ਹੁਣੇ ਹੁਣੇ ਇਸ ਨੌਜਵਾਨ ਕ੍ਰਿਕੇਟ ਖਿਡਾਰੀ ਦੀ ਹੋਈ ਮੌਤ, ਵਰਲਡ ਕੱਪ ਚ ਸੀ ਟੀਮ ਦਾ ਹਿੱਸਾ

598

ਆਈ ਤਾਜਾ ਵੱਡੀ ਖਬਰ

ਕ੍ਰਿਕਟ ਦਾ ਜਨੂੰਨ ਆਮ ਤੌਰ ‘ਤੇ ਹਰ ਦੇਸ਼ ਵਿੱਚ ਦੇਖਿਆ ਜਾਂਦਾ ਹੈ ਪਰ ਏਸ਼ੀਆਈ ਦੇਸ਼ਾਂ ਵਿੱਚ ਕ੍ਰਿਕਟ ਦੇ ਕਰੋੜਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਹਨ। ਇਨ੍ਹਾਂ ਦੇਸ਼ਾਂ ਦੇ ਵਿੱਚ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਤਮਾਮ ਦੇਸ਼ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਵਿਚੋਂ ਕ੍ਰਿਕਟ ਜਗਤ ਨਾਲ ਜੁੜੀਆਂ ਖ਼ਬਰਾਂ ਆਏ ਦਿਨ ਸਾਨੂੰ ਸੁਣਨ ਨੂੰ ਮਿਲਦੀਆਂ ਹਨ। ਇੱਥੇ ਹੀ ਇੱਕ ਮੰਦਭਾਗੀ ਖ਼ਬਰ ਬੰਗਲਾਦੇਸ਼ ਦੇ ਕ੍ਰਿਕਟ ਜਗਤ ਤੋਂ ਸੁਣਨ ਨੂੰ ਮਿਲ ਰਹੀ ਹੈ ਜਿੱਥੇ ਇੱਕ ਨੌਜਵਾਨ ਕ੍ਰਿਕਟਰ ਵੱਲੋਂ। ਖੁ-ਦ-ਕੁ-ਸ਼ੀ। ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਮਾਮਲੇ ਦੀ ਪੁਸ਼ਟੀ ਇਥੋਂ ਦੀ ਸਥਾਨਕ ਪੁਲਿਸ ਵੱਲੋਂ ਕੀਤੀ ਗਈ ਹੈ। ਇਸ ਮ੍ਰਿਤਕ ਕ੍ਰਿਕਟਰ ਦਾ ਨਾਮ ਮੁਹੰਮਦ ਸੋਜੇਬ ਦੱਸਿਆ ਜਾ ਰਿਹਾ ਹੈ ਜੋ ਅਜੇ ਮਹਿਜ਼ 21 ਸਾਲ ਦਾ ਸੀ। ਮ੍ਰਿਤਕ ਸੋਜੇਬ ਬੰਗਲਾਦੇਸ਼ ਦੀ ਅੰਡਰ-19 ਕ੍ਰਿਕਟ ਟੀਮ ਦਾ ਹਿੱਸਾ ਸੀ ਜਿਨ੍ਹਾਂ ਨੇ ਏਸ਼ੀਆ ਕੱਪ ਵੀ ਖੇਡਿਆ ਸੀ। ਬੰਗਲਾਦੇਸ਼ ਕ੍ਰਿਕਟ ਦੇ ਵਿੱਚ ਸੋਜੇਬ ਸੱਜੇ ਹੱਥ ਦਾ ਓਪਨਰ ਬੱਲੇਬਾਜ਼ ਸੀ ਜਿਸ ਨੇ ਆਪਣਾ ਆਖਰੀ ਮੈਚ ਢਾਕਾ ਪ੍ਰੀਮੀਅਰ ਲੀਗ ਦੌਰਾਨ ਸਾਲ 2017-2018 ਵਿੱਚ ਸ਼ਿਨਪੁਕੁਰ ਕ੍ਰਿਕਟ ਕਲੱਬ ਵੱਲੋਂ ਖੇਡਿਆ ਸੀ।

