ਹੁਣੇ ਹੁਣੇ ਲੁਧਿਆਣਾ ‘ਚ ਹੋਇਆ ਹੁਸ਼ਿਆਰਪੁਰ ਤੋਂ ਵੀ ਘਿਨੌਣਾ ਕਾਂਡ

ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਵਿੱਚ 5 ਸਾਲਾ ਬੱਚੇ ਨਾਲ ਦਰਿੰਦਗੀ ਅਤੇ ਕਤਲ ਦੀ ਘਟਨਾ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹੁਣ ਲੁਧਿਆਣਾ ਤੋਂ ਇਸ ਤੋਂ ਵੀ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 9 ਸਾਲਾ ਨਾਬਾਲਗ ਵੱਲੋਂ 3 ਸਾਲਾ ਬੱਚੀ ਨਾਲ ਜਬਰ ਜਿਨਾਹ ਕਰਨ ਦਾ ਦੋਸ਼ ਲੱਗਾ ਹੈ।

ਬੱਚੀ ਦੀ ਮਾਂ ਦੇ ਬਿਆਨ ਅਧਾਰਿਤ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਇਸ ਸੰਬੰਧੀ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਅਤੇ ਬੱਚੀ ਦੀ ਮੈਡੀਕਲ ਜਾਂਚ ਵੀ ਕੀਤੀ ਜਾ ਰਹੀ ਹੈ।

ਬੱਚੀ ਦੀ ਮਾਂ ਮੁਤਾਬਕ, ਉਹ ਲਗਭਗ 4 ਮਹੀਨੇ ਪਹਿਲਾਂ ਆਪਣੇ ਪਤੀ ਨਾਲ ਪਿੰਡ ਤੋਂ ਇੱਥੇ ਰਹਿਣ ਲਈ ਆਈ ਸੀ। ਘਟਨਾ ਵਾਲੇ ਦਿਨ ਬੱਚੀ ਉਸ ਦੇ ਕੋਲ ਹੀ ਸੁੱਤੀ ਸੀ, ਪਰ ਜਦੋਂ ਉਸ ਨੇ ਵੇਖਿਆ ਕਿ ਧੀ ਬਿਸਤਰੇ ’ਤੇ ਨਹੀਂ ਹੈ, ਤਾਂ ਉਸ ਨੇ ਭਾਲ ਸ਼ੁਰੂ ਕੀਤੀ। ਗੁਆਂਢੀ ਦੇ ਘਰ ਜਾਣ ’ਤੇ ਉਸ ਨੇ ਬੱਚੀ ਦੇ ਰੋਣ ਦੀ ਆਵਾਜ਼ ਸੁਣੀ ਅਤੇ ਅੰਦਰ ਜਾ ਕੇ ਵੇਖਿਆ ਤਾਂ ਉਸ ਦੀ ਧੀ ਬੁਰੇ ਹਾਲਾਂ ਵਿੱਚ ਸੀ। ਮਾਂ ਦੇ ਸ਼ੋਰ ਮਚਾਉਣ ’ਤੇ ਦੋਸ਼ੀ ਨਾਬਾਲਗ ਮੌਕੇ ਤੋਂ ਫਰਾਰ ਹੋ ਗਿਆ।

ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਜਿਸ ਮਗਰੋਂ ਨਾਬਾਲਗ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ। ਸੂਤਰਾਂ ਅਨੁਸਾਰ, ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।