ਆਈ ਤਾਜਾ ਵੱਡੀ ਖਬਰ

ਜਿੱਥੇ ਇੱਕ ਪਾਸੇ ਪੰਜਾਬ ਦੀ ਸਿਆਸਤ ਵਿੱਚ ਕਾਫੀ ਹਲਚਲ ਮਚੀ ਹੋਈ ਹੈ । ਦੂਜੇ ਪਾਸੇ ਕੈਨੇਡਾ ਦੀ ਰਾਜਨੀਤੀ ਦੀ ਵਿੱਚ ਵੀ ਵੱਡੇ ਬਦਲਾਅ ਆਉਣ ਵਾਲੇ  ਹਨ , ਕਿਉਂਕਿ ਕਨੇਡਾ ਦੇ ਵਿੱਚ ਵੋਟਿੰਗ ਹੋਣ ਤੋਂ ਬਾਅਦ ਹੁਣ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ  ।  ਜਿਸ ਦੀ ਚੱਲਦੇ  ਕੈਨੇਡਾ ਵਿੱਚ ਚੋਣਾਂ ਨੂੰ ਲੈ ਕੇ ਖ-ਲ-ਬ-ਲੀ ਮਚੀ ਹੋਈ ਹੈ  । ਦਰਅਸਲ ਕੈਨੇਡਾ ਦੇ ਵਿਚ ਇਸ ਸਮੇਂ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਸ਼ੁਰੂ ਹੋ ਚੁੱਕੀ ਹੈ ਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਸਰਕਾਰ ਦਾ ਇਸ ਗੱਲ ਨੂੰ ਲੈ ਕੇ ਵਿਰੋਧ ਵੀ ਕੀਤਾ ਜਾ ਰਿਹਾ ਹੈ,

ਕਿ ਸਰਕਾਰ ਦੇ ਵਲੋ ਕੋਰੋਨਾ ਵਾਇਰਸ ਦੇ ਵਿਚਕਾਰ ਹੀ  ਚੋਣਾਂ ਕਰਵਾਈਆਂ ਜਾ ਰਹੀਆਂ ਹਨ  । ਹਾਲਾਂਕਿ ਜਸਟਿਨ ਟਰੂਡੋ  ਦੇ ਸਮਰਥਕਾਂ ਦੇ ਵਲੋ ਸਰਕਾਰ ਦੀ ਇਸ ਫ਼ੈਸਲੇ ਦਾ ਵੀ  ਸਮਰਥਨ ਕੀਤਾ ਜਾ ਰਿਹਾ ਹੈ  । ਸਾਰੀਆਂ ਕੈਨੇਡਾ ਦੀਆਂ ਸਿਆਸੀ ਪਾਰਟੀਆਂ ਵੀ ਕਾਫੀ ਸਰਗਰਮ ਨਜ਼ਰ ਆ ਰਹੀਆਂ ਹਨ  । ਚੋਣਾਂ ਦੀ ਗਿਣਤੀ ਜਾਰੀ ਹੈ ਤੇ ਇਸ ਵਿਚਕਾਰ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਸੋਮਵਾਰ ਦੀਆਂ ਸੰਸਦੀ ਚੋਣਾਂ ਵਿੱਚ ਜਿੱਤ ਹਾਸਲ ਕੀਤੀ ।

ਪਰ ਜਿਸ ਤਰ੍ਹਾਂ ਉਨ੍ਹਾਂ ਦੀ ਪਾਰਟੀ ਦੇ ਵੱਲੋਂ ਬਹੁਤ ਸਾਰੀਆਂ ਸੀਟਾਂ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਕੋਸ਼ਿਸ਼ ਸਫ਼ਲ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ  । ਕੈਨੇਡਾ ਦੇ ਵਿਚ ਹੋ ਰਹੀਆਂ ਚੋਣਾਂ ਦੀ ਚਰਚਾ ਹਰ ਪਾਸੇ ਛਿੜੀ ਹੋਈ ਹੈ  । ਕੈਨੇਡਾ ਵਾਸੀਆਂ ਦੇ ਵੱਲੋਂ ਆਪਣੇ ਆਪਣੇ ਪਸੰਦੀਦਾ ਪਾਰਟੀ ਦੇ ਸਮਰਥਕਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ  । ਜ਼ਿਕਰਯੋਗ ਹੈ  ਕੈਨੇਡਾ ਦੇ ਵਿੱਚ 103 ਵਿੱਚ ਕੰਜ਼ਰਵੇਟਿਵਜ਼ ,28 ਵਿੱਚ ਕਿਊਬੇਕ ਸਥਿਤ ਬਲਾਕ ਕਿਊਬਕੋਇਸ , 22 ਵਿੱਚ ਖੱਬੇ ਪੱਖੀ ਨਿਊ ਡੈਮੋਕ੍ਰੇਟਿਕ ਪਾਰਟੀ ,

ਲਿਬਰਲ 148  ਅੱਗੇ ਚੱਲ ਰਹੇ ਸਨ। ਇਨ੍ਹਾਂ ਸਭ ਨਤੀਜਿਆਂ ਨੂੰ ਵੇਖਦੇ ਹੋਏ ਇਹ ਨਹੀਂ ਸੀ ਲੱਗਦਾ ਕਿ ਜਸਟਿਨ ਟਰੂਡੋ ਲੋੜੀਂਦੀਆਂ ਸੀਟਾਂ ਹੀ ਜਿੱਤਣਗੇ । ਜ਼ਿਕਰਯੋਗ ਹੈ ਕਿ ਅਜੇ ਤਕ ਕੈਨੇਡਾ ਸਰਕਾਰ ਦੀ ਵਿੱਚ ਹੋ ਰਹੀਆਂ ਚੋਣਾਂ ਦੇ ਅੰਤਮ ਨਤੀਜੇ ਸਾਹਮਣੇ ਨਹੀਂ ਆਏ । ਇਸ ਲਈ ਸਰਕਾਰ ਕਿੰਨੀ ਕੁ ਮਜ਼ਬੂਤ ਬਣੇਗੀ ਇਸ ਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ  ।


                                       
                            
                                                                   
                                    Previous Postਖੁਸ਼ਖਬਰੀ : ਚੰਨੀ ਸਰਕਾਰ ਵਲੋਂ ਇਹਨਾਂ ਲੋਕਾਂ ਲਈ ਆ ਗਈ ਇਹ ਵੱਡੀ ਖਬਰ ਮਿਲਣਗੇ ਮੋਟੇ ਗੱਫੇ
                                                                
                                
                                                                    
                                    Next Postਹੁਣੇ ਹੁਣੇ ਪੰਜਾਬ ਦੇ ਮੌਸਮ ਬਾਰੇ ਆਇਆ ਇਹ ਵੱਡਾ ਅਲਰਟ – ਮੀਂਹ ਦੇ ਬਾਰੇ
                                                                
                            
               
                            
                                                                            
                                                                                                                                            
                                    
                                    
                                    



