ਹੁਣੇ ਹੁਣੇ ਪੰਜਾਬ ਦੇ ਇਸ ਚੋਟੀ ਦੇ ਦਿਗਜ ਲੀਡਰ ਦੀ ਅਚਾਨਕ ਸਿਹਤ ਵਿਗੜੀ – ਹਸਪਤਾਲ ਦਾਖਲ , ਹੋ ਰਹੀਆਂ ਦੁਆਵਾਂ

802

ਆਈ ਤਾਜਾ ਵੱਡੀ ਖਬਰ

ਦੇਸ਼ ਦੀ ਰਾਜਨੀਤੀ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹੀ ਹੈ। ਇਸ ਰਾਜਨੀਤੀ ਵਿੱਚ ਸ਼ਾਮਲ ਵੱਡੇ ਵੱਡੇ ਲੀਡਰ ਆਪਣੇ ਕੀਤੇ ਕੰਮਾਂ ਕਾਜਾਂ ਕਰਕੇ ਲੋਕਾਂ ਦੇ ਚਹੇਤੇ ਬਣ ਜਾਂਦੇ ਹਨ। ਆਪਣੇ ਅਹੁਦੇ ‘ਤੇ ਰਹਿੰਦਿਆਂ ਉਹ ਅਨੇਕਾਂ ਤਰ੍ਹਾਂ ਦੇ ਕਾਰਜ ਲੋਕ ਭਲਾਈ ਦੇ ਹਿੱਤਾਂ ਵਾਸਤੇ ਕਰਦੇ ਹਨ। ਪਰ ਇਸ ਸਮੇਂ ਰਾਜਨੀਤਿਕ ਜਗਤ ਤੋਂ ਜ਼ਿਆਦਾਤਰ ਦੁਖਦਾਈ ਖ਼ਬਰਾਂ ਹੀ ਆ ਰਹੀਆਂ ਨੇ। ਇਸੇ ਹੀ ਮਹੀਨੇ ਦਿੱਗਜ਼ ਨੇਤਾ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਦਿਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਦੇਸ਼ ਦਾ ਰਾਜਨੀਤਿਕ ਜਗਤ ਸ਼ੋਕ ਦੇ ਵਿੱਚ ਡੁੱਬ ਗਿਆ ਸੀ।

ਅਤੇ ਅੱਜ ਫਿਰ ਤੋਂ ਇੱਕ ਚਿੰਤਾਜਨਕ ਖ਼ਬਰ ਰਾਜਨੀਤਿਕ ਜਗਤ ਤੋਂ ਆ ਰਹੀ ਹੈ ਜਿੱਥੇ ਕਾਂਗਰਸ ਦੇ ਸੀਨੀਅਰ ਆਗੂ ਨੂੰ ਸਿਹਤ ਵਿਗੜਨ ਕਾਰਨ ਨਵੀਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ‌। ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਰਹਿ ਚੁੱਕੇ ਸਰਦਾਰ ਬੂਟਾ ਸਿੰਘ ਨੂੰ ਅੱਜ ਬ੍ਰੇਨ ਹੈਮਰੇਜ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। 85 ਸਾਲਾਂ ਦੇ ਸਰਦਾਰ ਬੂਟਾ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਰਾਜਨੀਤਿਕ ਸਫ਼ਰ ਦੌਰਾਨ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਜ਼ਰੀਏ ਦੇਸ਼ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ। ਉਨ੍ਹਾਂ ਨੇ ਕੇਂਦਰੀ ਮੰਤਰੀ, ਬਿਹਾਰ ਦੇ ਰਾਜਪਾਲ ਅਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਉੱਤੇ ਰਹਿ ਕੇ ਆਪਣੇ ਕਾਰਜਕਾਲ ਦੌਰਾਨ ਜਨ ਸੇਵਾ ਭਲਾਈ ਲਈ ਕਈ ਕੰਮ ਕੀਤੇ। 21 ਮਾਰਚ 1934 ਨੂੰ ਜਲੰਧਰ ਦੇ ਨੇੜਲੇ ਪਿੰਡ ਮੁਸਤਫਾਪੁਰ ਵਿੱਚ ਜਨਮੇਂ ਸਰਦਾਰ ਬੂਟਾ ਸਿੰਘ ਨੇ ਰਾਜਨੀਤੀ ਵਿੱਚ ਕਦਮ ਰੱਖਦਿਆਂ ਕਈ ਅਹਿਮ ਸਥਾਨ ਪ੍ਰਾਪਤ ਕੀਤੇ।

ਇਸ ਸਫ਼ਰ ਦੌਰਾਨ ਉਹਨਾਂ ਨੂੰ 8 ਵਾਰ ਲੋਕ ਸਭਾ ਦੇ ਉਮੀਦਵਾਰ ਬਣਨ ਦਾ ਮਾਣ ਵੀ ਹਾਸਲ ਹੋਇਆ। ਆਪਣੀ ਵਿੱਦਿਆ ਉਨ੍ਹਾਂ ਨੇ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਤੋਂ ਹਾਸਲ ਕੀਤੀ ਇੱਥੋਂ ਗ੍ਰੈਜੂਏਟ ਕਰਨ ਤੋਂ ਬਾਅਦ ਉਹ ਮੁੰਬਈ ਦੇ ਗੁਰੂ ਨਾਨਕ ਦੇਵ ਖਾਲਸਾ ਕਾਲਜ ਵਿੱਚ ਵੀ ਪੜੇ। ਸਰਦਾਰ ਬੂਟਾ ਸਿੰਘ ਸਾਬਕਾ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਕਰੀਬੀ ਅਤੇ ਭਰੋਸੇਯੋਗ ਸਾਥੀ ਰਹੇ। ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਉਹਨਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਜਾ ਰਹੀ ਹੈ।