ਸਾਲ 2017 ਦੇ ਵਿੱਚ ਉਸ ਨੇ ਅਫ਼ਗਾਨਿਸਤਾਨ ਅਤੇ ਸ੍ਰੀਲੰਕਾ ਖ਼ਿਲਾਫ਼ ਤਿੰਨ ਇੱਕ ਦਿਨਾ ਮੈਚ ਵੀ ਖੇਡੇ ਸਨ ਅਤੇ ਉਸ ਨੂੰ 2018 ਦੇ ਅੰਡਰ-19 ਵਿਸ਼ਵ ਕੱਪ ਲਈ ਬੰਗਲਾਦੇਸ਼ ਕ੍ਰਿਕਟ ਟੀਮ ਵੱਲੋਂ ਵਾਧੂ ਖਿਡਾਰੀਆਂ ਵਿੱਚ ਸ਼ਾਮਲ ਵੀ ਕੀਤਾ ਗਿਆ ਸੀ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਨਿਰਦੇਸ਼ਕ ਖਾਲਿਦ ਮਹਿਮੂਦ ਨੇ ਸੋਜੇਬ ਨੂੰ ਯਾਦ ਕਰਦਿਆਂ ਆਖਿਆ ਕਿ ਮੈਨੂੰ ਅਜੇ ਵੀ ਇਸ ਗੱਲ ‘ਤੇ ਭਰੋਸਾ ਨਹੀਂ ਹੋ ਰਿਹਾ ਕੇ ਸੋਜੇਬ ਸਾਡੇ ਵਿੱਚ ਹੁਣ ਨਹੀਂ ਰਿਹਾ।

ਉਹ ਇੱਕ ਓਪਨਰ ਬੱਲੇਬਾਜ਼ ਸੀ ਜਿਸ ਨੇ ਮੱਧਮ ਰਫ਼ਤਾਰ ਦੀ ਗੇਂਦਬਾਜ਼ੀ ਕੀਤੀ ਅਤੇ ਉਹ ਸ਼ਿਨਪੁਕੁਰ ਕ੍ਰਿਕਟ ਕਲੱਬ ਲਈ ਵੀ ਖੇਡਿਆ ਸੀ। ਖਾਲਿਦ ਮਹਿਮੂਦ ਰਾਜਸ਼ਾਹੀ ਵਿੱਚ ਬੰਗਲਾ ਟਰੈਕ ਅਕੈਡਮੀ ਦੇ ਮੁੱਖ ਕੋਚ ਸਨ ਜਿੱਥੇ ਸੋਜੇਬ ਨੇ 2008 ਦੇ ਵਿੱਚ ਸਿਖਲਾਈ ਸ਼ੁਰੂ ਕੀਤੀ ਸੀ। ਇੱਥੇ ਹੀ ਖਾਲਿਦ ਮਹਿਮੂਦ ਨੇ ਸੋਜੇਬ ਨੂੰ ਇੱਕ ਪ੍ਰਤਿਭਾਸ਼ਾਲੀ ਕ੍ਰਿਕਟਰ ਬਣਨ ਦੇ ਗੁਣ ਸਿਖਾਏ ਸਨ। ਰਾਜਸ਼ਾਹੀ ਦੀ ਪਹਿਲੀ ਸ਼੍ਰੇਣੀ ਦੇ ਕ੍ਰਿਕਟਰ ਤਨੁਮੋਏ ਘੋਸ਼ ਨੇ ਕਿਹਾ ਕਿ ਸੋਜੇਬ ਕਾਫੀ ਲੰਮੇ ਸਮੇਂ ਤੱਕ ਕ੍ਰਿਕੇਟ ਖੇਡ ਸਕਦਾ ਸੀ ਕਿਉਂਕਿ ਉਹ ਅਕਾਦਮੀ ਵਿੱਚ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਸੀ। ਉਸ ਦੀ ਮੌਤ ਦੀ ਖ਼ਬਰ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਅਫ਼ਸੋਸ ਹੋ ਰਿਹਾ ਹੈ।