ਹੁਣੇ ਹੁਣੇ ਇੰਡੀਆ ਦਾ ਹਵਾਈ ਜਹਾਜ ਹੋਇਆ ਕਰੇਸ਼ – ਇਸ ਵੇਲੇ ਦੀ ਵੱਡੀ ਖਬਰ

1795

ਇਸ ਵੇਲੇ ਦੀ ਵੱਡੀ ਖਬਰ

ਇਹ ਸਾਲ ਸਭ ਦੀ ਜ਼ਿੰਦਗੀ ਵਿੱਚ ਅਜਿਹਾ ਸਾਲ ਬਣ ਕੇ ਆਵੇਗਾ , ਜਿਸਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।ਇਹ ਤਾਂ ਰੱਬ ਹੀ ਜਾਣਦਾ ਹੈ ਕਿ ਇਸ ਸਾਲ ਆ ਰਹੀਆਂ ਦੁਖਦਾਈ ਖਬਰਾਂ ਦਾ ਅੰਤ ਕਦੋਂ ਹੋਵੇਗਾ। ਇੱਕ ਦੇ ਬਾਅਦ ਇੱਕ ਸਿਲਸਿਲੇਵਾਰ ਤਰੀਕੇ ਦੇ ਨਾਲ ਸੋਗ ਭਰੀਆ ਖਬਰਾਂ ਦੇਖਣ ਅਤੇ ਸੁਣਨ ਵਿਚ ਮਿਲ ਰਹੀਆਂ ਹਨ। ਪਿਛਲੇ ਦਿਨੀਂ ਬਹੁਤ ਸਾਰੇ ਲੋਕ ਹਾਦਸਿਆਂ ਦਾ ਸ਼ਿਕਾਰ ਬਣ ਗਏ। ਆਏ ਦਿਨ ਹੀ ਹਾਦਸਿਆਂ ਦੇ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਇਸ ਸਾਲ ਵਿੱਚ ਜਿੱਥੇ ਕਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਉਥੇ ਹੀ ਸਾਹਿਤ ਜਗਤ ,ਸੰਗੀਤ ਜਗਤ, ਫ਼ਿਲਮ ਜਗਤ ,ਖੇਡ ਜਗਤ , ਰਾਜਨੀਤੀ ਜਗਤ, ਮਨੋਰੰਜਨ ਜਗਤ, ਧਾਰਮਿਕ ਜਗਤ, ਵਿੱਚੋਂ ਕੋਈ ਨਾ ਕੋਈ ਖ਼ਬਰ ਅਜਿਹੀ ਸਾਹਮਣੇ ਆ ਜਾਂਦੀ ਹੈ ਜਿਸ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਇਸ ਸਾਲ ਦੇ ਵਿੱਚ ਬਹੁਤ ਸਾਰੇ ਹਵਾਈ ਹਾਦਸੇ ਹੋਣ ਦੀਆ ਖਬਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਹੁਣ ਭਾਰਤ ਦੇ ਵਿੱਚ ਵੀ ਹਵਾਈ ਹਾਦਸੇ ਦੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਮੁੰਦਰ ਤੇ ਚੱਲਣ ਵਾਲਾ ਇਕ ਮਿਗ 29 ਕੇ ਟ੍ਰੇਨੀ ਹਵਾਈ ਜਹਾਜ਼ ਕ੍ਰੈਸ਼ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਇਹ ਮਿਗ 29 ਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਤੋਂ ਪਹਿਲਾਂ ਵੀ ਇੱਕ ਸਾਲ ਦੇ ਵਿੱਚ ਹੀ ਮਿਗ 29 ਜਹਾਜ ਦੇਸ਼ ਵਿੱਚ ਕਈ ਵਾਰ ਕ੍ਰੈਸ਼ ਹੋ ਚੁੱਕੇ ਹਨ। ਹੁਣ ਜਹਾਜ਼ ਦੇ ਕਰੈਸ਼ ਹੋਣ ਬਾਰੇ ਭਾਰਤੀ ਨੇਵੀ ਵੱਲੋ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਹੈ ਇਸ ਘਟਨਾ ਵਿੱਚ ਇੱਕ ਪਾਈਲਟ ਮਿਲ ਗਿਆ ਹੈ। ਜਦ ਕਿ ਦੂਜੇ ਪਾਇਲਟ ਦੀ ਭਾਲ ਕੀਤੀ ਜਾ ਰਹੀ ਹੈ।

ਨੇਵੀ ਦੇ ਬਿਆਨ ਮੁਤਾਬਕ ਘਟਨਾ ਦੀ ਜਾਂਚ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਥੇ ਹੀ ਏਅਰ ਅਤੇ ਸਤ੍ਹਾ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ ਜੋ ਗੁੰਮ ਹੋਏ ਪਾਇਲਟ ਦੀ ਭਾਲ ਕਰ ਰਹੀਆਂ ਹਨ। ਇਸ ਸਾਲ 23 ਫਰਵਰੀ ਨੂੰ ਗੋਆ ਵਿਚ ਵਾਪਰੀ ਸੀ। ਜਿੱਥੇ ਪਾਇਲਟ ਬਹੁਤ ਮੁ-ਸ਼-ਕਿ-ਲ ਨਾਲ ਆਪਣੀ ਜਾਨ ਬਚਾ ਸਕਿਆ ਸੀ। ਇਸ ਸਾਲ 8 ਮਈ ਨੂੰ ਪੰਜਾਬ ਦੇ ਨਵਾਂ ਸ਼ਹਿਰ ਵਿਖੇ ਵੀ ਮਿਗ 29 ਦੇ ਕ੍ਰੈਸ਼ ਹੋਣ ਦੀ ਘਟਨਾ ਵਾਪਰੀ ਸੀ। ਇਸ ਘਟਨਾ ਕਾਰਨ ਖੇਤਾਂ ਨੂੰ ਅੱਗ ਲੱਗ ਗਈ ਸੀ। ਜਹਾਜ਼ ਵਿਚ ਸਵਾਰ ਪਾਇਲਟ ਵੱਲੋਂ ਛਾਲ ਲਗਾ ਕੇ ਆਪਣੀ ਜਾਨ ਬਚਾਈ ਗਈ ਸੀ।