BREAKING NEWS
Search

ਹੁਣੇ ਹੁਣੇ ਖੇਤੀ ਕਨੂੰਨਾਂ ਦਾ ਕਰਕੇ ਨਰਿੰਦਰ ਮੋਦੀ ਲਈ ਆਈ ਇਹ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਕਿਸਾਨਾਂ ਵਲੋ ਖੇਤੀਬਾੜੀ ਕਾਨੂੰਨਾਂ ਦੇ ਚਲਦੇ ਭਾਰੀ ਵਿਰੌਧ ਕੀਤਾ ਜਾ ਰਿਹਾ ਹੈ, ਲਗਾਤਾਰ ਕਿਸਾਨ ਆਗੂ ਇਹ ਮੰਗ ਕਰ ਰਹੇ ਨੇ ਕਿ ਇਹਨਾਂ ਕਾ-ਨੂੰ-ਨਾਂ ਨੂੰ ਰੱ-ਦ ਕੀਤਾ ਜਾਵੇ, ਪਰ ਸਰਕਾਰ ਸਾਫ਼ ਕਿਹ ਚੁੱਕੀ ਹੈ ਕਿ ਉਹ ਇਹ ਕਾਨੂੰਨ ਰੱਦ ਨਹੀ ਕਰੇਗੀ। ਕਿਸਾਨਾਂ ਦੇ ਭਾਰੀ ਵਿਰੌਧ ਦੇ ਚਲਦੇ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸਨੇ ਮੋਦੀ ਸਰਕਾਰ ਨੂੰ ਭਾਜੜਾਂ ਪਾ ਦਿੱਤੀਆਂ ਨੇ। ਮੋਦੀ ਸਰਕਾਰ ਵਲੋ ਲਿਆਂਦੇ ਗਏ ਇਹ ਕਾਨੂੰਨ ਹੁਣ ਉਹਨਾਂ ਨੂੰ ਆਪਣੇ ਹੀ ਵਰਕਰਾਂ ਤੋਂ ਦੂਰ ਕਰ ਰਹੇ ਨੇ। ਹੁਣ ਤਕ ਭਾਜਪਾ ਨੂੰ ਕਈ ਵੱਡੇ ਝਟਕੇ ਲੱਗ ਚੁੱਕੇ ਨੇ, ਅਤੇ ਇੱਕ ਵਾਰ ਫਿਰ ਭਾਜਪਾ ਨੂੰ ਵੱਡਾ ਝੱਟਕਾ ਲੱਗਾ ਹੈ।

ਮੋਦੀ ਦੀ ਭਾਜਪਾ ਸਰਕਾਰ ਲਈ ਇਹ ਮਾੜੀ ਖ਼ਬਰ ਹੈ,ਅਤੇ ਹੁਣ ਪਾਰਟੀ ਆਪਨੇ ਵਰਕਰ ਬਚਾਉਣ ਚ ਲੱਗੀ ਹੋਈ ਹੈ।ਦਰਅਸਲ ਟਾਂਡਾ ਉੜਮੁੜ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨਾਂ ਦੇ ਵਿਰੌਧ ਦਾ ਸਹਾਮਣਾ ਭਾਜਪਾ ਵਰਕਰਾਂ ਨੂੰ ਕਰਨਾ ਪਿਆ। ਇਸ ਵਿਰੌਧ ਦੇ ਚਲਦੇ ਭਾਜਪਾ ਵਰਕਰਾਂ ਨੇ ਚੋਣਾਂ ਲੜਨ ਤੋਂ ਤੌਬਾ ਕਰ ਦਿੱਤੀ ਹੈ। ਕਿਸਾਨਾਂ ਵਲੋ ਕੀਤੇ ਜਾ ਰਹੇ ਵਿਰੌਧ ਅਤੇ ਪ੍ਰੇਰਨਾ ਦੇ ਚਲਦੇ ਭਾਜਪਾ ਆਗੂਆਂ ਨੇ ਭਾਜਪਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਤਿੰਨ ਭਜਾਪਾ ਦੇ ਨਾਲ ਸਬੰਧ ਰੱਖਣ ਵਾਲੇ ਵਰਕਰਾਂ ਨੇ ਭਾਜਪਾ ਦੀ ਝੋਲੀ ਛੱਡ ਦਿੱਤੀ ਹੈ ਅਤੇ ਚੋਣਾ ਲੜਨ ਤੋਂ ਤੌਬਾ ਕਰ ਦਿੱਤੀ ਹੈ।

