ਹੁਣੇ ਹੁਣੇ ਮੋਦੀ ਸਰਕਾਰ ਨੇ ਮੀਟਿੰਗ ਚ ਲਿਆ ਇਹ ਵੱਡਾ ਫੈਸਲਾ, ਲੋਕਾਂ ਚ ਛਾ ਗਈ ਖੁਸ਼ੀ

1805

ਆਈ ਤਾਜਾ ਵੱਡੀ ਖਬਰ

ਤਿਉਹਾਰਾਂ ਦਾ ਸੀਜ਼ਨ ਨਜ਼ਦੀਕ ਆਉਂਦੇ ਸਾਰ ਹੀ ਹਰ ਪਾਸੇ ਚਹਿਲ-ਪਹਿਲ ਹੋਣੀ ਸ਼ੁਰੂ ਹੋ ਜਾਂਦੀ ਹੈ। ਲੋਕ ਇਸ ਸਮੇਂ ਇੱਕ-ਦੂਜੇ ਨੂੰ ਮਿਲਣ ਸਮੇਂ ਆਕਰਸ਼ਕ ਉਪਹਾਰ ਦਿੰਦੇ ਹਨ ਜੋ ਇਸ ਖੁਸ਼ੀ ਦੇ ਮੌਕੇ ਨੂੰ ਹੋਰ ਵੀ ਦੂਣ ਸਵਾਇਆ ਕਰ ਦਿੰਦਾ ਹੈ।

ਵੱਖ-ਵੱਖ ਦਫਤਰਾਂ, ਦੁਕਾਨਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੇ ਬੌਸ ਵੱਲੋਂ ਦੀਵਾਲੀ ਬੋਨਸ ਦਾ ਹਰ ਸਾਲ ਇੰਤਜ਼ਾਰ ਰਹਿੰਦਾ ਹੈ ਅਤੇ ਜਿਸ ਨੂੰ ਮਿਲਣ ਤੋਂ ਬਾਅਦ ਉਹ ਕਰਮਚਾਰੀ ਖੁਸ਼ੀ-ਖੁਸ਼ੀ ਆਪਣੇ ਤਿਉਹਾਰਾਂ ਨੂੰ ਮਨਾਉਂਦਾ ਹੈ। ਇੱਥੇ ਇੱਕ ਵੱਡੀ ਖੁਸ਼ਖਬਰੀ ਕੇਂਦਰ ਸਰਕਾਰ ਵੱਲੋਂ ਆਪਣੇ ਕਰਮਚਾਰੀਆਂ ਨੂੰ ਦਿੱਤੀ ਜਾ ਰਹੀ ਹੈ। ਜਿਸ ਅਧੀਨ ਸਰਕਾਰ ਨੇ ਆਪਣੇ ਕਾਮਿਆਂ ਨੂੰ ਦੀਵਾਲੀ ਬੋਨਸ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਕੈਬਨਿਟ ਬੈਠਕ ਵਿਚ ਲਿਆ ਗਿਆ ਹੈ ਜਿਸਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ।

ਇਸ ਬੈਠਕ ਦੇ ਵਿੱਚ ਕੈਬਨਿਟ ਨੇ 30 ਲੱਖ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਦੀਵਾਲੀ ਬੋਨਸ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦੱਸਿਆ ਕਿ ਡਾਇਰੈਕਟ ਬੈਨੇਫਿਟ ਟਰਾਂਸਫਰ ਜ਼ਰੀਏ ਇਹ ਪੈਸਾ ਸਿੱਧਾ ਕਰਮਚਾਰੀਆਂ ਦੇ ਬੈਂਕ ਅਕਾਊਂਟ ਦੇ ਵਿੱਚ ਪਾਇਆ ਜਾਵੇਗਾ। ਜਿਸ ਦੇ ਤਹਿਤ 30 ਲੱਖ ਕਰਮਚਾਰੀਆਂ ਨੂੰ 3,737 ਕਰੋੜ ਰੁਪਏ ਦੇ ਬੋਨਸ ਤੁਰੰਤ ਟਰਾਂਸਫਰ ਕਰਨ ਦਾ ਐਲਾਨ ਕੀਤਾ ਹੈ

