ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ – ਹੁਣ ਇਨ੍ਹਾਂ ਰੂਟਾਂ ‘ਤੇ ਟਿਕਟਾਂ ਹੋਣਗੀਆਂ ਸਸਤੀਆਂ ਅਤੇ ਬਚੇਗਾ ਸਮਾਂ

ਆਈ ਤਾਜਾ ਵੱਡੀ ਖਬਰ

ਹਰ ਕੋਈ ਆਪਣੇ ਜੀਵਨ ਵਿੱਚ ਇਕ ਵਾਰੀ ਹਵਾਈ ਜਹਾਜ਼ ਵਿੱਚ ਸਫ਼ਰ ਜ਼ਰੂਰ ਕਰਨਾ ਚਾਹੁੰਦਾ ਹੈ। ਪਰ ਸਾਰੀਆਂ ਮੁਸ਼ਕਿਲਾਂ ਜਿਵੇਂ ਕਿ ਸਮੇਂ ਦੀ ਘਾਟ ਅਤੇ ਏਅਰਲਾਈਨਾਂ ਦੇ ਖਰਚੇ ਨੂੰ ਦੇਖ ਕੇ ਲੋਕ ਆਪਣਾ ਮਨ ਬਦਲ ਲੈਂਦੇ ਹਨ। ਜਿਸ ਨਾਲ ਉਹ ਕਈ ਵਾਰੀ ਸਫ਼ਰ ਕਰਨ ਤੋਂ ਗੁਰੇਜ਼ ਕਰ ਦਿੰਦੇ ਹਨ। ਪਰ ਇੱਥੇ ਅਸੀਂ ਤੁਹਾਡੇ ਲਈ ਇੱਕ ਅਜਿਹੀ ਖੁਸ਼ਖ਼ਬਰੀ ਲੈ ਕੇ ਆਏ ਹਾਂ ਜਿਸ ਨਾਲ ਤੁਸੀਂ ਆਪਣੀ ਹਰ ਯਾਤਰਾ ਘੱਟ ਸਮੇਂ ਅਤੇ ਘੱਟ ਖਰਚੇ ਵਿਚ ਹਵਾਈ ਜਹਾਜ਼ ਰਾਹੀਂ ਕਰ ਸਕੋਗੇ।

ਇਹ ਖੁਸ਼ਖਬਰੀ ਭਾਰਤ ਦੇ ਵਿੱਚ ਸਫ਼ਰ ਕਰਨ ਵਾਲੇ ਉਨ੍ਹਾਂ ਤਮਾਮ ਯਾਤਰੀਆਂ ਦੇ ਲਈ ਹੈ ਜਿਨ੍ਹਾਂ ਨੂੰ ਨਿਰੰਤਰ ਆਪਣੇ ਵਪਾਰ ਨੂੰ ਲੈ ਕੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਪੈਂਦਾ ਸੀ। ਦਰਸਲ ਭਾਰਤੀ ਹਵਾਈ ਫੌਜ ਨੇ ਕਾਫੀ ਲੰਬੇ ਸਮੇਂ ਵਿਚਾਰ-ਵਟਾਂਦਰੇ ਤੋਂ ਬਾਅਦ ਭਾਰਤੀ ਹਵਾਬਾਜ਼ੀ ਸੈਕਟਰ ਨੂੰ ਇਕ ਵੱਡੀ ਰਾਹਤ ਦਿੰਦਿਆਂ ਆਪਣੀ ਏਅਰ ਸਪੇਸ ਦਾ 10 ਪ੍ਰਤੀਸ਼ਤ ਹਿੱਸਾ ਸਿਵਲ ਏਅਰਲਾਈਨਾਂ ਲਈ ਖੋਲਣ ਦਾ ਫ਼ੈਸਲਾ ਲਿਆ ਹੈ। ਭਾਰਤੀ ਹਵਾਈ ਫੌਜ ਦੇ ਇਸ ਵੱਡੇ ਫ਼ੈਸਲੇ ਤੋਂ ਬਾਅਦ 15 ਤੋਂ 20 ਰੂਟਾਂ ਉੱਪਰ ਹਵਾਈ ਯਾਤਰਾ ਦੇ ਸਮੇਂ ਵਿੱਚ ਕਟੌਤੀ ਆਵੇਗੀ ਜਿਸ ਦਾ ਮਤਲਬ ਕਿ ਹੁਣ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਿੱਚ ਘੱਟ ਸਮਾਂ ਲੱਗੇਗਾ।

