ਹੁਣੇ ਹੁਣੇ ਇਸ ਮਸ਼ਹੂਰ ਪੰਜਾਬੀ ਕਲਾਕਾਰ ਦੀ ਹੋਈ ਅਚਾਨਕ ਮੌਤ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਹ ਸਾਲ ਕੁਲ ਲੁਕਾਈ ਦੇ ਲਈ ਬਹੁਤ ਮਾੜਾ ਰਿਹਾ ਹੈ। ਇਸ ਸਾਲ ਜਿਥੇ ਕੋਰੋਨਾ ਵਾਇਰਸ ਦਾ ਕਰਕੇ ਲੱਖਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਓਥੇ ਇਸ ਸਾਲ ਕੇ ਹਾਦਸਿਆਂ ਅਤੇ ਬਿ-ਮਾ-ਰੀ-ਆਂ ਦੇ ਨਾਲ ਵੀ ਕਈ ਮਸ਼ਹੂਰ ਹਸਤੀਆਂ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਅੱਖ ਗਈਆਂ ਹਨ। ਅਜਿਹੀ ਹੀ ਇੱਕ ਮਾੜੀ ਖਬਰ ਹੁਣ ਫਿਰ ਆਏ ਗਈ ਹੈ ਜਿਸ ਨਾਲ ਸੋਗ ਦੀ ਲਹਿਰ ਛਾ ਗਈ ਹੈ।

ਦਰਾਸਲ ਪੰਜਾਬੀ ਮੰਨੇ ਪ੍ਰਮੰਨੇ ਨਿਰਦੇਸ਼ਕ ਲੇਖਕ ਅਤੇ ਕਲਾਕਾਰ ਡਾ. ਸੱਤਿਆਨੰਦ ਸੇਵਕ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਆਖਰੀ ਸਾਹ ਦਿੱਲੀ ਵਿੱਚ ਲਏ। ਡਾ. ਸਤਿਆਨੰਦ ਸੇਵਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭਾਸ਼ਾਵਾਂ ਪੱਤਰਕਾਰੀ ਅਤੇ ਸੱਭਿਆਚਾਰ ਵਿਭਾਗ ਦੇ ਸਾਬਕਾ ਮੁਖੀ ਰਹੇ ਹਨ। ਉਹ ਅੰਗਰੇਜ਼ੀ ਦੇ ਅਧਿਆਪਕ ਵੀ ਰਹਿ ਚੁੱਕੇ ਹਨ। ਡਾ. ਸੱਤਿਆਨੰਦ ਸੇਵਕ ਪੰਜਾਬੀ ਸਭਿਆਚਾਰ ਅਕਾਦਮੀ ਦੇ ਸੰਸਥਾਪਕ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਾਨੀ ਪ੍ਰਧਾਨ ਵੀ ਸਨ।

ਡਾ. ਸਤਿਆਨੰਦ ਸੇਵਕ ਥੀਏਟਰ ਦੀ ਦੁਨੀਆ ਦੇ ਮੰਨੇ ਪ੍ਰਮੰਨੇ ਨਿਰਦੇਸ਼ਕ ਅਤੇ ਕਲਾਕਾਰ ਸਨ। ਜਿਨ੍ਹਾਂ ਨੇ ਆਪਣੀ ਕਲਾ ਦੇ ਰੰਗ ਬਿਖੇਰਦੇ ਸੱਚ ਨੂੰ ਪੜ੍ਹਦੇ ਤੇ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਕਲਮ ਦੇ ਨਾਲ ਸੱਚਾਈ ਲਈ ਅਤੇ ਔਰਤਾਂ ਲਈ ਬਹੁਤ ਸਾਰੀਆਂ ਕਵਿਤਾਵਾਂ ਵੀ ਲਿਖੀਆਂ। ਪੰਜਾਬੀ ਵਿਰਸੇ ਨੂੰ ਸੰਭਾਲਣ ਦੇ ਲਈ ਨੌਜਵਾਨਾਂ ਨੂੰ ਦਿਨ-ਪ੍ਰਤੀ-ਦਿਨ ਪ੍ਰੇਰਿਤ ਕਰਦੇ ਰਹੇ।

ਉਹ ਹਮੇਸ਼ਾ ਲੋੜ ਬੰ -ਦ ਲੋਕਾਂ ਦੀ ਮਦਦ ਤਿਆਰ ਬਰ ਤਿਆਰ ਰਹਿੰਦੇ ਸੀ। ਡਾ. ਸਤਿਆਨੰਦ ਸੇਵਕ ਪ੍ਰੇਮ ਭਾਵਨਾ ਵਾਲੇ ਅਤੇ ਮਿਠ ਬੋਲੜੇ ਸੁਭਾਅ ਦੀ ਮਾਲਕ ਸੀ। ਡਾ. ਸਤਿਆਨੰਦ ਸੇਵਕ ਦੀ ਇਸ ਦੁਨੀਆਂ ਨੂੰ ਛੱਡ ਜਾਣ ਦੀ ਖਬਰ ਜਦੋਂ ਸਾਹਮਣੇ ਆਈ ਤਾਂ ਵੱਖ-ਵੱਖ ਸ਼ਖਸੀਅਤਾਂ ਵੱਲੋਂ ਉਹਨਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅਤੇ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ ਗਏ। ਦੱਸ ਦਈਏ ਕਿ ਡਾ. ਸਤਿਆਨੰਦ ਸੇਵਕ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ।‌