ਹੁਣੇ ਹੁਣੇ ਇੰਡੀਆ ਚ ਅੰਤਰਾਸ਼ਟਰੀ ਫਲਾਈਟਾਂ ਤੇ ਪਾਬੰਦੀ ਬਾਰੇ ਆਈ ਇਹ ਵੱਡੀ ਖਬਰ

732

ਆਈ ਤਾਜਾ ਵੱਡੀ ਖਬਰ

ਜਦੋਂ ਤੋਂ ਕਰੋਨਾ ਮਹਾਂਮਾਰੀ ਵਿਸ਼ਵ ਵਿਚ ਆਈ ਹੈ। ਉਸ ਸਮੇਂ ਤੋਂ ਹੀ ਸਾਰੀ ਦੁਨੀਆ ਦੀ ਜ਼ਿੰਦਗੀ ਵਿੱਚ ਬਦਲਾਅ ਆ ਗਿਆ ਹੈ। ਇਸ ਮਹਾਂਮਾਰੀ ਦੇ ਚਲਦੇ ਹੋਏ ਸਭ ਦੇਸ਼ ਪ੍ਰਭਾਵਤ ਹੋਏ ਹਨ। ਇਸ ਮਹਾਮਾਰੀ ਦਾ ਸਭ ਤੋਂ ਜਿਆਦਾ ਪ੍ਰਭਾਵ ਹਵਾਈ ਆਵਾਜਾਈ ਤੇ ਪਿਆ ਹੈ। ਜਿਸ ਕਾਰਣ ਹਵਾਈ ਆਵਾਜਾਈ ਵੀ ਬੰਦ ਕਰਨੀ ਪਈ ਸੀ।ਜਦ ਹੁਣ ਕਰੋਨਾ ਕੇਸਾਂ ਵਿੱਚ ਕਮੀ ਆਈ ਹੈ ,ਤਾਂ ਫਿਰ ਤੋਂ ਹਵਾਈ ਆਵਾਜਾਈ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ।

ਜਿਸ ਦੇ ਤਹਿਤ ਯਾਤਰੀਆਂ ਨੂੰ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ ਗਈ ਸੀ। ਜਿਸ ਨਾਲ ਇਸ ਮਹਾਮਾਰੀ ਦੇ ਪ੍ਰਭਾਵ ਵਿਚ ਆਉਂਣ ਤੋਂ ਬਚਿਆ ਜਾ ਸਕੇ। ਹੁਣ ਇੰਡੀਆ ਚ ਅੰਤਰ-ਰਾਸ਼ਟਰੀ ਫਲਾਈਟਾਂ ਤੇ ਪਾਬੰਦੀ ਬਾਰੇ ਇਕ ਹੋਰ ਖਬਰ ਸਾਹਮਣੇ ਆਈ ਹੈ। ਭਾਰਤ ਦੇ ਵਿੱਚ ਨਿਰਧਾਰਤ ਕੌਮਾਂਤਰੀ ਉਡਾਨਾਂ ਤੇ ਪਾਬੰਦੀ 25 ਮਾਰਚ ਤੋਂ ਲਾਗੂ ਕੀਤੀ ਗਈ ਸੀ। ਜਿਸ ਨੂੰ ਕਈ ਵਾਰ ਅੱਗੇ ਵਧਾ ਦਿੱਤਾ ਗਿਆ ਹੈ।

ਇਸ ਪਾਬੰਦੀ ਨੂੰ 31 ਅਕਤੂਬਰ ਤੱਕ ਵਧਾਇਆ ਗਿਆ ਸੀ। ਜਿਸ ਨੂੰ ਇਕ ਵਾਰ ਫਿਰ ਤੋਂ ਵਧਾ ਕੇ 30 ਨਵੰਬਰ ਤੱਕ ਕਰ ਦਿੱਤਾ ਗਿਆ ਹੈ।ਇਕ ਟਵੀਟ ਵਿੱਚ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਕਿਹਾ ਹੈ ਕਿ ਇਹ ਪਾਬੰਦੀ ਕਾਰਗੋ ਅਤੇ ਵਿਸ਼ੇਸ਼ ਤੌਰ ਤੇ ਉਸ ਵੱਲੋਂ ਮਨਜ਼ੂਰ ਉਡਾਣਾਂ ਤੇ ਲਾਗੂ ਨਹੀਂ ਹੋਵੇਗੀ।ਕਰੋਨਾ ਮਹਾਂਮਾਰੀ ਦੀ ਵਜਾ ਨਾਲ ਸਿਰਫ ਜ਼ਰੂਰੀ ਯਾਤਰਾ ਨੂੰ ਹੀ ਸਭ ਮੁਲਕਾਂ ਵੱਲੋਂ ਮਨਜੂਰੀ ਦਿੱਤੀ ਜਾ ਰਹੀ ਹੈ।

ਜਿਸ ਕਾਰਨ ਉਡਾਣਾਂ ਸੀਮਤ ਹਨ।ਜੋਹਨਜ਼ ਹੋਪਕਿਨਜ਼ ਯੂਨੀਵਰਸਿਟੀ ਅਨੁਸਾਰ ,ਵਿਸ਼ਵ ਭਰ ਵਿੱਚ ਕਰੋਨਾ ਵਾਇਰਸ ਨਾਲ 4.39ਕਰੋੜ ਤੋਂ ਵੱਧ ਲੋਕ ਹੁਣ ਤਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ 11 ,66,127 ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 2.97 ਕਰੋੜ ਤੋਂ ਵੱਧ ਲੋਕ ਇਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ।ਹਾਲਾਂਕਿ ਵੰਦੇ ਭਾਰਤ ਮਿਸ਼ਨ ਅਤੇ ਵਿਸ਼ੇਸ਼ ਦੋ ਪੱਖੀ ਸਮਝੌਤੇ ਤਹਿਤ ਉਡਾਣਾਂ ਚੱਲ ਰਹੀਆਂ ਹਨ।

ਹੁਣ ਤਕ ਇਕ ਦਰਜਨ ਤੋਂ ਵੱਧ ਦੇਸ਼ਾਂ ਨਾਲ਼ ਇਹ ਏਅਰ ਬੱਬਲ ਕਰਾਰ ਕੀਤਾ ਜਾ ਚੁੱਕਾ ਹੈ ,ਜਿਨ੍ਹਾਂ ਵਿੱਚ ਅਮਰੀਕਾ, ਫਰਾਂਸ ,ਜਰਮਨੀ , ਬੰਗਲਾਦੇਸ਼, ਫ਼ਰਾਂਸ, ਬ੍ਰਿਟੇਨ, ਤੇ ਕਈ ਹੋਰ ਦੇਸ਼ ਵੀ ਸ਼ਾਮਲ ਹਨ।ਦੋ ਪੱਖੀ ਸਮਝੌਤੇ ਤਹਿਤ ਐਨ. ਆਰ .ਆਈ .ਅਤੇ ਵਿਦਿਆਰਥੀ ਜਿਨ੍ਹਾਂ ਕੋਲ ਲੰਮੇ ਸਮੇਂ ਦਾ ਵੀਜ਼ਾ ਹੈ, ਉਨ੍ਹਾਂ ਨੂੰ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।