ਹੁਣੇ ਹੁਣੇ ਪੰਜਾਬ ਦੇ ਮੌਸਮ ਬਾਰੇ ਆਈ ਇਹ ਤਾਜਾ ਜਾਣਕਾਰੀ ਇਸ ਦਿਨ ਪੈ ਸਕਦਾ ਮੀਂਹ

ਆਈ ਤਾਜਾ ਵੱਡੀ ਖਬਰ

ਪਹਾੜੀ ਇਲਾਕਿਆਂ ਵਿਚ ਹੋਈ ਬਰਫ ਬਾਰੀ ਕਾਰਨ ਮੈਦਾਨੀ ਇਲਾਕਿਆਂ ਦੇ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਬੀਤੇ ਦਿਨੀਂ ਹੋਈ ਬਰਸਾਤ ਸਰਦੀ ਦੀ ਪਹਿਲੀ ਬਰਸਾਤ ਸੀ। ਜੋ ਕਾਫੀ ਲੰਮੇ ਸਮੇਂ ਬਾਅਦ ਹੋਈ ਹੈ। ਇਸ ਬਰਸਾਤ ਨੇ ਸਰਦੀ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਹੁਣ ਫਿਰ ਐਤਵਾਰ ਤੋਂ ਹੋਈ ਬੱਦਲਵਾਈ ਨੇ ਪੰਜਾਬ ਦੇ ਮੌਸਮ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਕਲ ਤੋਂ ਹੋਈ ਮੌਸਮ ਵਿੱਚ ਇਸ ਤਬਦੀਲੀ ਨੇ ਫਿਰ ਤੋਂ ਸਰਦੀ ਵਿੱਚ ਵਾਧਾ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਹੁਣ ਫਿਰ ਮੌਸਮ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

ਮੌਸਮ ਵਿਚ ਇਸ ਬਦਲਾਅ ਦੇ ਕਾਰਨ ਠੰਢ ਵਧ ਗਈ ਹੈ। ਪਿਛਲੇ 10 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਜਨਵਰੀ ਦੀ ਠੰਡ ਲੋਕਾਂ ਨੂੰ ਨਵੰਬਰ ਵਿੱਚ ਹੀ ਮਹਿਸੂਸ ਹੋਣ ਲੱਗ ਪਈ ਹੈ। ਸੀਤ ਲਹਿਰ ਦੇ ਚੱਲਣ ਨਾਲ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿਚ ਫਿਰ ਤੋਂ ਪੰਜਾਬ ਅੰਦਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਐਤਵਾਰ ਨੂੰ ਜਿੱਥੇ ਸਵੇਰ ਦੇ ਸਮੇਂ ਧੁੱਪ ਵੇਖੀ ਗਈ, ਦੁਪਹਿਰ ਸਮੇਂ ਮੌਸਮ ਵਿਚ ਤਬਦੀਲੀ ਆਉਣ ਕਾਰਨ ਬੱਦਲ ਵਾਈ ਹੋ ਗਈ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਕੁਝ ਸ਼ਹਿਰਾਂ ਦਾ ਤਾਪਮਾਨ ਇਸ ਤਰ੍ਹਾਂ ਦਰਜ ਕੀਤਾ ਗਿਆ ਹੈ।

ਐਤਵਾਰ ਨੂੰ ਸਭ ਸ਼ਹਿਰਾਂ ਨਾਲੋਂ ਜਲੰਧਰ ਦਾ ਤਾਪਮਾਨ ਸਭ ਤੋਂ ਠੰਢਾ ਦਰਜ ਕੀਤਾ ਗਿਆ ਹੈ। ਜਲੰਧਰ ਦਾ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਤ ਤੇ ਦਿਲ ਦਾ ਤਾਪਮਾਨ ਆਮ ਨਾਲੋਂ 4 ਡਿਗਰੀ ਹੇਠਾਂ ਚਲਾ ਗਿਆ ਹੈ। ਚੰਡੀਗੜ੍ਹ ਵਿਚ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਸੂਬੇ ਅੰਦਰ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਸੂਬੇ ਅੰਦਰ ਰਾਤਾਂ ਚੰਡੀਗੜ੍ਹ ਤਾਪਮਾਨ ਨਾਲੋਂ ਕਾਫੀ ਠੰਡੀਆਂ ਰਹੀਆਂ ਹਨ। ਜਨਵਰੀ ਦੇ ਵਿੱਚ ਘੱਟੋ-ਘੱਟ ਤਾਪਮਾਨ 6 ਡਿਗਰੀ ਹੁੰਦਾ ਹੈ।

ਮੌਸਮ ਵਿਭਾਗ ਵਿੱਚ ਪੀਏਯੂ ਦੇ ਮੌਸਮ ਵਿਗਿਆਨੀ ਡਾਕਟਰ ਕੇ ਕੇ ਗਿੱਲ ਦੇ ਅਨੁਸਾਰ ਦਸ ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ। ਜਦੋਂ ਨਵੰਬਰ ਵਿੱਚ ਹੀ ਇੰਨੀ ਜ਼ਿਆਦਾ ਸਰਦੀ ਵੇਖੀ ਗਈ ਹੈ, ਉਨ੍ਹਾਂ ਦੱਸਿਆ ਕਿ ਹੁਣ 25 ਨਵੰਬਰ ਤਕ ਪੰਜਾਬ ਅੰਦਰ ਬੱਦਲਵਾਈ ਹੋਵੇਗੀ। ਦੋ ਦਿਨ ਹੋਣ ਵਾਲੀ ਬੱਦਲ ਵਾਈ ਦੇ ਦੌਰਾਨ ਬਾਰਸ਼ ਹੋਣ ਦੀ ਵੀ ਸੰਭਾਵਨਾ ਹੈ। ਪਹਾੜਾਂ ਵਿਚ ਹੋਈ ਬਰਫ ਬਾਰੀ ਕਾਰਨ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ।