ਹੁਣੇ ਹੁਣੇ ਇਥੇ ਵਾਪਰਿਆ ਇਹ ਭਾਣਾ ਮੌਕੇ ਤੇ ਭਾਰੀ ਗਿਣਤੀ ਚ ਲੋਕ ਹੋ ਰਹੇ ਇਕੱਠੇ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਮੋਗਾ ਸ਼ਹਿਰ ਤੋਂ ਆ ਰਹੀ ਹੈ ਜਿਥੇ ਇੱਕ ਗੁਦਾਮ ਵਿਚ ਭਿਆਨਕ ਅੱਗ ਲੱਗ ਗਈ ਹੈ ਜਿਸ ਨੂੰ ਬੁਝਾਉਣ ਲਈ ਸਾਰੇ ਸ਼ਹਿਰ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗੀਆਂ ਹੋਈਆਂ ਹਨ ਪਰ ਅੱਗ ਬੁਝਣ ਦਾ ਨਾਮ ਹੀ ਨਹੀ ਲੈ ਰਹੀ। ਇਹ ਅੱਗ ਕੋਟਕਪੂਰਾ ਰੋਡ ‘ਤੇ ਇੱਕ ਗੋਦਾਮ ‘ਚ ਲਗੀ ਹੋਈ ਹੈ। । ਇਹ ਇੰਨੀ ਭਿਆਨਕ ਹੈ ਕਿ ਦਰਜਨ ਦੇ ਤਕਰੀਬਨ ਮੌਕੇ’ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਗੱਢੀਆਂ ਅੱਗ ‘ਨੂੰ ਬੁਜਾਉਣ ਦੇ ਵਿਚ ਵੀ ਅਸਮਰਥ ਲਗ ਰਹੀਆਂ ਨੇ। ਲੋਕ ਵੱਡੀ ਗਿਣਤੀ ਵਿਚ ਇਸ ਅੱਗ ਨੂੰ ਬੁਝਾਉਣ ਦਾ ਜਤਨ ਕਰ ਰਹੇ ਹਨ।

ਇਸ ਦੀ ਇਤਲਾਹ ਮਿਲਦੀਆਂ ਹੀ ਪੀ.ਸੀ.ਆਰ. ਪੁਲਸਅਤੇ ਨੇੜਲੇ ਪੁਲਸ ਸਟੇਸ਼ਨ ਦੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ। ਸਾਰੇ ਇਲਾਕੇ ਦੇ ਲੋਕਾਂ ਵਲੋਂ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ. ਪਰ ਅੱਗ ਬੁਝਣ ਦਾ ਨਾਮ ਹੀ ਨਾਹੀ ਲੈ ਰਹੀ। ਪਿਛਲੇ 2-3 ਘੰਟਿਆਂ ਤੋਂ ਇਸ ਨੂੰ ਬੁਝਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਜਾਰੀ ਹਨ। ਪਰ ਖਬਰ ਲਿਖੇ ਜਾਣ ਤੱਕ ਅੱਗ ਬੁਝ ਨਹੀ ਪਾ ਰਹੀ ਸੀ।

ਕੱਲ੍ਹ ਵੀ ਇੱਕ ਅਜਿਹੀ ਹੀ ਖਬਰ ਆ ਗਈ ਸੀ ਜਦੋਂ ਬਨੂੜ ਸ਼ਹਿਰ ਵਿਚ ਨਾਮੀ ਫਰਿਜਾਂ ਦੀ ਕੰਪਨੀ ਦੇ ਗੁਦਾਮ ਵਿਚ ਵੀ ਅੱਗ ਲੱਗ ਗਈ ਸੀ। ਅੱਜ ਫਿਰ ਅਜਿਹੀ ਹੀ ਖਬਰ ਆ ਗਈ ਹੈ।