BREAKING NEWS
Search

ਹੁਣੇ ਹੁਣੇ ਮਸ਼ਹੂਰ ਐਕਟਰ ਅਮਿਤਾਬ ਬਚਨ ਲਈ ਆਈ ਮਾੜੀ ਖਬਰ

ਅਮਿਤਾਬ ਬਚਨ ਲਈ ਆਈ ਮਾੜੀ ਖਬਰ

ਫ਼ਿਲਮ ਨਗਰੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਕਲਾਕਾਰ ਆਪਣੀਆਂ ਨਿੱਜੀ ਗੱਲਾਂ ਕਰਕੇ ਚਰਚਾ ਵਿਚ ਰਹਿੰਦੇ ਹਨ। ਫ਼ਿਲਮ ਜਗਤ ਦੇ ਸਦਾ ਬਹਾਰ ਅਦਾਕਾਰ ਅਜਿਹੇ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। ਇਸ ਸਾਲ ਦੇ ਵਿੱਚ ਫਿਲਮੀ ਜਗਤ, ਰਾਜਨੀਤਿਕ ਜਗਤ ,ਖੇਡ ਜਗਤ, ਸੰਗੀਤ ਜਗਤ ਦੇ ਵਿੱਚ ਵੀ ਬਹੁਤ ਸਾਰੀਆਂ ਹਸਤੀਆਂ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘ ਰਹੀਆਂ ਹਨ। ਫਿਲਮ ਜਗਤ ਤੋਂ ਬਹੁਤ ਹੀ ਦੁਖਦਾਈ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ।

ਹੁਣ ਸਭ ਦੇ ਚਹੇਤੇ, ਸਦਾ ਬਹਾਰ ਤੇ ਮਸ਼ਹੂਰ ਐਕਟਰ ਅਮਿਤਾਬ ਬੱਚਨ ਬਾਰੇ ਵੀ ਇਕ ਮਾੜੀ ਖਬਰ ਆਈ ਹੈ। ਮਸ਼ਹੂਰ ਟੀਵੀ ਸ਼ੋਅ ਦੌਰਾਨ ਅਮਿਤਾਬ ਬੱਚਨ ਵੱਲੋਂ ਸੋਅ ਦੌਰਾਨ ਇੱਕ ਸਵਾਲ ਪੁੱਛਿਆ ਗਿਆ ਸੀ, ਜਿਸ ਤੋਂ ਬਾਅਦ ਹੰਗਾਮਾ ਹੋਇਆ ਹੈ। ਜਿਸ ਕਾਰਨ ਅਮਿਤਾਭ ਬੱਚਤ ਅਤੇ ਕੇ ਬੀ ਸੀ ਦੇ ਨਿਰਮਾਤਾਵਾਂ ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਵੀ ਲਾਇਆ ਗਿਆ ਹੈ।

ਮਸ਼ਹੂਰ ਟੀਵੀ ਸ਼ੋ ਕੌਣ ਬਣੇਗਾ ਕਰੋੜਪਤੀ ਆਪਣੇ 12 ਵੇ ਸੀਜ਼ਨ ਦੇ ਨਾਲ ਵਾਪਸ ਪਰਤਿਆ ਹੈ। ਇਸ ਸੀਜ਼ਨ ਦੌਰਾਨ ਸ਼ੋਅ ਵਿੱਚ ਕਾਫ਼ੀ ਵਿਵਾਦ ਖੜ੍ਹੇ ਹੋ ਚੁੱਕੇ ਹਨ। ਹੈਸ਼ਟੈਗ ਨੇ ਕੇ ਬੀ ਸੀ ਦੇ ਖਿਲਾਫ਼ ਸੋਸ਼ਲ ਮੀਡੀਆ ਤੇ ਰੁਝਾਨ ਸ਼ੁਰੂ ਕੀਤਾ। ਉੱਤਰ ਪ੍ਰਦੇਸ਼ ਦੇ ਲਖਨਊ ਵਿਚ ਅਮਿਤਾਭ ਬੱਚਨ ਅਤੇ ਕੌਣ ਬਣੇਗਾ ਕਰੋੜਪਤੀ ਦੇ ਨਿਰਮਾਤਾਵਾਂ ਦੇ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ।

ਇਹ ਘਟਨਾ ਉਸ ਐਪੀਸੋਡ ਦੀ ਹੈ ਜਿਸ ਵਿਚ ਸਮਾਜ ਸੇਵੀ ਬੇਜਵਾੜਾ ਵਿਲਸਨ ਅਤੇ ਅਦਾਕਾਰ ਅਨੂਪ ਸੋਨੀ ਹਾਟ ਸੀਟ ਤੇ ਮੌਜੂਦ ਸਨ। ਲੋਕਾਂ ਨੇ ਸ਼ੋਅ ਪ੍ਰਦਰਸ਼ਨ ਪ੍ਰਤੀ ਡੂੰਘੀ ਨਾਰਾਜ਼ਗੀ ਦਿਖਾਈ ਹੈ। ਇਸ ਐਪੀਸੋਡ ਵਿੱਚ ਅਮਿਤਾਭ ਬੱਚਨ ਨੇ 6.40ਲੱਖ ਰੁਪਏ ਲਈ ਇਕ ਸਵਾਲ ਪੁੱਛਿਆ ਸੀ। ਸਵਾਲ ਇਹ ਸੀ ਡਾਕਟਰ ਅੰਬੇਦਕਰ ਅਤੇ ਉਸ ਦੇ ਸਮਰਥਕਾਂ ਨੇ 25 ਦਸੰਬਰ 1927 ਨੂੰ ਕਿਹੜੀ ਧਾਰਮਿਕ ਪ੍ਰਕਾਸ਼ਿਤ ਕਿਤਾਬ ਸਾੜੀ ਸੀ?

ਇਸ ਵਿੱਚ ਪ੍ਰਸ਼ਨ ਦੇ ਵਿਕਲਪ ਸਨ ,A ਵਿਸ਼ਨੂੰ ਪੁਰਾਣ,B ਭਾਗਵਦ ਗੀਤਾ ,C ਰਿਗਵੇਦ, D ਮਨੂੰ ਸਮ੍ਰਿਤੀ। ਇਸ ਸਵਾਲ ਵਿੱਚ ਅਮਿਤਾਭ ਬੱਚਨ ਨੇ ਸਵਾਲ ਦਾ ਜਵਾਬ ਦਿੰਦੇ ਹੋਏ ਇਸ ਦੀ ਵਿਆਖਿਆ ਕੀਤੀ ਸੀ। ਫਿਰ ਵੀ ਇਸ ਦੇ ਬਾਵਜੂਦ ਹਿੰਦੂ ਧਰਮ ਨਾਲ ਜੁੜੇ ਹੋਏ ਲੋਕਾਂ ਨੂੰ ਇਸ ਪ੍ਰਸ਼ਨ ਨਾਲ ਪਰੇਸ਼ਾਨੀ ਸੀ। ਜਿਸ ਕਾਰਨ ਕੌਣ ਬਣੇਗਾ ਕਰੋੜਪਤੀ ਅਤੇ ਅਮਿਤਾਬ ਬੱਚਨ ਵਿਵਾਦਾਂ ਦੇ ਘੇਰੇ ਵਿਚ ਘਿਰ ਗਏ ਹਨ।