ਹਸਪਤਾਲ ਦੀ ਵੱਡੀ ਕੋਤਾਹੀ ਆਈ ਸਾਹਮਣੇ , 4 ਸਾਲਾਂ ਬੱਚੀ ਦੀ ਉਂਗਲ ਦੀ ਬਜਾਏ ਕਰ ਦਿੱਤੀ ਜੀਭ ਦੀ ਸਰਜਰੀ

283

ਆਈ ਤਾਜਾ ਵੱਡੀ ਖਬਰ 

ਇੱਕ ਪਾਸੇ ਜਿੱਥੇ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ, ਪਰ ਦੂਜੇ ਪਾਸੇ ਬਹੁਤ ਸਾਰੇ ਡਾਕਟਰ ਆਪਣੀ ਡਿਊਟੀ ਲਾਪਰਵਾਹੀ ਦੇ ਨਾਲ ਨਿਭਾਉਂਦੇ ਹਨ, ਜਿਸ ਦਾ ਨਤੀਜਾ ਮਰੀਜ਼ਾਂ ਨੂੰ ਭੁਗਤਣਾ ਪੈਂਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਹਸਪਤਾਲ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ l ਜਿੱਥੇ ਚਾਰ ਸਾਲਾਂ ਦੀ ਬੱਚੀ ਦਾ ਉਂਗਲ ਦਾ ਆਪਰੇਸ਼ਨ ਕਰਨ ਦੀ ਬਜਾਏ ਸਗੋਂ, ਡਾਕਟਰਾਂ ਵੱਲੋਂ ਬੱਚੀ ਦੀ ਜੀਭ ਦਾ ਆਪਰੇਸ਼ਨ ਕਰ ਦਿੱਤਾ ਗਿਆ l ਮਾਮਲਾ ਕੇਰਲ ’ਚ ਕੋਝੀਕੋਡ ਸਥਿਤ ਸਰਕਾਰੀ ਹਸਪਤਾਲ ਤੋਂ ਸਾਹਮਣੇ ਆਇਆ ਜਿੱਥੇ ਦੇ ਡਾਕਟਰਾਂ ਵੱਲੋਂ 4 ਸਾਲਾ ਬੱਚੀ ਦਾ ਉਂਗਲੀ ਦੀ ਬਜਾਏ ਜੀਭ ਦਾ ਆਪ੍ਰੇਸ਼ਨ ਕਰ ਦਿੱਤਾ ਗਿਆ ਹੈ।

ਪਰਿਵਾਰ ਮੁਤਾਬਕ ਮੈਡੀਕਲ ਕਾਲਜ ਦੇ ਮੈਟਰਨਿਟੀ ਐਂਡ ਚਾਈਲਡ ਕੇਅਰ ਸੈਂਟਰ ’ਚ ਬੱਚੀ ਦੀ ਛੇਵੀਂ ਉਂਗਲ ਨੂੰ ਹਟਾਉਣ ਲਈ ਸਰਜਰੀ ਕੀਤੀ ਜਾਣੀ ਸੀ, ਪਰਿਵਾਰ ਵੱਲੋਂ ਪੂਰੀ ਡਾਕਟਰੀ ਸਲਾਹ ਲਈ ਗਈ ਤੇ ਸਲਾਹ ਤੋਂ ਬਾਅਦ ਉਹਨਾਂ ਵੱਲੋਂ ਆਖਿਆ ਗਿਆ ਕਿ ਆਪਰੇਸ਼ਨ ਦੇ ਨਾਲ ਬੱਚੀ ਦੀ ਛੇਵੀਂ ਉਂਗਲ ਕੱਟ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗਲਤੀ ਉਦੋਂ ਸਾਹਮਣੇ ਆਈ, ਜਦੋਂ ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਨੇ ਬੱਚੀ ਦੇ ਮੂੰਹ ’ਚ ਰੂੰ ਦੇਖਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੱਧਰ ’ਤੇ ਸਾਰੀ ਮਾਮਲੇ ਦੀ ਜਾਂਚ ਕੀਤੀ।

ਉਥੇ ਹੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਾਰੀਕੀ ਨਾਲ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਸ ਦੀ ਜੀਭ ’ਤੇ ਸਰਜਰੀ ਕੀਤੀ ਗਈ ਸੀ ਨਾ ਕਿ ਹੱਥ ਦੀ, ਜਿਸ ਕਾਰਨ ਪਰਿਵਾਰ ਦੇ ਵੱਲੋਂ ਕਾਫੀ ਰੋਸ ਪ੍ਰਗਟ ਕੀਤਾ ਗਿਆ ਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਡਾਕਟਰ ਦੀ ਇਸ ਲਾਪਰਵਾਹੀ ਦੇ ਕਾਰਨ ਉਹਨਾਂ ਦੇ ਬੱਚੇ ਦੀ ਜਾਨ ਤੱਕ ਜਾ ਸਕਦੀ ਸੀ ।

ਉਥੇ ਹੀ ਘਟਨਾ ਦਾ ਨੋਟਿਸ ਲੈਂਦਿਆਂ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਮੈਡੀਕਲ ਸਿੱਖਿਆ ਦੇ ਡਾਇਰੈਕਟਰ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਵਿਸਥਾਰਤ ਰਿਪੋਰਟ ਸੌਂਪਣ ਲਈ ਕਿਹਾ ਹੈ। ਫਿਲਹਾਲ ਬੱਚੀ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਉਸਦਾ ਇਲਾਜ ਚੱਲ ਰਿਹਾ ਹੈ l ਦੂਜੇ ਪਾਸੇ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰਨ ਦੀ ਗੱਲ ਆਖੀ ਜਾ ਰਹੀ ਹੈ। l