ਹੁਣੇ ਹੁਣੇ ਪੰਜਾਬ ਚ ਇਥੇ ਦਿਨੇ ਪਈ ਰਾਤ ਛਾਇਆ ਹਨੇਰਾ ਭਾਰੀ ਬਾਰਿਸ਼ ਹੋ ਗਈ ਸ਼ੁਰੂ

ਪੰਜਾਬ ਚ ਇਥੇ ਦਿਨੇ ਪਈ ਰਾਤ ਛਾਇਆ ਹਨੇਰਾ

ਸਰਦੀ ਸ਼ੁਰੂ ਹੁੰਦੇ ਸਾਰ ਹੀ ਮੌਸਮ ਨੇ ਆਪਣੀ ਕਰਵਟ ਬਦਲਣੀ ਸ਼ੁਰੂ ਕਰ ਦਿੱਤੀ ਹੈ। ਹਿਮਾਚਲ ਵਿੱਚ ਹੋਈ ਬਰਫਬਾਰੀ ਕਾਰਨ ਠੰਡ ਨੇ ਪੰਜਾਬ ਦੇ ਮੈਦਾਨੀ ਖੇਤਰਾਂ ਵਿੱਚ ਜ਼ੋਰ ਫੜ ਲਿਆ ਹੈ। ਪਰ ਫਿਰ ਵੀ ਹਵਾ ਖੁਸ਼ਕ ਹੈ ਜਿਸ ਕਾਰਨ ਬੀਮਾਰੀਆਂ ਦੇ ਵਧਣ ਦਾ ਖ-ਤ- ਰਾ ਬਣਿਆ ਹੋਇਆ ਹੈ। ਉਧਰ ਦੂਜੇ ਪਾਸੇ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਦਾ ਪੱਧਰ ਪਹਿਲਾਂ ਨਾਲੋਂ ਕਈ ਗੁਣਾਂ ਵੱਧ ਚੁੱਕਾ ਹੈ। ਜਿਸ ਨਾਲ ਅਸਮਾਨ ਵਿੱਚ ਬੱਦਲਵਾਈ ਬਣ ਗਈ ਹੈ।

ਮੌਸਮ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਮੀਂਹ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਅੱਜ ਸਰਦ ਰੁੱਤ ਦੀ ਪਹਿਲੀ ਬਾਰਸ਼ ਪੰਜਾਬ ਵਿੱਚ ਸ਼ੁਰੂ ਹੋ ਗਈ। ਸੂਬੇ ਦੇ ਮਾਝਾ ਖੇਤਰ ਵਿੱਚ ਅਸਮਾਨ ‘ਤੇ ਛਾਈਆਂ ਕਾਲੀਆਂ ਘਟਾਵਾਂ ਨੇ ਠੰਡ ਦੇ ਮੌਸਮ ਦੀ ਪਹਿਲੀ ਬਾਰਿਸ਼ ਦਾ ਆਗਾਜ਼ ਕੀਤਾ ਹੈ। ਅੰਮ੍ਰਿਤਸਰ ਵਿੱਚ ਹੋਈ ਇਸ ਬਰਸਾਤ ਕਾਰਨ ਮੌਸਮ ਵਿੱਚ ਤਬਦੀਲੀ ਆਵੇਗੀ ਜਿਸ ਨਾਲ ਪੰਜਾਬ ਦਾ ਖੁਸ਼ਕ ਮੌਸਮ ਥੋੜ੍ਹਾ ਨਰਮ ਹੋ ਜਾਵੇਗਾ।

ਜਿਸ ਨਾਲ ਠੰਢ ਆਪਣਾ ਜ਼ੋਰ ਫੜ ਸਕਦੀ ਹੈ। ਪੰਜਾਬ ਦੇ ਮਾਝਾ ਖੇਤਰ ਵਿੱਚ ਪਈ ਇਸ ਬਾਰਿਸ਼ ਕਾਰਨ ਅਸਮਾਨ ਵਿੱਚ ਜੰਮੀ ਹੋਈ ਧੂੰਏਂ ਦੀ ਲਹਿਰ ਧਰਤੀ ‘ਤੇ ਆ ਜਾਵੇਗੀ। ਇਸ ਨਾਲ ਸਾਹ ਲੈਣ ਵਾਲੀ ਹਵਾ ਸਾਫ਼ ਸੁਥਰੀ ਹੋਵੇਗੀ। ਇਸ ਵਾਰ ਦੀਵਾਲੀ ਦੇ ਦੌਰਾਨ ਪਟਾਕਿਆਂ ਤੋਂ ਫੈਲੇ ਪ੍ਰਦੂਸ਼ਣ ਤੋਂ ਬਾਅਦ ਸੂਬੇ ਵਿੱਚ ਹਵਾ ਦੀ ਸ਼ੁੱਧਤਾ ‘ਤੇ ਬਹੁਤ ਗਹਿਰਾ ਅਸਰ ਪਿਆ ਸੀ।

ਜਿਸ ਨਾਲ ਦਮੇ ਅਤੇ ਦਿਲ ਦੇ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਦਿੱ- ਕ-ਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਅਮ੍ਰਿਤਸਰ ਵਿੱਚ ਹੋਈ ਇਸ ਬਾਰਿਸ਼ ਦਾ ਅਸਰ ਪੂਰੇ ਪੰਜਾਬ ਵਿੱਚ ਦੇਖਣ ਨੂੰ ਮਿਲੇਗਾ। ਇਸ ਮੀਂਹ ਤੋਂ ਬਾਅਦ ਪੰਜਾਬ ਦੇ ਵਿੱਚ ਠੰਡ ਹੋਰ ਜ਼ੋਰ ਫੜੇਗੀ। ਪੰਜਾਬ ਦੇ ਵਿੱਚ ਇਸ ਵਾਰ ਕਣਕ ਦੀ ਪਛੇਤੀ ਬਿਜਾਈ ਕਾਫ਼ੀ ਪਿੱਛੇ ਹੋ ਸਕਦੀ ਹੈ। ਇਸ ਦਾ ਇੱਕ ਕਾਰਨ ਮੌਸਮ ਹੈ ਅਤੇ ਦੂਜਾ ਕਾਰਨ ਕਿਸਾਨਾਂ ਵੱਲੋਂ ਜਾਰੀ ਚੱਲ ਰਿਹਾ ਖੇਤੀ ਅੰਦੋਲਨ। ਪਿਛਲੇ ਇੱਕ ਹਫਤੇ ਤੋਂ ਬਰਸਾਤ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਸੂਬੇ ਵਿੱਚ ਹੋਈ ਇਸ ਬੂੰਦਾ-ਬਾਂਦੀ ਕਾਰਨ ਬਹੁਤ ਜ਼ਿਆਦਾ ਰਾਹਤ ਮਿਲੇਗੀ।