ਚੰਡੀਗੜ੍ਹ : ਪੰਜਾਬ ਵਿੱਚ ਮੌਸਮ ਨੇ ਇੱਕ ਵਾਰ ਫਿਰ ਰੁਖ ਬਦਲਿਆ ਹੈ। ਭਿਆਨਕ ਗਰਮੀ ਤੋਂ ਮਿਲੀ ਹਲਕੀ ਰਾਹਤ ਮਗਰੋਂ, ਹੁਣ ਅੱਜ ਦੇ ਦਿਨ ਲਈ ਮੌਸਮ ਵਿਭਾਗ ਨੇ ਬਾਰਿਸ਼ ਅਤੇ ਹਨੇਰੀ-ਤੂਫ਼ਾਨ ਦਾ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਅਨੁਸਾਰ, ਅੱਜ ਤੋਂ ਲੈ ਕੇ 9 ਮਈ ਤੱਕ ਸੂਬੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੌਰਾਨ ਕਈ ਜ਼ਿਲ੍ਹਿਆਂ ਵਿੱਚ Orange Alert ਜਾਰੀ ਕੀਤਾ ਗਿਆ ਹੈ, ਜਦਕਿ ਕਈ ਹੋਰ ਇਲਾਕਿਆਂ ਲਈ Yellow Alert ਜਾਰੀ ਹੋਇਆ ਹੈ।
ਅੱਜ ਲਈ Orange Alert ਵਾਲੇ ਜ਼ਿਲ੍ਹੇ ਹਨ:
ਪਠਾਨਕੋਟ
ਗੁਰਦਾਸਪੁਰ
ਹੁਸ਼ਿਆਰਪੁਰ
ਅੱਜ ਲਈ Yellow Alert ਵਾਲੇ ਜ਼ਿਲ੍ਹੇ ਹਨ:
ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ
ਫਾਜ਼ਿਲਕਾ, ਮੁਕਤਸਰ, ਬਠਿੰਡਾ, ਲੁਧਿਆਣਾ
ਮਾਨਸਾ, ਫ਼ਤਹਿਗੜ੍ਹ ਸਾਹਿਬ, ਪਟਿਆਲਾ, ਮਾਲੇਰਕੋਟਲਾ
5 ਮਈ ਲਈ ਭਵਿੱਖਬਾਣੀ ਮੁਤਾਬਕ:
ਮੀਂਹ ਅਤੇ ਹਨੇਰੀ ਹੋਣ ਦੀ ਸੰਭਾਵਨਾ
ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਨਵਾਂਸ਼ਹਿਰ ਵਿੱਚ ਵੱਧ ਪ੍ਰਭਾਵ ਰਹੇਗਾ
ਇਨ੍ਹਾਂ ਲਈ Orange Alert ਜਾਰੀ
ਹੋਰ ਕਈ ਜ਼ਿਲ੍ਹਿਆਂ ਲਈ Yellow Alert ਜਾਰੀ
ਇਹ ਤਬਦੀਲੀ ਨਵੇਂ ਪੱਛਮੀ ਚੱਕਰਵਾਤੀ ਪ੍ਰਭਾਵ ਕਾਰਨ ਆ ਰਹੀ ਹੈ, ਜਿਸਦਾ ਅਸਰ 9 ਮਈ ਤੱਕ ਬਣਿਆ ਰਹੇਗਾ। ਇਸ ਦੌਰਾਨ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ, ਪਰ ਬਾਅਦ ਵਿੱਚ ਤਾਪਮਾਨ ਮੁੜ ਵਧਣਾ ਸ਼ੁਰੂ ਹੋ ਜਾਵੇਗਾ।