ਹੁਣੇ ਹੁਣੇ ਕਿਡਨੀ ਫੇਲ ਹੋਣ ਦੇ ਕਾਰਨ ਚੋਟੀ ਦੀ ਮਸ਼ਹੂਰ ਅਦਾਕਾਰਾ ਦੀ ਭਰ ਜਵਾਨੀ ਚ ਹੋਈ ਮੌਤ , ਛਾਇਆ ਸੋਗ

1541

ਤਾਜਾ ਵੱਡੀ ਖਬਰ

ਪਿਛਲੇ ਸਾਲ ਦੇ ਅੰਤਿਮ ਮਹੀਨਿਆਂ ਦੇ ਵਿੱਚ ਸ਼ੁਰੂ ਹੋਈ ਆਬੋ ਹਵਾ ਨੇ ਇਸ ਵਰ੍ਹੇ ਦੀਆਂ ਸਾਰੀਆਂ ਰੌਣਕਾਂ ਨੂੰ ਹਨੇਰੇ ਦੇ ਕਿਸੇ ਖੂੰਜੇ ਵਿੱਚ ਦਬਾ ਕੇ ਰੱਖ ਦਿੱਤਾ। ਲੋਕਾਂ ਦੀਆਂ ਹਸਰਤਾਂ ਜਿਨ੍ਹਾਂ ਦੀ ਪੂਰੀ ਹੋਣ ਦੀ ਚਾਹਤ ਇਸ ਵਰ੍ਹੇ ਵਿੱਚ ਰੱਖੀ ਗਈ ਸੀ ਸਭ ਮਿੱਟੀ ਵਿੱਚ ਮਿਲ ਗਈਆਂ। ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਇਸ ਵਰ੍ਹੇ ਇਸ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਲੋਕਾਂ ਦੀਆਂ ਅੱਖਾਂ ਨੂੰ ਨਮ ਕਰ ਗਈਆਂ।

ਇਸ ਵਰ੍ਹੇ ਫ਼ਿਲਮੀ ਜਗਤ, ਰਾਜਨੀਤਿਕ ਜਗਤ, ਸਾਹਿਤਕ ਅਤੇ ਕਲਾ ਜਗਤ ਦੇ ਕਈ ਮਹਾਨ ਸਿਤਾਰੇ ਅਕਾਲ ਚਲਾਣਾ ਕਰ ਗਏ ਅਤੇ ਲੋਕ ਦੁੱਖਾਂ ਦੇ ਆਲਮ ਹੇਠ ਦੱਬੇ ਮਹਿਸੂਸ ਹੋ ਰਹੇ ਨੇ। ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਕਿਡਨੀ ਫੇਲ ਹੋਣ ਦੇ ਕਾਰਨ ਟੀ ਵੀ ਦੀ ਮਸ਼ਹੂਰ ਅਦਾਕਾਰਾ ਦੀ ਭਰ ਜੁਆਨੀ ਵਿੱਚ ਮੌਤ ਹੋ ਗਈ। ਜਿਸ ਬਾਰੇ ਸੁਣਦੇ ਸਾਰ ਹੀ ਸੋਗ ਦੀ ਲਹਿਰ ਫੈਲ ਗਈ ਹੈ ।

ਹਿਚਕੀ ਫ਼ੇਮ ਲੀਨਾ ਅਚਾਰੀਆ ਪਿਛਲੇ ਲੰਮੇ ਸਮੇਂ ਤੋਂ ਕਿਡਨੀ ਦੀ ਬੀਮਾਰੀ ਤੋਂ ਪੀੜਤ ਸੀ। ਜਿਸ ਕਾਰਨ ਉਸ ਦੀ ਮਾਂ ਦੀ ਕਿਡਨੀ ਟਰਾਂਸਪਲਾਂਟ ਦੇ ਜ਼ਰੀਏ ਲੀਨਾ ਦੇ ਲਗਾਈ ਗਈ ਸੀ। ਇਸ ਸਭ ਦੇ ਬਾਵਜੂਦ ਵੀ ਸ਼ਨੀਵਾਰ ਨੂੰ ਦਿੱਲੀ ਦੇ ਹਸਪਤਾਲ ਵਿਚ ਲੀਨਾ ਦਾ ਦਿਹਾਂਤ ਹੋ ਗਿਆ ਹੈ। ਕਿਡਨੀ ਟਰਾਂਸਪਲਾਂਟ ਤੋਂ ਬਾਅਦ ਲੀਨਾ ਵਧੇਰੇ ਸਮਾਂ ਜਿਉਂਦੇ ਨਹੀਂ ਰਹਿ ਸਕੀ। ਲੀਨਾ ਵੱਲੋਂ ਕਈ ਵੈੱਬ ਸ਼ੋਅ ਵਿੱਚ ਕੰਮ ਕੀਤਾ ਗਿਆ ਹੈ।

ਜਿਸ ਵਿੱਚ ਕਲਾਸ ਆਫ 2020, ਟੀਵੀ ਸ਼ੋਅ ਆਪਕੇ ਆ ਜਾਨੇ ਸੇ, ਸੇਠ ਜੀ, ਮੇਰੀ ਹੈਰਾਨੀਜਨਕ ਬੀਬੀ ,ਵਿਚ ਨਜ਼ਰ ਆ ਚੁੱਕੀ ਹੈ। ਸੇਠ ਜੀ ਸੀਰੀਅਲ ਵਿਚ ਲੀਨਾ ਦੇ ਨਾਲ ਆਨ ਸਕਰੀਨ ਬੇਟੇ ਵਜੋ ਕੰਮ ਕਰ ਚੁੱਕੇ ਵਰਸ਼ਿਪ ਖੰਨਾ ਨੇ ਦੱਸਿਆ ਕਿ ਲੀਨਾ ਕਿਡਨੀ ਦੀ ਸਮੱਸਿਆ ਤੋਂ ਪਿਛਲੇ ਡੇਢ ਸਾਲ ਤੋਂ ਪ੍ਰੇਸ਼ਾਨ ਸੀ। ਸਾਲ 2015 ਤੋਂ ਹੀ ਜਾਣਦਾ ਹਾਂ ਕਿ ਉਹ ਬਿਮਾਰ ਚੱਲ ਰਹੀ ਹੈ।

ਉਸ ਦੀ ਹਾਲਤ ਕਾਫੀ ਖਰਾਬ ਚੱਲ ਰਹੀ ਸੀ ਤੇ ਉਹ ਇੱਕ ਕਿਡਨੀ ਦੇ ਸਹਾਰੇ ਜੀਅ ਰਹੀ ਸੀ। ਪਿਛਲੇ ਚਾਰ ਮਹੀਨਿਆਂ ਤੋਂ ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ। ਉਹ ਇਕ ਤਜਰਬੇਕਾਰ ਅਦਾਕਾਰ ਸੀ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਲੀਨਾ ਦੇ ਸਹਿ ਕਲਾਕਾਰ ਰੋਹਨ ਮਹਿਰਾ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਸ਼ਰਧਾਂਜਲੀ ਦਿੱਤੀ ਹੈ। ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਲੀਨਾ ਮੈਮ ਭਗਵਾਨ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ, ਪਿਛਲੇ ਸਾਲ ਅਸੀਂ ਕਲਾਸ ਆਫ 2020 ਦੀ ਸ਼ੂਟਿੰਗ ਕਰ ਰਹੇ ਸੀ, ਤੁਸੀਂ ਬਹੁਤ ਯਾਦ ਆਓਗੇ।