ਹੁਣੇ ਹੁਣੇ ਬੋਲੀਵੁਡ ਦੇ ਚੋਟੀ ਦੇ ਮਸ਼ਹੂਰ ਐਕਟਰ ਦੀ ਹੋਈ ਅਚਾਨਕ ਮੌਤ ਛਾਇਆ ਸੋਗ

1904

ਆਈ ਤਾਜਾ ਵੱਡੀ ਖਬਰ

ਇਸ ਸਾਲ ਜਿਥੇ ਸਾਰੀ ਦੁਨੀਆਂ ਦੇ ਵਿਚ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ ਓਥੇ ਇਹ ਸਾਲ ਬੋਲੀਵੁਡ ਦੇ ਲਈ ਵੀ ਬਹੁਤ ਮਾੜਾ ਜਾ ਰਿਹਾ ਹੈ। ਇਸ ਸਾਲ ਕਈ ਨਾਮਵਰ ਹਸਤੀਆਂ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਈਆਂ ਹਨ। ਕੁਝ ਕ ਹਸਤੀਆਂ ਨੇ ਤਾਂ ਆਪਣੀ ਜਿੰਦਗੀ ਨੂੰ ਖੁਦ ਇਸ ਸਾਲ ਅਲਵਿਦਾ ਆਖਿਆ ਹੈ ਅਤੇ ਕਈ ਹਸਤੀਆਂ ਕਿਸੇ ਨਾ ਕਿਸੇ ਬਿਮਾਰੀ ਦੀ ਵਜ੍ਹਾ ਨਾਲ ਇਸ ਦੁਨੀਆਂ ਤੋਂ ਕੂਚ ਕਰ ਗਈਆਂ ਹਨ। ਹੁਣ ਇੱਕ ਹੋਰ ਅਜਿਹੀ ਮਾੜੀ ਖਬਰ ਬੋਲੀਵੁਡ ਤੋਂ ਆ ਰਹੀ ਹੈ ਜਿਸ ਨਾਲ ਬੋਲੀਵੁਡ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਆਪਣੇ ਵੇਲੇ ਦੇ ਸੁਪਰ ਸਟਾਰ ਐਕਟਰ ਫਰਾਜ ਖ਼ਾਨ ਦੀ ਅਚਾਨਕ ਮੌਤ ਹੋ ਗਈ ਹੈ ਉਹ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚਲ ਰਹੇ ਸਨ। ਬੋਲੀਵੁਡ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਵਿਚ ਓਹਨਾ ਦੁਆਰਾ ਕੰਮ ਕੀਤਾ ਗਿਆ ਸੀ। ਪਰ ਪਿੱਛਲੇ ਕੁਝ ਸਾਲਾਂ ਤੋਂ ਉਹ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘ ਰਹੇ ਸਨ ਜਿਸ ਕਾਰਨ ਉਹਨਾਂ ਨੂੰ ਆਪਣਾ ਇਲਾਜ ਕਰਾਉਣ ਵਿਚ ਵੀ ਮੁਸ਼ਕਿਲ ਆ ਰਹੀ ਸੀ।

ਇਸ ਬਾਰੇ ਪਤਾ ਲੱਗਣ ਤੋਂ ਬਾਅਦ ਕਈ ਮਸ਼ਹੂਰ ਫ਼ਿਲਮੀ ਹਸਤੀਆਂ ਓਹਨਾ ਦੀ ਮਦਦ ਲਈ ਅਗੇ ਆਈਆਂ ਸਨ। ਇਥੋਂ ਤਕ ਮਸ਼ਹੂਰ ਅਦਾਕਾਰ ਸਲਮਾਨ ਖਾਨ ਨੇ ਓਹਨਾ ਦੇ ਹਸਪਤਾਲ ਦਾ ਸਾਰਾ ਖਰਚ ਚੁੱਕ ਲਿਆ ਸੀ ਅਤੇ ਓਹਨਾ ਦੇ ਸਾਰੇ ਬਿਲ ਕਲੀਅਰ ਕਰ ਦਿੱਤੇ ਸਨ। ਓਹਨਾ ਦੀ ਮੌਤ ਦੀ ਪੁਸ਼ਟੀ ਮਸ਼ਹੂਰ ਅਦਾਕਾਰਾ ਪੂਜਾ ਭਟ ਨੇ ਟਵੀਟਰ ਤੇ ਜਾਣਕਾਰੀ ਸਾਂਝੀ ਕਰ ਕੇ ਦਿੱਤੀ ਹੈ। ਫਰਾਜ ਖ਼ਾਨ ਦੁਆਰਾ ਫਿਲਮ ਫਰੇਬ ਚ ਨਿਭਾਈ ਗਈ ਮੁੱਖ ਭੂਮਿਕਾ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਉਹਨਾਂ ਦੀ ਹੋਈ ਅਚਾਨਕ ਮੌਤ ਨਾਲ ਫਿਲਮ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਦਸਣ ਯੋਗ ਹੈ ਕੇ ਉਹਨਾਂ ਨੂੰ ਹਾਰਪਸ ਨਾ ਦੀ ਬਿਮਾਰੀ ਹੋ ਗਈ ਸੀ ਜੋ ਕੇ ਉਹਨਾਂ ਦੇ ਦਿਮਾਗ ਨੂੰ ਲਗੀ ਸੀ ਬਾਅਦ ਵਿਚ ਇਹ ਵੱਧ ਦੀ ਵਧਦੀ ਛਾਤੀ ਤੱਕ ਪਹੁੰਚ ਗਈ ਸੀ। ਉਹਨਾਂ ਦੁਆਰਾ ਕੀਤੀਆਂ ਸਦਾ ਬਹਾਰ ਫ਼ਿਲਮਾਂ ਦਾ ਕਰਕੇ ਉਹਨਾਂ ਨੂੰ ਹਮੇਸ਼ਾ ਬੋਲੀਵੁਡ ਵਿਚ ਯਾਦ ਰੱਖਿਆ ਜਾਵੇਗਾ।