BREAKING NEWS
Search

ਹੁਣੇ ਹੁਣੇ ਦਿਲੀ ਧਰਨੇ ਤੋਂ ਆਈ ਮਾੜੀ ਖਬਰ : ਸ਼ਰਾਰਤੀ ਲੋਕਾਂ ਨੇ ਟੈਂਟਾਂ ਨੂੰ ਲਗਾਈ ਅੱਗ ਦੇਖੋ ਪੂਰੀ ਖਬਰ

ਆਈ ਤਾਜਾ ਵੱਡੀ ਖਬਰ

ਦਿੱਲੀ ਦੀਆਂ ਸਰਹੱਦਾਂ ਤੇ ਜਿਥੇ ਪਿਛਲੇ ਲੰਮੇ ਸਮੇਂ ਤੋਂ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਦੇ ਮਕਸਦ ਨਾਲ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਕੜਾਕੇ ਦੀ ਠੰਡ ਵਿੱਚ ਦਿੱਲੀ ਦੀਆਂ ਸਰਹੱਦਾਂ ਉਪਰ ਇਹ ਕਿਸਾਨ ਦਿਨ ਰਾਤ ਸੰਘਰਸ਼ ਜਾਰੀ ਰੱਖ ਰਹੇ ਹਨ। ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਹੋਈਆਂ ਮੀਟਿੰਗਾਂ ਜਿੱਥੇ ਬੇਸਿੱਟਾ ਰਹੀਆਂ ਹਨ। ਉਥੇ ਹੀ ਕਿਸਾਨਾਂ ਵੱਲੋਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਇਸ ਸੰਘਰਸ਼ ਲਈ ਹਰ ਵਰਗ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।

ਹਰ ਇਨਸਾਨ ਆਪਣੇ ਵੱਲੋਂ ਬਣਦਾ ਹੋਇਆ ਯੋਗ ਦਾਨ ਇਸ ਸੰਘਰਸ਼ ਵਿਚ ਪਾ ਰਿਹਾ ਹੈ। ਦਿੱਲੀ ਧਰਨੇ ਤੇ ਜਾਣ ਵਾਲੇ ਲੋਕਾਂ ਲਈ ਜਗ੍ਹਾ ਜਗ੍ਹਾ ਉੱਤੇ ਲੰਗਰ ਚੱਲ ਰਹੇ ਹਨ। ਕਿਸਾਨਾਂ ਤੱਕ ਹਰ ਜ਼ਰੂਰਤ ਦੀ ਚੀਜ਼ ਪਹੁੰਚਦੀ ਕੀਤੀ ਜਾ ਰਹੀ ਹੈ। ਦਿੱਲੀ ਦੀਆਂ ਸਰਹੱਦਾਂ ਉਪਰ ਵੀ ਕਿਸਾਨਾਂ ਵੱਲੋਂ ਆਰਜ਼ੀ ਤੌਰ ਤੇ ਟੈਂਟ ਲਗਾਏ ਗਏ ਹਨ। ਕੁਝ ਟੈਂਟ ਖਾਣੇ ਵਾਸਤੇ ਲੰਗਰ ਲਈ ਲਾਏ ਜਾ ਰਹੇ ਹਨ ਅਤੇ ਕੁਝ ਰਹਿਣ ਵਾਸਤੇ ਇਸਤੇਮਾਲ ਕੀਤੇ ਜਾ ਰਹੇ ਹਨ। ਉੱਥੇ ਹੀ ਸ਼ਰਾਰਤੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਕਿਸਾਨਾਂ ਵੱਲੋਂ ਪਹਿਰੇ ਵੀ ਲਗਾਏ ਜਾ ਰਹੇ ਹਨ।

ਕਿਉਂਕਿ ਕੁਝ ਲੋਕ ਇਸ ਕਿਸਾਨੀ ਸੰਘਰਸ਼ ਨੂੰ ਅਸਫਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸਾਨੀ ਸੰਘਰਸ਼ ਦੌਰਾਨ ਬਹੁਤ ਸਾਰੇ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਹੁਣ ਦਿੱਲੀ ਧਰਨੇ ਤੋਂ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਸ਼ਰਾਰਤੀ ਲੋਕਾਂ ਵੱਲੋਂ ਟੈਂਟ ਨੂੰ ਅੱਗ ਲਗਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਸਿੰਘੂ ਬਾਰਡਰ ਤੋਂ 15 ਕਿਲੋਮੀਟਰ ਦੂਰ ਵਾਪਰੀ ਹੈ। ਜਿੱਥੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਲੰਗਰ ਵਾਲੇ ਟੈਂਟ ਨੂੰ ਅੱਗ ਲਗਾ ਦਿੱਤੀ ਗਈ ਹੈ ।

ਇਸ ਘਟਨਾ ਵਿੱਚ ਜਿੱਥੇ ਟੈਂਟ ਨੂੰ ਲੱਗੀ ਅੱਗ ਕਾਰਨ ਸਾਰਾ ਲੰਗਰ ਦਾ ਸਾਮਾਨ ਸ- ੜ ਕੇ ਸੁਆਹ ਹੋ ਚੁੱਕਾ ਹੈ। ਉਥੇ ਹੀ ਕੁੱਝ ਜਾ- ਨੀ। ਨੁ-ਕ-ਸਾ-ਨ ਹੋਣ ਤੋਂ ਬਚਾਅ ਹੋ ਗਿਆ ਹੈ। ਇਸ ਘਟਨਾ ਵਿੱਚ ਇਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ ਅਤੇ ਦੋ ਦੋਸ਼ੀ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ ਹਨ। ਇਹ ਘਟਨਾ ਵੀਰਵਾਰ ਤੜਕੇ ਸਵੇਰੇ ਦੋ ਵਜੇ ਦੇ ਕਰੀਬ ਵਾਪਰੀ ਹੈ। ਇਸ ਘਟਨਾ ਦੀ ਪੁਸ਼ਟੀ ਸਿੱਖ ਪ੍ਰਚਾਰਕ ਸਰਬਜੀਤ ਸਿੰਘ ਧੂੰਦਾ ਵੱਲੋਂ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤੀ ਗਈ ਹੈ।