ਜਿਸ ਦਾ ਭੁਗਤਾਨ ਦਿਵਾਲੀ ਜਾਂ ਦੁਰਗਾ ਪੂਜਾ ਤੋਂ ਪਹਿਲਾਂ ਕਰ ਦਿੱਤਾ ਜਾਵੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਸਰਕਾਰੀ ਕਾਮਿਆਂ ਵਾਸਤੇ ਸਪੈਸ਼ਲ ਫੈਸਟੀਵਲ ਐਡਵਾਂਸ ਸਕੀਮ ਦੀ ਸ਼ੁਰੂਆਤ ਕਰਨ ਦੀ ਘੋਸ਼ਣਾ ਕੀਤੀ ਸੀ। ਇਸ ਸਕੀਮ ਦੇ ਤਹਿਤ ਕੇਂਦਰ ਸਰਕਾਰ ਦੇ ਕਰਮਚਾਰੀ 10 ਹਜ਼ਾਰ ਰੁਪਏ ਅਡਵਾਂਸ ਲੈ ਸਕਣਗੇ ਜੋ ਕਿ ਇੱਕ ਕੈਸ਼ ਵਾਊਚਰ ਦੇ ਰੂਪ ਵਿਚ 31 ਮਾਰਚ 2021 ਤੋਂ ਪਹਿਲਾਂ ਤੱਕ ਵੈਧ ਰਹਿਣਗੇ।

ਇਸ ਸਕੀਮ ਦਾ ਲਾਭ ਲੈਣ ਦੇ ਲਈ ਕਾਮਿਆਂ ਨੂੰ ਸਰਕਾਰ ਵੱਲੋਂ ਜਾਰੀ ਕੀਤੀਆਂ ਗਾਈਡ ਲਾਈਨਜ਼ ਨੂੰ ਫਾਲੋ ਕਰਨਾ ਪਵੇਗਾ। ਇਸ ਸਕੀਮ ਦਾ ਲਾਭ ਸਾਰੇ ਕੇਂਦਰੀ ਕਰਮਚਾਰੀ ਲੈ ਸਕਦੇ ਹਨ ਅਤੇ ਜੇਕਰ ਸੂਬਾ ਕਰਮਚਾਰੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹਨ ਤਾਂ ਸੂਬਾ ਸਰਕਾਰ ਨੂੰ ਕੇਂਦਰ ਦਾ ਇਹ ਪ੍ਰਸਤਾਵ ਮੰਨਣਾ ਪਵੇਗਾ। ਕਰਮਚਾਰੀ ਵੱਲੋਂ ਐਡਵਾਂਸ ਵਿੱਚ ਲਾਏ ਗਏ 10,000 ਰੁਪਏ ਇੱਕ ਰੁਪੇ ਪ੍ਰੀ-ਪੇਡ ਕਾਰਡ ਦੇ ਰੂਪ ਵਿਚ ਮਿਲਣਗੇ ਜੋ ਪਹਿਲਾਂ ਤੋਂ ਹੀ ਚਾਰਜ ਹੋਵੇਗਾ। ਇਸ ਉਪਰ ਲੱਗਣ ਵਾਲਾ ਵਾਧੂ ਖਰਚਾ ਸਰਕਾਰ ਵੱਲੋਂ ਕੀਤਾ ਜਾਵੇਗਾ। ਵਰਤੇ ਗਏ ਇਨ੍ਹਾਂ ਪੈਸਿਆਂ ਨੂੰ ਕਰਮਚਾਰੀ 10 ਮਹੀਨਿਆਂ ਦੇ ਵਿੱਚ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਕਿਸ਼ਤ ਰਾਹੀਂ ਵਾਪਸ ਕਰੇਗਾ।