ਹੁਣੇ ਹੁਣੇ ਪੰਜਾਬ ਚ ਇਥੇ ਲੱਗੀ ਭਿਆਨਕ ਅੱਗ ਮਚੀ ਹਾਹਾਕਾਰ ,ਬਚਾਓ ਕਾਰਜ ਜਾਰੀ

ਹੁਣੇ ਆਈ ਤਾਜਾ ਵੱਡੀ ਖਬਰ

ਜਿਦਾਂ ਜਿਦਾਂ ਦੀਵਾਲੀ ਦਾ ਤਿਉਹਾਰ ਨਜਦੀਕ ਆ ਰਿਹਾ ਹੈ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਵੀ ਬਹੁਤ ਜਿਆਦਾ ਵਾਧਾ ਹੋ ਰਿਹਾ ਹੈ ਅੱਗ ਬੁਝਾਊ ਕਰਮਚਾਰੀ ਰਾਤ ਦਿਨ ਡਿਊਟੀ ਨਿਭਾਅ ਰਹੇ ਹਨ ਅਤੇ ਇਹਨਾਂ ਲੱਗ ਰਹੀਆਂ ਅਗਾਂ ਨੂੰ ਥਾਂ ਥਾਂ ਤੇ ਜਾ ਕੇ ਕਾਬੂ ਕਰ ਰਹੇ ਹਨ । ਹੁਣ ਫਿਰ ਇੱਕ ਮਾੜੀ ਖਬਰ ਆ ਗਈ ਹੈ। ਇਸ ਖਬਰ ਨਾਲ ਸਾਰੇ ਇਲਾਕੇ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।


ਹੁਣੇ ਹੁਣੇ ਖਬਰ ਆ ਰਹੀ ਹੈ ਕੇ ਪੰਜਾਬ ਦੇ ਦਿੱਲ ਕਹੇ ਜਾਂਦੇ ਜਲੰਧਰ ਸ਼ਹਿਰ ਵਿਚ ਭਿਆਨਕ ਅੱਗ ਨੇ ਕਹਿਰ ਵਰਤਾਇਆ ਹੈ ਇਹ ਅੱਗ ਜਲੰਧਰ ਦੀ ਬਸਤੀ ਦਾਨਸ਼ਮੰਦਾਂ ‘ਚ ਚੱਪਲ ਫ਼ੈਕਟਰੀ ‘ਚ ਲੱਗ ਗਈ ਹੈ। ਇਸ ਦਾ ਪਤਾ ਲੱਗਦੇ ਹੀ ਲੋਕ ਭਾਰੀ ਗਿਣਤੀ ਵਿਚ ਘਟਨਾ ਸਥਾਨ ਵਲ ਪਹੁੰਚ ਗਏ ਹਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚ ਗਈਆਂ ਹਨ ਅਤੇ ਇਸ ਅੱਗ ਤੇ ਕਾਬੂ ਪਾਉਂਦੀਆਂ ਕੋਸ਼ਿਸ਼ਾਂ ਜਾਰੀ ਹਨ।

ਆਸ ਪਾਸ ਦੇ ਲੋਕਾਂ ਵਲੋਂ ਦੱਸਿਆ ਜਾ ਰਿਹਾ ਹੈ ਕੇ ਓਹਨਾ ਨੇ ਅਚਾਨਕ ਅੱਗ ਦੀਆਂ ਉੱਚੀਆਂ ਉੱਚੀਆਂ ਲਪਟਾਂ ਦੇਖੀਆਂ ਤਦ ਉਹਨਾਂ ਨੂੰ ਪਤਾ ਲਗਾ। ਇਸ ਵਿਚ ਲੱਖਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਫਿਲਹਾਲ ਅੱਗ ਬੁਝਾਉਣ ਤੋਂ ਬਾਅਦ ਹੀ ਨੁਕਸਾਨ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ। ਖਬਰ ਲਿਖੇ ਜਾਣ ਤਕ ਲੋਕ ਭਾਰੀ ਤਾਦਾਤ ਵਿਚ ਘਟਨਾ ਸਥਾਨ ਤੇ ਇਕੱਠੇ ਹੋ ਚੁਕੇ ਸਨ।

ਇਸ ਅੱਗ ਲੱਗਣ ਦੀ ਖਬਰ ਦੇ ਮਿਲਦੀਆਂ ਹੀ ਸਥਾਨਕ ਪੁਲਸ ਵੀ ਮੌਕੇ ਤੇ ਪਹੁੰਚ ਗਈ ਹੈ। ਅਤੇ ਇਸ ਸਾਰੇ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤਕ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਪਰ ਉਮੀਦ ਜਤਾਈ ਜਾ ਰਹੀ ਹੈ ਕੇ ਜਲਦੀ ਹੀ ਇਸ ਦੇ ਬਾਰੇ ਵਿਚ ਪਤਾ ਲੱਗ ਜਾਵੇਗਾ ਕੇ ਅੱਗ ਕਿਸਤਰਾਂ ਨਾਲ ਲਗੀ ਹੈ।