BREAKING NEWS
Search

ਹੁਣੇ ਹੁਣੇ ਦੀਪ ਸਿੱਧੂ ਦੇ ਲੁੱਕ ਕੇ ਵੀਡੀਓ ਪਾਉਣ ਵਾਲੇ ਸਥਾਨ ਬਾਰੇ ਪੁਲਸ ਨੇ ਕੀਤਾ ਇਹ ਵੱਡਾ ਖੁਲਾਸਾ ਹਰ ਕੋਈ ਰਹਿ ਗਿਆ ਹੈਰਾਨ

ਤਾਜਾ ਵੱਡੀ ਖਬਰ

ਖੇਤੀ ਅੰਦੋਲਨ ਦੇ ਨਾਮ ਹੇਠ ਇਕ ਵਿਸ਼ਾਲ ਟਰੈਕਟਰ ਪਰੇਡ ਦਾ ਆਯੋਜਨ 26 ਜਨਵਰੀ ਦੇ ਮੌਕੇ ਉਪਰ ਕੀਤਾ ਗਿਆ ਸੀ। ਜਿਸ ਦੌਰਾਨ ਇਕ ਵਿਸ਼ਾਲ ਰੈਲੀ ਦਾ ਰੂਪ ਧਾਰ ਕੇ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਤੋਂ ਕਿਸਾਨਾਂ ਨੇ ਟਰੈਕਟਰ ਉੱਪਰ ਇਸ ਮਾਰਚ ਦੀ ਸ਼ੁਰੂਆਤ ਕੀਤੀ ਸੀ। ਵੱਖ-ਵੱਖ ਆਗੂ ਨਿਰਧਾਰਤ ਕੀਤੇ ਗਏ ਮਾਰਗਾਂ ਉਪਰ ਚਲਦੇ ਹੋਏ ਅੱਗੇ ਵਧਦੇ ਰਹੇ। ਪਰ ਇਸ ਦੌਰਾਨ ਕੁਝ ਲੋਕ ਦਿੱਲੀ ਦੇ ਲਾਲ ਕਿਲ੍ਹੇ ਵਿਚ ਪਹੁੰਚ ਗਏ ਜਿਨ੍ਹਾਂ ਨੇ ਕਿਲੇ ਦੀ ਫਸੀਲ ਉੱਪਰ ਇਕ ਧਾਰਮਿਕ ਝੰਡਾ ਫਹਿਰਾ ਦਿੱਤਾ ਸੀ।

ਇਸ ਦੌਰਾਨ ਇੱਥੇ ਕੁਝ ਹਿੰਸਕ ਘਟਨਾਵਾਂ ਵੀ ਹੋਈਆਂ ਸਨ ਜਿਨ੍ਹਾਂ ਦੇ ਵਿਚ ਪੁਲਿਸ ਸਮੇਤ ਕਈ ਲੋਕ ਜ਼ਖਮੀ ਹੋ ਗਏ ਸਨ। ਇਸ ਸਬੰਧੀ ਦਿੱਲੀ ਪੁਲਿਸ ਵੱਲੋਂ ਮਾਮਲਾ ਦਰਜ ਕਰਦੇ ਹੋਏ ਆਰੋਪੀਆਂ ਦੀ ਪਹਿਚਾਣ ਕੀਤੀ ਜਾ ਰਹੀ ਸੀ। ਜਾਂਚ ਵਿਚ ਜੁੱਟੀ ਹੋਈ ਪੁਲਸ ਨੇ ਇਸ ਮਾਮਲੇ ਦੀ ਕੜੀ ਦੀਪ ਸਿੱਧੂ ਨੂੰ ਮੰਨਦੇ ਹੋਏ ਉਸ ਦੀ ਭਾਲ ਸ਼ੁਰੂ ਕੀਤੀ ਹੈ। ਪਰ ਦੀਪ ਸਿੱਧੂ ਅਜੇ ਪੁਲਸ ਦੀ ਪਕੜ ਤੋਂ ਬਾਹਰ ਹੈ। ਦੱਸਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਦਾ ਫੇਸਬੁੱਕ ਅਕਾਊਂਟ ਵਿਦੇਸ਼ ਵਿੱਚ ਰਹਿ ਰਹੀ ਉਸਦੀ ਇਕ ਮਹਿਲਾ ਦੋਸਤ ਵੱਲੋਂ ਚਲਾਇਆ ਜਾ ਰਿਹਾ ਹੈ।

ਦੀਪ ਸਿੱਧੂ ਆਪਣੀਆਂ ਵੀਡੀਓਜ਼ ਨੂੰ ਰਿਕਾਰਡ ਕਰਕੇ ਵਿਦੇਸ਼ ਬੈਠੀ ਆਪਣੀ ਮਹਿਲਾ ਦੋਸਤ ਕੋਲ ਪਹੁੰਚਾਉਂਦਾ ਹੈ ਜੋ ਉੱਥੋਂ ਹੀ ਫੇਸਬੁੱਕ ‘ਤੇ ਇਨ੍ਹਾਂ ਵੀਡੀਓਜ਼ ਨੂੰ ਅਪਲੋਡ ਕਰ ਦਿੰਦੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਪੁਲਸ ਵੱਲੋਂ ਦੀਪ ਸਿੱਧੂ ਦੀ ਭਾਲ ਕਰਨ ਵਾਸਤੇ ਕ੍ਰਾਈਮ ਬ੍ਰਾਂਚ ਅਤੇ ਸਪੈਸ਼ਲ ਸੈੱਲ ਦੀਆਂ ਕਈ ਟੀਮਾਂ ਨੂੰ ਲਗਾਇਆ ਹੋਇਆ ਹੈ। ਇਸੇ ਤਹਿਤ ਹੀ ਉਸ ਦੀ ਜਾਣਕਾਰੀ ਦੱਸਣ ਲਈ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ। 26 ਜਨਵਰੀ ਮੌਕੇ ਦਿੱਲੀ ਦੇ ਲਾਲ ਕਿਲ੍ਹੇ ਵਿਚ ਹੋਈ ਹਿੰਸਾ ਦੌਰਾਨ ਪੁਲਸ ਵੱਲੋਂ ਕਈ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਜਿਨ੍ਹਾਂ ਵਿਚੋਂ ਗੁਰਜੋਤ ਸਿੰਘ, ਜੁਗਰਾਜ ਸਿੰਘ, ਦੀਪ ਸਿੱਧੂ ਅਤੇ ਗੁਰਜੰਟ ਸਿੰਘ ਉੱਪਰ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਉੱਥੇ ਹੀ ਦੂਜੇ ਪਾਸੇ ਜਗਬੀਰ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਅਤੇ ਇਕਬਾਲ ਸਿੰਘ ਦੀ ਜਾਣਕਾਰੀ ਦੇਣ ਵਾਲੇ ਲਈ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਪੁਲਸ ਦੀਆਂ ਵੱਖ ਵੱਖ ਸਪੈਸ਼ਲ ਟੀਮਾਂ ਇਹਨਾਂ ਨੂੰ ਲੱਭਣ ਵਾਸਤੇ ਜੱਦੋ-ਜਹਿਦ ਕਰ ਰਹੀਆਂ ਹਨ।