ਪਹਿਲਾਂ ਪੰਜਾਬ ਵਿਚ ਕਾਫੀ ਸਮਾਂ ਇਹਨਾਂ ਕਨੂੰਨਾਂ  ਦਾ ਵਿਰੋਧ ਕੀਤਾ ਅਤੇ ਹੁਣ ਲੱਖਾਂ ਦੀ ਤਾਦਾਤ ਵਿਚ ਕਿਸਾਨ ਦਿਲੀ ਦੇ ਬਾਡਰ ਤੇ ਇਹਨਾਂ ਕਨੂਨ ਦੇ ਵਿਰੋਧ ਵਿਚ ਡਟੇ ਹੋਏ ਹਨ।  ਰੋਜਾਨਾ ਹੀ ਦਿਲੀ ਬਾਡਰ ਤੇ ਕਿਸਾਨ ਦੀਆਂ ਮੌਤਾਂ ਕਿਸੇ ਨਾ ਕਿਸੇ ਕਾਰਨ ਦਾ ਕਰਕੇ ਹੋ ਰਹੀਆਂ ਹਨ।

ਅੱਜ ਭਾਰਤ ਦੀ ਸੁਪ੍ਰੀਮ ਕੋਰਟ ਵਿਚ ਇਹਨਾਂ ਕਨੂੰਨ ਦੇ ਬਾਰੇ ਵਿਚ ਸੁਣਵਾਈ ਚਲ ਰਹੀ ਹੈ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਚੀਫ਼ ਜਸਟਿਸ ਨੇ ਕਿਹਾ ਹੈ ਕੇ ਸੁਪ੍ਰੀਮ ਕੋਰਟ ਸਰਕਾਰ ਦੇ ਇਸ ਰਵਈਏ ਤੋਂ ਬਿਲਕੁਲ ਵੀ ਖੁਸ਼ ਨਹੀ ਹੈ ਕੇ ਏਨਾ ਲੰਮਾ ਸਮਾਂ ਹੋਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਵਲੋਂ ਇਸ ਮਾਮਲੇ ਦਾ ਕੋਈ ਹਲ ਹਜੇ ਤੱਕ ਨਹੀ ਕੱਢਿਆ ਗਿਆ ਹੈ ਅਤੇ ਕਿਸਾਨ।  ਖੁ-ਦ-ਕੁ-ਸ਼ੀ-ਆਂ।  ਕਰ ਰਹੇ ਹਨ ਅਤੇ ਠੰਢ ਵਿਚ ਰਹਿ ਰਹੇ ਹਨ।

ਇੰਡੀਆ ਦੀ ਮਸ਼ਹੂਰ ਖ਼ਬਰ ਏਜੰਸੀ ਏਐੱਨਆਈ ਨੇ ਖਬਰ ਦਿੱਤੀ ਹੈ ਕੇ ਅਦਾਲਤ ਨੇ ਸਰਕਾਰ ਤੋਂ ਸਵਾਲ ਕੀਤਾ ਹੈ ਕੇ ਕੀ ਇਹਨਾਂ ਕਨੂੰਨ ਨੂੰ ਕੁਝ ਸਮੇਂ ਦੇ ਲਈ ਹੋਲਡ ਨਹੀਂ ਕੀਤਾ ਜਾ ਸਕਦਾ।  ਅਦਾਲਤ ਨੇ ਇਹ ਵੀ ਕਿਹਾ ਹੈ ਕੇ ਉਹਨਾਂ ਦੇ ਕੋਲ ਕੋਈ ਇੱਕ ਵੀ ਅਜਿਹੀ ਪਟੀਸ਼ਨ ਨਹੀ ਆਈ ਜਿਸ ਵਿਚ ਇਹ ਕਿਹਾ ਗਿਆ ਹੋਵੇ ਕੇ ਇਹ ਕਨੂੰਨ  ਚੰਗੇ ਹਨ।  ਕੇਂਦਰ ਸਰਕਾਰ ਅਤੇ ਕਿਸਾਨ ਜਥੇ ਬੰਦੀਆਂ ਦੇ ਵਿਚਕਾਰ ਹੁਣ ਤੱਕ 8 ਮੀਟਿੰਗਾਂ ਹੋ ਚੁਕੀਆਂ ਹਨ ਜਿਹਨਾਂ ਦੇ ਵਿਚ ਕੋਈ ਵੀ ਮਸਲੇ ਦਾ ਹਲ ਨਿਕਲਕੇ ਸਾਹਮਣੇ ਨਹੀ ਆਇਆ ਹੈ।  ਜੋ ਕੇ ਬਹੁਤ ਨਿ-ਰਾ- ਸ਼ਾ ਵਾਲੀ ਗਲ੍ਹ ਰਹੀ ਹੈ।

ਹਜੇ ਅਦਾਲਤ ਦੇ ਅੰਦਰ ਕਾਰਵਾਈ ਚਲ ਰਹੀ ਹੈ ਜਿਵੇ ਹੀ ਅਦਾਲਤ ਇਸ ਮਾਮਲੇ ਦੇ ਬਾਰੇ ਵਿਚ ਕੋਈ ਫੈਸਲਾ ਦਿੰਦੀ ਹੈਂ ਸੀ ਤੁਹਨੂੰ ਅਪਡੇਟ ਕਰਾਂਗੇ ਤੱਦ ਤੱਕ ਤੁਸੀ ਕਿਸਾਨੀ ਸੰਘਰਸ਼ ਦੀਆਂ ਤਾਜਾ ਖਬਰਾਂ ਦੇਖਣ ਲਈ ਸਾਡੇ ਪੇਜ ਪੰਜਾਬ ਨਿਊਜ਼ ਨਾਲ ਜੁੜੇ ਰਹੋ ਸਾਡੀ ਕੋਸ਼ਿਸ਼ ਹੈ ਕੇ ਹਰ ਖਬਰ ਸਹੀ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਾਈ ਜਾਵੇ


                                       
                            
                                                                   
                                    Previous Postਹੁਣੇ ਹੁਣੇ ਟਿਕਰੀ ਬਾਡਰ ਤੋਂ ਆਈ ਮਾੜੀ ਖਬਰ, ਸੁਣਕੇ ਕਿਸਾਨਾਂ ਚ ਛਾਈ ਸੋਗ ਦੀ ਲਹਿਰ
                                                                
                                
                                                                    
                                    Next Postਚਲ ਰਹੇ ਕਿਸਾਨ ਅੰਦੋਲਨ ਦੇ ਦੌਰਾਨ ਅੱਜ ਸ਼ਾਮ 4 ਵਜੇ ਨਾਲ ਪ੍ਰਧਾਨ ਮੰਤਰੀ ਮੋਦੀ ਕਰਨਗੇ ਇਹ ਕੰਮ
                                                                
                            
               
                            
                                                                            
                                                                                                                                            
                                    
                                    
                                    