ਇਸ ਵਿੱਚ ਉਹ ਵੀ ਉਮੀਦਵਾਰ ਸ਼ਾਮਿਲ ਹੈ ਜਿਸ ਨਾਲ ਅੱਜ ਧੱਕਾ ਮੁੱਕੀ ਸਬਜੀ ਮੰਡੀ ਦੇ ਵਿੱਚ ਕੀਤੀ ਗਈ ਸੀ। ਤਿੰਨ ਉਮੀਦਵਾਰਾਂ ਨੇ ਭਾਜਪਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ ਓਥੇ ਹੀ ਸਾਰਿਆਂ ਨੂੰ ਇਹ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਵੋਟ ਨਾ ਪਾਉਣ।ਇਸ ਮੌਕੇ ਤੇ ਵਾਰਡ ਨੰਬਰ 8,7 ਅਤੇ 4 ਦੇ ਮੈਂਬਰਾਂ ਨੇ ਅਸਤੀਫ਼ਾ ਦੇਣ ਦੇ ਨਾਲ ਨਾਲ ਇਹ ਸਾਫ਼ ਕਿਹਾ ਕਿ ਉਹ ਭਾਜਪਾ ਦੀ ਲੋਕ ਮਾਰੂ ਨੀਤੀਆਂ ਤੋਂ ਜਾਣੂ ਹੋ ਚੁੱਕੇ ਨੇ ਜਿਸ ਕਰਕੇ ਉਹ ਭਾਜਪਾ ਤੌ ਅਸਤੀਫ਼ਾ ਦਿੰਦੇ ਨੇ ਅਤੇ ਬਾਕੀਆਂ ਨੂੰ ਵੀ ਇਹ ਅਪੀਲ ਕਰਦੇ ਨੇ ਕੀ ਉਹ ਭਾਜਪਾ ਨੂੰ ਵੋਟ ਨਾ ਪਾਉਣ।

ਭਾਜਪਾ ਆਗੂਆਂ ਨੇ ਕਿਹਾ ਕਿ ਉਹ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਤੋਂ ਭਲੀ ਭਾਂਤਿ ਜਾਗਰੂਕ ਹੋ ਚੁੱਕੇ ਨੇ, ਅਤੇ ਇਹ ਸਾਰਿਆਂ ਨੂੰ ਇਹ ਅਪੀਲ ਕਰਦੇ ਨੇ ਕੀ ਉਹਨਾਂ ਨੂੰ ਅਤੇ ਕਿਸ ਹੋਰ ਭਾਜਪਾ ਆਗੂ ਨੂੰ ਵੋਟ ਨਾ ਪਾਈ ਜਾਵੇ। ਇਸ ਮੌਕੇ ਉਹਨਾਂ ਨੇ ਕਿਸਾਨ ਅੰਦੋਲਨ ਚ ਸ਼ਹੀਦ ਹੋਏ ਕਿਸਾਨਾਂ ਨੂੰ ਯਾਦ ਕੀਤਾ ਅਤੇ ਸ਼ਰਧਾਂਜਲੀ ਦਿੰਦੇ ਹੋਏ ਸਾਰੀਆਂ ਦਾ ਸਾਥ ਦੇਣ ਦੀ ਗਲ ਆਖੀ।ਇਸ ਮੌਕੇ ਤੇ ਕਿਸਾਨਾਂ ਵਲੋਂ ਵੀ ਉਹਨਾਂ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਗਿਆ।