ਹੁਣੇ ਹੁਣੇ ਪੰਜਾਬ ਚ ਮੀਂਹ ਅਤੇ ਧੁੰਦ ਪੈਣ ਬਾਰੇ ਆਈ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇੱਕ ਪਾਸੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਬਰਫ਼ਬਾਰੀ ਹੁੰਦੀ ਪਈ ਹੈ , ਦੂਜੇ ਪਾਸੇ ਮੈਦਾਨੀ ਇਲਾਕਿਆਂ ਵਿੱਚ ਵੀ ਠੰਡ ਵੱਧ ਰਹੀ ਹੈ । ਮੌਸਮ ਵਿਭਾਗ ਵੱਲੋਂ ਵੀ ਮੌਸਮ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ , ਇਸੇ ਵਿਚਾਲੇ ਪੰਜਾਬ ਦੇ ਮੌਸਮ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਸਾਂਝੀ ਕਰਦੀ ਹਾਂ, ਕਿ ਹੁਣ ਪੰਜਾਬ ‘ਚ ਮੀਂਹ ਅਤੇ ਧੁੰਦ ਸਬੰਧੀ ਅਲਰਟ ਜਾਰੀ ਹੋ ਚੁੱਕਿਆ ਹੈ । ਦਸਦਿਆਂ ਕਿ ਮੌਸਮ ਵਿਭਾਗ ਵਲੋਂ ਸੀਤ ਲਹਿਰ ਨੂੰ ਲੈ ਕੇ 19 ਦਸੰਬਰ ਤੱਕ ਅਲਰਟ ਜਾਰੀ ਕੀਤਾ ਗਿਆ , ਜਿਸ ਕਾਰਨ ਪੰਜਾਬ ਦਾ ਮੌਸਮ ਇੱਕੋ ਦਮ ਬਦਲ ਜਾਵੇਗਾ । ਦਸਦਿਆਂ ਕਿ ਵਿਭਾਗ ਮੁਤਾਬਕ ਅਗਲੇ 2-3 ਦਿਨਾਂ ਤੱਕ ਧੁੰਦ ਦਾ ਕਹਿਰ ਵਧੇਗਾ । ਜਿਸ ਦਾ ਇਨਾ ਅਸਰ ਦੇਖਣ ਨੂੰ ਮਿਲੇਗਾ ਕਿ ਦੁਪਹਿਰ ਦੇ ਸਮੇਂ ਠੰਡ ਜ਼ਿਆਦਾ ਹੋ ਜਾਵੇਗੀ। ਉਧਰ ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵਲੋਂ ਪੰਜਾਬ ਸਣੇ ਕਈ ਸੂਬਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ।ਉੱਥੇ ਹੀ ਵਿਭਾਗ ਮੁਤਾਬਕ 19-20 ਦਸੰਬਰ ਤੱਕ ਸੀਤ ਲਹਿਰ ਅਤੇ ਧੁੰਦ ਦਾ ਕਹਿਰ ਜ਼ੋਰ ਦਾ ਰਹਿਣ ਵਾਲਾ ਹੈ। ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ ਮੌਸਮ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ । ਉਸ ਦੇ ਚਲਦੇ ਪੰਜਾਬੀਆਂ ਨੂੰ ਵੀ ਇਸ ਕਹਿਰ ਦੀ ਠੰਡ ਵਿੱਚ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਮੌਸਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਸਰਦੀ ਨੇ ਦੇਰੀ ਨਾਲ ਦਸਤਕ ਦਿੱਤੀ ਹੈ, ਪਰ ਅੱਜ ਜਾਨੀ 16 ਦਸੰਬਰ ਤੋਂ ਬਾਅਦ ਮੌਸਮ ‘ਚ ਇਕਦਮ ਬਦਲਾਅ ਦੇਖਣ ਨੂੰ ਮਿਲੇਗਾ। ਇਸੇ ਸਿਲਸਿਲੇ ‘ਚ ਹਿਮਾਚਲ ਦੇ ਉੱਪਰਲੇ ਇਲਾਕਿਆਂ ‘ਚ ਹੋਈ ਬਰਫ਼ਬਾਰੀ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ ‘ਚ ਦੇਖਣ ਨੂੰ ਮਿਲ ਰਿਹਾ ਹੈ। ਇਸਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਯੈੱਲੋ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿੱਥੇ ਆਉਣ ਵਾਲੀ ਦਿਨਾਂ ਦੇ ਵਿੱਚ ਧੁੰਦ ਪੈਣ ਵਾਲੀ ਹੈ ਤੇ ਪੰਜਾਬੀਆਂ ਲਈ ਇਹ ਦਸੰਬਰ ਦਾ ਮਹੀਨਾ ਹੁਣ ਕਾਫੀ ਠੰਡਾ ਮਹੀਨਾ ਸਾਬਤ ਹੋਣ ਵਾਲਾ ਹੈ।