ਹੁਣੇ ਹੁਣੇ ਕੈਂਸਰ ਪੀੜਤ ਸੰਜੇ ਦੱਤ ਦੀ ਬਿਮਾਰੀ ਦੇ ਬਾਰੇ ਹਸਪਤਾਲ ਅੰਦਰੋਂ ਆਈ ਅਜਿਹੀ ਖਬਰ ਸਭ ਹੋ ਗਏ ਹੈਰਾਨ

1048

ਕੈਂਸਰ ਪੀੜਤ ਸੰਜੇ ਦੱਤ ਦੀ ਬਿਮਾਰੀ ਦੇ ਬਾਰੇ ਹਸਪਤਾਲ ਅੰਦਰੋਂ ਆਈ ਅਜਿਹੀ ਖਬਰ

ਫ਼ਿਲਮ ਨਗਰੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਕਲਾਕਾਰ ਆਪਣੀਆਂ ਨਿੱਜੀ ਗੱਲਾਂ ਕਰਕੇ ਚਰਚਾ ਵਿਚ ਰਹਿੰਦੇ ਹਨ। ਫ਼ਿਲਮ ਜਗਤ ਦੇ ਸਦਾ ਬਹਾਰ ਅਦਾਕਾਰ ਅਜਿਹੇ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। ਕੁਝ ਦਿਨਾਂ ਤੋਂ ਫ਼ਿਲਮੀ ਅਦਾਕਾਰ ਸੰਜੇ ਦੱਤ ਬਾਰੇ ਕੋਈ ਨਾ ਕੋਈ ਖ਼ਬਰ ਆਉਂਦੀ ਹੀ ਰਹਿੰਦੀ ਹੈ। ਸੰਜੇ ਦੱਤ ਆਪ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਪ੍ਰਸ਼ੰਸਕਾਂ ਨਾਲ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਕੁਝ ਸਮੇਂ ਤੋਂ ਉਨ੍ਹਾਂ ਦੇ ਕੈਂਸਰ ਨੂੰ ਲੈ ਕੇ ਕੋਈ ਨਾ ਕੋਈ ਖ਼ਬਰ ਸਾਹਮਣੇ ਆਉਂਦੀ ਰਹੀ ਹੈ।

ਹੁਣ ਉਨ੍ਹਾਂ ਦੀ ਬੀਮਾਰੀ ਦੇ ਬਾਰੇ ਇੱਕ ਹਸਪਤਾਲ ਤੋਂ ਖਬਰ ਆਈ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹਨ, ਤੇ ਖੁਸ਼ ਵੀ। ਅਦਾਕਾਰ ਸੰਜੇ ਦੱਤ ਬਾਰੇ ਇਕ ਅਹਿਮ ਖਬਰ ਸਾਹਮਣੇ ਆਈ ਹੈ। ਇਕ ਹਿੰਦੀ ਚੈਨਲ ਦੀ ਰਿਪੋਰਟ ਮੁਤਾਬਕ 61 ਸਾਲਾ ਸੰਜੇ ਦੱਤ ਕੈਂਸਰ ਤੋਂ ਮੁਕਤ ਹੋ ਚੁੱਕੇ ਹਨ। ਇਸ ਗੱਲ ਦੀ ਪੁਸ਼ਟੀ ਕੋਕਿਲਾਬੇਨ ਹਸਪਤਾਲ ਦੇ ਸੂਤਰ ਨੇ ਕੀਤੀ। ਇਸ ਤੋਂ ਇਲਾਵਾ ਸੰਜੇ ਦੱਤ ਦੇ ਕਰੀਬੀ ਦੋਸਤ ਤੇ ਟਰੇਡ ਐਨਾਲਿਸਟ ਰਾਜ ਬੰਸਲ ਨੇ ਵੀ ਟਵੀਟ ਕਰਕੇ ਉਨ੍ਹਾਂ ਦੀ ਤਸਵੀਰ ਸਾਂਝੀ ਕੀਤੀ ਹੈ।

ਕਿਸ ਕੈਪਸ਼ਨ ਵਿੱਚ ਲਿਖਿਆ ਹੋਇਆ ਹੈ ‘ਤੁਹਾਡੇ ਲਈ ਖੁਸ਼ ਹਾਂ ਸੰਜੂ’। ਉਨ੍ਹਾਂ ਦੀ ਤਸਵੀਰ ਨੂੰ ਵੇਖ ਕੇ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸੰਜੇ ਦੱਤ ਇੱਕ ਦਮ ਠੀਕ ਹਨ। ਜਦੋਂ ਤੱਕ ਸੰਜੇ ਦੱਤ ਖੁਦ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਉਦੋਂ ਤੱਕ ਕੁਝ ਕਿਹਾ ਨਹੀਂ ਜਾ ਸਕਦਾ। ਖਬਰ ਤਾਂ ਇਹ ਵੀ ਮਿਲੀ ਹੈ ਕਿ ਸੰਜੇ ਦੱਤ ਅਤੇ ਉਨ੍ਹਾਂ ਦੀ ਪਤਨੀ ਮਾਨਯਤਾ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਨ।

ਰਿਪੋਰਟ ਮੁਤਾਬਕ ਸੋਮਵਾਰ ਨੂੰ ਸੰਜੇ ਦੱਤ ਦੀ ਪੀ. ਈ .ਟੀ . ਰਿਪੋਰਟ ਸਾਹਮਣੇ ਆਈ ਹੈ ।ਜਿਸ ਵਿੱਚ ਉਹ ਕੈਂਸਰ ਮੁਕਤ ਪਾਏ ਗਏ ਹਨ। ਪੀ. ਈ .ਟੀ . ਸਕੈਨ ਕੈਂਸਰ ਦੀ ਸਭ ਤੋਂ ਆਥੈਂਟਿਕ ਜਾਂਚ ਮੰਨੀ ਜਾਂਦੀ ਹੈ, ਉਸ ਚ ਪਤਾ ਲੱਗ ਜਾਂਦਾ ਹੈ ਕਿ ਪੀੜਤ ਦੀ ਕੈਸਰ ਸੈੱਲ ਦੀ ਕੀ ਹਾਲਤ ਹੈ। ਅਦਾਕਾਰ ਸੰਜੇ ਦੱਤ ਦੇ ਪ੍ਰਸੰਸਕਾਂ ਲਈ ਇਹ ਇਕ ਅਹਿਮ ਖਬਰ ਹੈ।