BREAKING NEWS
Search

ਹੁਣੇ ਹੁਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਖੇਤੀ ਕਨੂੰਨਾਂ ਦਾ ਕਰਕੇ ਆਈ ਇਹ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਖੇਤੀ ਅੰਦੋਲਨ ਦੇ ਵਿਚੋਂ ਰੋਜ਼ਾਨਾ ਹੀ ਨਵੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ। ਪਰ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਇਕ ਵਾਰ ਮੁੜ ਤੋਂ ਇਸ ਮਸਲੇ ਉੱਪਰ ਘਿਰਦੀ ਜਾ ਰਹੀ ਹੈ। ਭਾਜਪਾ ਸਰਕਾਰ ਦਾ ਪੱਖ ਇਸ ਮਸਲੇ ਦੇ ਵਿੱਚ ਡਿ-ਗ-ਦਾ ਹੋਇਆ ਨਜ਼ਰ ਆ ਰਿਹਾ ਹੈ। ਬੀਤੇ ਦਿਨੀਂ ਕਿਸਾਨਾਂ ਦੀ ਗਿਣਤੀ ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ਉਪਰ ਵਧੀ ਹੈ ਜਿਸ ਨਾਲ ਕੇਂਦਰ ਸਰਕਾਰ ਨੂੰ ਹੁਣ ਵੱਡੇ ਰੋਸ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਵੇਗਾ।

ਖੇਤਰੀ ਪੱਧਰ ਉੱਪਰ ਵੱਖ ਵੱਖ ਪੰਚਾਇਤਾਂ ਵੱਲੋਂ ਖੇਤੀ ਅੰਦੋਲਨ ਨਾਲ ਸਬੰਧਤ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ। ਇਸੇ ਦੌਰਾਨ ਹੀ ਹਰਿਆਣਾ ਦੇ ਫਤਿਆਬਾਦ ਜ਼ਿਲ੍ਹੇ ਦੇ ਪਿੰਡ ਦੌਲਤਪੁਰ ਵਿੱਚ ਵੀ ਇੱਕ ਪੰਚਾਇਤ ਦਾ ਆ-ਯੋ-ਜ-ਨ ਕੀਤਾ। ਜਿੱਥੇ ਫਤਿਹਾਬਾਦ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਭਾਜਪਾ ਆਗੂ ਬਲਵਾਨ ਸਿੰਘ ਦੌਲਤ ਪੁਰੀਆ ਨੇ ਭਾਜਪਾ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ। ਬੀ ਜੇ ਪੀ ਛੱਡਣ ਦਾ ਐਲਾਨ ਕਰਦੇ ਹੋਏ ਉਨ੍ਹਾਂ ਆਖਿਆ ਕਿ ਅਜੋਕਾ ਸਮਾਂ ਕਿਸਾਨੀ ਅਤੇ ਭਾਈ ਚਾਰਕ ਸਾਂਝ ਨੂੰ ਬਚਾਉਣ ਦਾ ਹੈ।

ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਮੈਂ ਆਪਣੇ ਭਾਜਪਾ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ ਅਤੇ ਹੁਣ ਤੋਂ ਮੈਂ ਇਸ ਕਿਸਾਨੀ ਅੰਦੋਲਨ ਨੂੰ ਮਜ਼ਬੂਤ ਕਰਨ ਵਾਸਤੇ ਹੀ ਕੰਮ ਕਰਾਂਗਾ। ਇਸ ਦੌਰਾਨ ਸਾਬਕਾ ਵਿਧਾਇਕ ਬਲਵਾਨ ਸਿੰਘ ਦੌਲਤ ਪੁਰੀਆ ਨੇ ਆਪਣੀ ਕਾਰ ਉਪਰ ਲੱਗਾ ਹੋਇਆ ਭਾਜਪਾ ਦਾ ਝੰਡਾ ਥੱਲੇ ਸੁੱ-ਟ ਦਿੱਤਾ । ਇਸ ਮਗਰੋਂ ਉਨ੍ਹਾਂ ਨੇ ਆਪਣੀ ਗੱਡੀ ਉਪਰ ਕਿਸਾਨੀ ਦਾ ਝੰਡਾ ਫ-ਹਿ-ਰਾ-ਇ-ਆ।

ਇਸੇ ਦੌਰਾਨ ਹੋਰ ਗੱਲ ਬਾਤ ਕਰਦੇ ਹੋਏ ਬਲਵਾਨ ਸਿੰਘ ਦੌਲਤ ਪੁਰੀਆ ਨੇ ਆਖਿਆ ਕਿ ਉਹ ਇੱਕ ਕਿਸਾਨ ਦਾ ਪੁੱਤਰ ਹੈ ਅਤੇ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਕਾਨੂੰਨ ਕਿਸਾਨੀ ਵਿਰੁੱਧ ਹਨ। ਜਿਸ ਸਮੇਂ ਕਿਸਾਨਾਂ ਨੂੰ ਆਪਣੇ ਖੇਤਾਂ ਵਿਚ ਹੋਣਾ ਚਾਹੀਦਾ ਹੈ ਉਹ ਇਸ ਸਮੇਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਸੜਕਾਂ ਉਪਰ ਬੈਠਣ ਲਈ ਮਜ਼ਬੂਰ ਹਨ। ਭਾਜਪਾ ਪਾਰਟੀ ਤੋਂ ਅਸਤੀਫਾ ਦੇਣ ਦੇ ਨਾਲ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਇੱਕ ਰਣਨੀਤੀ ਦੇ ਤਹਿਤ ਵੱਡਾ ਕਾਫ਼ਲਾ ਲੈ ਕੇ ਦਿੱਲੀ ਲਈ ਰਵਾਨਾ ਹੋਣਗੇ ਇਸ ਦੌਰਾਨ ਪਿੰਡ ਦੇ ਹਰ ਮੈਂਬਰ ਦੀ ਮੌਜੂਦਗੀ ਨੂੰ ਪੱਕਾ ਕੀਤਾ ਜਾਵੇਗਾ।