ਹੁਣੇ ਹੁਣੇ ਕੈਪਟਨ ਨੇ 16 ਨਵੰਬਰ ਬਾਰੇ ਕਰਤਾ ਇਹ ਵੱਡਾ ਐਲਾਨ, ਲੋਕਾਂ ਚ ਖੁਸ਼ੀ

ਕੈਪਟਨ ਨੇ 16 ਨਵੰਬਰ ਬਾਰੇ ਕਰਤਾ ਇਹ ਵੱਡਾ ਐਲਾਨ

ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਇਸ ਕਥਨ ਨੂੰ ਅਸੀਂ ਆਮ ਸਕੂਲ ਦੀਆਂ ਦੀਵਾਰਾਂ ਉੱਤੇ ਲਿੱਖਿਆ ਹੋਇਆ ਦੇਖਿਆ ਹੈ। ਇਸ ਦਾ ਮਤਲਬ ਹੈ ਕਿ ਜਿੰਨੀ ਜ਼ਿਆਦਾ ਵਿੱਦਿਆ ਅਸੀਂ ਹਾਸਿਲ ਕਰਾਂਗੇ ਉੱਨੇ ਜ਼ਿਆਦਾ ਅਸੀਂ ਗੁਣਵਾਨ ਬਣ ਸਕਦੇ ਹਾਂ। ਪਰ ਬੀਤੇ ਸਾਲ ਤੋਂ ਸ਼ੁਰੂ ਹੋਈ ਪੂਰੀ ਦੁਨੀਆਂ ਵਿੱਚ ਫੈਲ ਚੁੱਕੀ ਬੀਮਾਰੀ ਕੋਰੋਨਾ ਵਾਇਰਸ ਨੇ ਹਰ ਇੱਕ ਸਿਸਟਮ ਨੂੰ ਬੁਰੀ ਤਰ੍ਹਾਂ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ।

ਜਿਸ ਵਿੱਚ ਸਿੱਖਿਆ ਖੇਤਰ ਵੀ ਬਚ ਨਹੀਂ ਸਕਿਆ। ਬਹੁਤ ਸਾਰੇ ਬੱਚਿਆਂ ਦੀ ਪੜਾਈ ਪਿੱਛੇ ਪੈ ਗਈ। ਪਰ ਸਰਕਾਰ ਦੇ ਹੁਕਮਾਂ ਅਨੁਸਾਰ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ ਨੂੰ ਘੱਟਦੇ ਦੇਖਦੇ ਹੋਏ ਸਕੂਲਾਂ ਨੂੰ ਮੁੜ ਤੋਂ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਸੀ। ਪਰ ਹੁਣ ਪੰਜਾਬ ਸੂਬੇ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 16 ਨਵੰਬਰ ਲਈ ਇਕ ਵੱਡਾ ਐਲਾਨ ਕਰਦਿਆਂ ਲੋਕਾਂ ਨੂੰ ਖੁਸ਼ੀ ਦਾ ਮਾਹੌਲ ਪ੍ਰਦਾਨ ਕੀਤਾ ਹੈ।

ਇਸ ਖੁਸ਼ਖਬਰੀ ਦੇ ਵਿੱਚ ਮੁੱਖ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਜਿਹੜੇ ਕਾਲਜ ਅਤੇ ਯੂਨੀਵਰਸਿਟੀਆਂ ਕੋਰੋਨਾ ਪ੍ਰਤਿਬੰਧਿਤ ਖੇਤਰ (ਕੰਟੇਨਮੈਂਟ ਜ਼ੋਨ) ਤੋਂ ਬਾਹਰ ਪੈਂਦੀਆਂ ਹਨ ਉਨ੍ਹਾਂ ਨੂੰ ਵਿਦਿਆਰਥੀਆਂ ਵਾਸਤੇ ਮੁੜ ਤੋਂ ਖੋਲ੍ਹਿਆ ਜਾਵੇਗਾ। ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਇੱਕ ਬੁਲਾਰੇ ਨੇ ਦੱਸਿਆ ਕਿ ਜਿਹੜੇ ਬੱਚੇ ਉਚੇਚੀ ਵਿੱਦਿਆ, ਮੈਡੀਕਲ ਦੀ ਪੜ੍ਹਾਈ, ਤਕਨੀਕੀ ਸਿੱਖਿਆ ਜਾਂ ਪੀਐਚਡੀ ਦੀ ਪੜ੍ਹਾਈ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਯੂਨੀਵਰਸਿਟੀਆਂ ਜਾਂ ਕਾਲਜ ਕੋਰੋਨਾ ਪ੍ਰਤਿਬੰਧਿਤ ਖੇਤਰਾਂ ਤੋਂ ਬਾਹਰ ਹਨ ਉਨ੍ਹਾਂ ਨੂੰ 16 ਦਸੰਬਰ 2020 ਤੋਂ ਮੁੜ ਖੋਲਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।

ਇਨ੍ਹਾਂ ਸੰਬੰਧਤ ਵਿਸ਼ਿਆਂ ਦੇ ਆਖ਼ਰੀ ਸਾਲ ਵਾਲੇ ਵਿਦਿਆਰਥੀਆਂ ਲਈ ਕਲਾਸਾਂ 9 ਨਵੰਬਰ ਤੋਂ ਸ਼ੁਰੂ ਕੀਤੀਆਂ ਜਾਣਗੀਆਂ। ਇਹ ਸਾਰੇ ਵਿੱਦਿਅਕ ਅਦਾਰੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖੋਲੇ ਜਾਣਗੇ ਜਿੱਥੇ ਸਿਹਤ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਵੀ ਕੀਤੇ ਜਾਣਗੇ। ਇਸ ਦੇ ਨਾਲ ਹੀ ਸਰਕਾਰ ਵੱਲੋਂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਵਿਦਿਆਰਥੀ 15 ਨਵੰਬਰ 2020 ਤੋਂ ਲੈਬਾਰਟਰੀਆਂ ਵਿੱਚ ਕੰਮ ਕਰ ਸਕਦੇ ਹਨ ਜਿਨ੍ਹਾਂ ਦਾ ਵਿਦਿਅਕ ਸੰਬੰਧ ਤਕਨਾਲੋਜੀ, ਸਾਇੰਸ, ਖੋਜ ਸਕਾਲਰ ਜਾਂ ਮੈਡੀਕਲ ਖੇਤਰ ਦੇ ਨਾਲ ਹੈ।