ਹੁਣੇ ਹੁਣੇ ਇਥੇ 15 ਮਾਰਚ ਤੋਂ 6 ਅਪ੍ਰੈਲ ਤੱਕ ਲਈ ਹੋ ਗਿਆ ਲੌਕਡਾਉਨ ਦਾ ਐਲਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਸਾਲ 2019 ਦੇ ਅਖੀਰ ਤੋਂ ਸ਼ੁਰੂ ਹੋਈ ਕਰੋਨਾ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਵੈਕਸੀਨ ਦੇ ਆਉਣ ਨਾਲ ਲੋਕਾਂ ਵਿਚ ਕਰੋਨਾ ਦੇ ਖਤਮ ਹੋਣ ਸਬੰਧੀ ਉਮੀਦ ਜਾਗੀ ਸੀ। ਉਥੇ ਹੀ ਮੁੜ ਤੋਂ ਕੇਸਾਂ ਵਿੱਚ ਆਈ ਤੇਜ਼ੀ ਨੇ ਕਰੋਨਾ ਦੀ ਅਗਲੀ ਲਹਿਰ ਦਾ ਪ੍ਰਭਾਵ ਫਿਰ ਤੋਂ ਵਿਖਾਉਣਾ ਜਾਰੀ ਕਰ ਦਿੱਤਾ ਹੈ। ਪਿਛਲੇ ਕੁਝ ਸਮੇਂ ਤੋਂ ਕੋਰੋਨਾ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜੋ ਸਭ ਦੇਸ਼ਾਂ ਲਈ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਆਏ ਦਿਨ ਹੀ ਕੇਸਾਂ ਵਿਚ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਦੁਨੀਆਂ ਫਿਰ ਤੋ ਡ-ਰ ਦੇ ਸਾਏ ਹੇਠ ਜ਼ਿੰਦਗੀ ਬਤੀਤ ਕਰ ਰਹੀ ਹੈ।

ਇਸ ਕਰੋਨਾ ਨੇ ਸਭ ਤੋਂ ਵਧੇਰੇ ਪ੍ਰਭਾਵਤ ਵਿਸ਼ਵ ਦੇ ਸਭ ਤੋਂ ਸ਼ਕਤੀ ਸ਼ਾਲੀ ਦੇਸ਼ ਅਮਰੀਕਾ ਨੂੰ ਕੀਤਾ ਹੈ। ਜਿੱਥੇ ਵਿਸ਼ਵ ਵਿਚ ਸਭ ਤੋਂ ਵਧੇਰੇ ਗਿਣਤੀ ਅਮਰੀਕਾ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਹੈ। ਕਰੋਨਾ ਦੀ ਅਗਲੀ ਲਹਿਰ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵਿੱਚ ਫਿਰ ਤੋਂ ਤਾਲਾ ਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਦੇਸ਼ ਦੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਹੁਣ ਇਥੇ 15 ਮਾਰਚ ਤੋਂ 6 ਅਪ੍ਰੈਲ ਤੱਕ ਲਈ ਲਾਕ ਡਾਊਨ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਕਰੋਨਾ ਦੇ ਵਧ ਰਹੇ ਕੇਸਾਂ ਕਾਰਨ ਇਸ ਦਾ ਪ੍ਰਭਾਵ ਯੂਰਪ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਕਰੋਨਾ ਦੇ ਚਲਦੇ ਹੋਏ ਪਹਿਲਾਂ ਵੀ ਇਟਲੀ ਵਿਚ ਬਹੁਤ ਭਾਰੀ ਨੁਕਸਾਨ ਹੋ ਚੁੱਕਾ ਹੈ। ਉਥੇ ਹੀ ਇਟਲੀ ਦੇ ਪ੍ਰਧਾਨ ਮੰਤਰੀ ਵੱਲੋਂ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਵਾਸਤੇ ਵੀ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ। ਪਿਛਲੇ ਸਾਲ ਵੀ 9 ਮਾਰਚ 2020 ਨੂੰ ਇਟਲੀ ਵਿੱਚ ਤਾਲਾ ਬੰਦੀ ਕੀਤੀ ਗਈ ਸੀ। ਹੁਣ ਇਕ ਵਾਰ ਫਿਰ ਕਰੋਨਾ ਦੇ ਪਰਸਾਰ ਨੂੰ ਦੇਖਦੇ ਹੋਏ 15 ਮਾਰਚ ਤੋਂ 6 ਅਪ੍ਰੈਲ ਤੱਕ 10 ਸੂਬਿਆਂ ਅੰਦਰ ਤਾਲਾ ਬੰਦੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਹੁਣ ਤੱਕ ਹੋਈਆਂ ਮੌਤਾਂ ਨਾਲ ਇਟਲੀ ਵਿਚ ਇਕ ਲੱਖ ਤੋਂ ਜ਼ਿਆਦਾ ਅੰਕੜਾ ਟੱਪ ਚੁੱਕਿਆ ਹੈ। ਇਕ ਸਾਲ ਬਾਅਦ ਫਿਰ ਤੋਂ ਇਟਲੀ ਵਿੱਚ ਪਿਛਲੇ ਸਾਲ ਵਾਲੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ। ਇਸ ਲਈ ਸਰਕਾਰ ਵੱਲੋਂ ਉਨ੍ਹਾਂ ਦੇ ਵਧੇਰੇ ਪ੍ਰਭਾਵ ਹੇਠ ਆਉਣ ਵਾਲੇ 10 ਰਾਜਾਂ ਵਿੱਚ ਐਮਰਜੈਂਸੀ ਲਾਗੂ ਕੀਤੀ ਜਾ ਰਹੀ ਹੈ। ਜਿਨ੍ਹਾਂ ਵਿੱਚ ਲਾਸ਼ੀਓ,ਲੋਮਬਾਰਦੀਆ,ਈਮੀਲੀਆ ਰੋਮਾਨਾ,ਫਰੀਓਲੀ, ਵੀਨੇਸ਼ੀਆ, ਜੁਲੀਆ,ਮਾਰਕੇ,ਪੀਓਮੌਨਤੇ, ਪੁਲੀਆ,ਵੈਨੇਤੋ,ਕੰਪਾਨੀਆ ਅਤੇ ਮੋਲੀਸੇ ਰਾਜਾਂ ਦੇ ਨਾਂ ਸ਼ਾਮਿਲ ਹਨ। ਇਨ੍ਹਾਂ ਸਾਰੇ ਰਾਜਾਂ ਵਿੱਚ ਸਾਰੇ ਸਕੂਲ ,ਬਾਰ ਅਤੇ ਰੈਸਟੋਰੈਂਟ ਬੰਦ ਰਹਿਣਗੇ। ਮਿਤੀ 4 ਅਪ੍ਰੈਲ ਨੂੰ ਆ ਰਹੇ ਈਸਟਰ ਦੇ ਤਿਉਹਾਰ ਮੌਕੇ ਵੀ ਲੋਕਾਂ ਨੂੰ ਘਰਾਂ ਵਿੱਚ ਹੀ ਇਹ ਤਿਉਹਾਰ ਮਨਾਉਣ ਦਾ ਕਿਹਾ ਗਿਆ ਹੈ।