ਹੁਣੇ ਹੁਣੇ ਇਥੇ ਹੋਇਆ ਹਵਾਈ ਹਾਦਸਾ ਕਈ ਮੌਕੇ ਤੇ ਕਈ ਮਰੇ, ਛਾਇਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਇਹ ਸਾਲ ਸਭ ਦੀ ਜ਼ਿੰਦਗੀ ਵਿੱਚ ਅਜਿਹਾ ਸਾਲ ਬਣ ਕੇ ਆਵੇਗਾ, ਜਿਸਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।ਇਹ ਤਾਂ ਰੱਬ ਹੀ ਜਾਣਦਾ ਹੈ ਕਿ ਇਸ ਸਾਲ ਆ ਰਹੀਆਂ ਦੁਖਦਾਈ ਖਬਰਾਂ ਦਾ ਅੰਤ ਕਦੋਂ ਹੋਵੇਗਾ। ਇੱਕ ਦੇ ਬਾਅਦ ਇੱਕ ਸਿਲਸਿਲੇਵਾਰ ਤਰੀਕੇ ਦੇ ਨਾਲ ਸੋਗ ਭਰੀਆ ਖਬਰਾਂ ਦੇਖਣ ਅਤੇ ਸੁਣਨ ਵਿਚ ਮਿਲ ਰਹੀਆਂ ਹਨ। ਪਿਛਲੇ ਦਿਨੀਂ ਬਹੁਤ ਸਾਰੇ ਲੋਕ ਹਾਦਸਿਆਂ ਦਾ ਸ਼ਿਕਾਰ ਬਣ ਗਏ।

ਆਏ ਦਿਨ ਹੀ ਹਾਦਸਿਆਂ ਦੇ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਇਸ ਸਾਲ ਵਿੱਚ ਜਿੱਥੇ ਕਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਉਥੇ ਹੀ ਸਾਹਿਤ ਜਗਤ ,ਸੰਗੀਤ ਜਗਤ,ਫ਼ਿਲਮ ਜਗਤ ,ਖੇਡ ਜਗਤ , ਰਾਜਨੀਤੀ ਜਗਤ, ਮਨੋਰੰਜਨ ਜਗਤ,ਧਾਰਮਿਕ ਜਗਤ, ਵਿੱਚੋਂ ਕੋਈ ਨਾ ਕੋਈ ਖ਼ਬਰ ਅਜਿਹੀ ਸਾਹਮਣੇ ਆ ਜਾਂਦੀ ਹੈ ਜਿਸ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ।

ਇਸ ਸਾਲ ਦੇ ਵਿੱਚ ਬਹੁਤ ਸਾਰੇ ਹਵਾਈ ਹਾਦਸੇ ਹੋਣ ਦੀਆ ਖਬਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਹੁਣ ਇਜ਼ਰਾਈਲ ਦੇ ਵਿੱਚ ਵੀ ਹਵਾਈ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਜਿਸ ਵਿਚ ਮੌਤਾਂ ਹੋਣ ਕਾਰਨ ਸੋਗ ਦੀ ਲਹਿਰ ਛਾ ਗਈ ਹੈ। ਇਜ਼ਰਾਈਲ ਦੇ ਮਿਸਰ ਵਿਚ ਇੱਕ ਹੈਲੀਕਾਪਟਰ ਸਨਾਈ ਪ੍ਰਾਇਦੀਪ ਵਿੱਚ ਇੱਕ ਨਿਯਮਤ ਮਿਸ਼ਨ ਦੇ ਦੌਰਾਨ ਸ਼ਰਮ ਅਲ ਸ਼ੇਖ਼ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ ਹੈ ।

ਇਹ ਹੈਲੀਕਾਪਟਰ ਮਿਸਰ ਦੀ ਖੇਤਰੀ ਸੀਮਾ ਦੇ ਬਾਹਰ ਲਾਲ ਸਾਗਰ ਦੇ ਪਾਣੀ ਵਿਚ ਹਾਦਸਾਗ੍ਰਸਤ ਹੋਇਆ ਦੱਸਿਆ ਜਾ ਰਿਹਾ ਹੈ। ਇਹ ਲਾਲ ਸਾਗਰ ਵਿਚ ਮਸ਼ਹੂਰ ਰਿਜ਼ੌਰਟ ਸ਼ਹਿਰ ਹੈ,ਜਿੱਥੇ ਇਹ ਹਾਦਸਾ ਹੋਇਆ ਹੈ। ਹਾਦਸੇ ਵਿੱਚ 5 ਅਮਰੀਕੀਆਂ ਸਮੇਤ 7 ਸ਼ਾਂਤੀ ਰੱਖਿਅਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਬਾਰੇ ਬਹੁ ਰਾਸ਼ਟਰੀ ਬਲ ਅਤੇ ਸੁਪਰਵਾਈਜ਼ਰ ਨੇ ਦੱਸਿਆ ਕਿ ਫਰਾਂਸ ਅਤੇ ਚੈੱਕ ਗਣਰਾਜ ਦੇ ਇੱਕ ਰੱਖਿਅਕ ਦੀ ਮੌਤ ਹੋ ਗਈ ਹੈ।

ਇਸ ਖੇਤਰ ਵਿੱਚ ਇਸਲਾਮਿਕ ਅੱਤਵਾਦੀਆਂ ਨਾਲ ਜੁੜੇ ਸਮੂਹ ਅਤੇ ਇਸਲਾਮਿਕ ਸਟੇਟ ਨਾਲ ਜੁੜਿਆ ਸਮੂਹ ਸਰਗਰਮ ਹੈ। ਪਰ ਹੈਲੀਕਾਪਟਰ ਦੇ ਹਾਦਸਾ ਗ੍ਰਸਤ ਹੋਣ ਦਾ ਕਾਰਨ ਹਮਲਾ ਨਜ਼ਰ ਨਹੀਂ ਆ ਰਿਹਾ। ਕਿਉਂਕਿ ਇਸ ਸਬੰਧੀ ਕੋਈ ਵੀ ਸੰਕੇਤ ਨਹੀਂ ਮਿਲਿਆ ਹੈ। ਅਜੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਬਾਰੇ ਵੀ ਪੁਸ਼ਟੀ ਨਹੀਂ ਕੀਤੀ ਗਈ ਕਿ ਹਾਦਸਾ ਗ੍ਰਸਤ ਹੈਲੀਕਪਟਰ ਜ਼ਮੀਨ ਤੇ ਡਿਗ ਗਿਆ ਹੈ ਜਾਂ ਸਾਗਰ ਵਿਚ। ਇਸ ਘਟਨਾ ਵਿਚ ਮਾਰੇ ਗਏ ਵਿਅਕਤੀਆਂ ਦੇ ਨਾਮ ਅਜੇ ਤੱਕ ਨਹੀਂ ਦੱਸੇ ਗਏ।