ਇਸ ਦੇ ਨਾਲ ਹੀ ਹਵਾਈ ਉਡਾਨ ਦਾ ਖ਼ਰਚ ਵੀ ਘੱਟ ਜਾਵੇਗਾ। ਹਵਾਈ ਫ਼ੌਜ ਦੇ ਇਸ ਐਲਾਨ ਤੋਂ ਬਾਅਦ ਲਖਨਊ ਤੋਂ ਜੈਪੁਰ, ਸ੍ਰੀਨਗਰ ਤੋਂ ਮੁੰਬਈ, ਮੁੰਬਈ ਤੋਂ ਸ੍ਰੀਨਗਰ, ਦਿੱਲੀ ਤੋਂ ਸ੍ਰੀਨਗਰ, ਸ੍ਰੀਨਗਰ ਤੋਂ ਦਿੱਲੀ, ਦਿੱਲੀ ਤੋਂ ਬਾਗਡੋਰਾ ਅਤੇ ਇਹ ਬਾਗਡੋਗਰਾ ਤੋਂ ਦਿੱਲੀ ਵਰਗੇ ਹਵਾਈ ਮਾਰਗ ਉੱਪਰ ਯਾਤਰਾ ਘੱਟ ਸਮਾਂ ਲਵੇਗੀ। ਟਿਕਟਾਂ ਦੀ ਕੀਮਤ ਘੱਟ ਹੋਣ ਨਾਲ ਲੋਕ ਵੱਧ ਤੋਂ ਵੱਧ ਸਫ਼ਰ ਕਰ ਪਾਉਣਗੇ। ਇਸ ਫ਼ੈਸਲੇ ਦੇ ਅਸਰ ਨਾਲ ਜਿੱਥੇ ਇੱਕ ਹਵਾਈ ਉਡਾਣ ਮਗਰ 14 ਤੋਂ 30 ਮਿੰਟ ਦਾ ਫ਼ਰਕ ਪਵੇਗਾ ਉੱਥੇ ਹੀ 40 ਹਜ਼ਾਰ ਰੁਪਏ ਦੀ ਲਾਗਤ ਪ੍ਰਤੀ ਉਡਾਣ ਮਗਰ ਘੱਟ ਹੋਣ ਦੀ ਸੰਭਾਵਨਾ ਹੈ।

ਆਉਣ ਵਾਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਹੋਰ ਏਅਰ ਸਪੇਸ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ ਜਿਸ ਨਾਲ ਰਾਸ਼ਟਰੀ ਹਵਾਈ ਖੇਤਰ ਵਿਚ ਲਗਭਗ 3 ਤੋਂ 4 ਪ੍ਰਤੀਸ਼ਤ ਵਾਧਾ ਹੋ ਜਾਵੇਗਾ। ਉਡਾਣਾਂ ਦੀ ਕੀਮਤ ਵਿਚ ਕੁੱਲ 1 ਹਜ਼ਾਰ ਕਰੋੜ ਦੀ ਕਟੌਤੀ ਕਰਨ ਦਾ ਟੀਚਾ ਵੀ ਸਰਕਾਰ ਵੱਲੋਂ ਰੱਖਿਆ ਗਿਆ ਹੈ। ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪਿੱਛੇ ਜਿਹੇ ਸਵੈ-ਨਿਰਭਰ ਪੈਕੇਜ ਦੀ ਘੋਸ਼ਣਾ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਸਰਕਾਰੀ ਉਦੇਸ਼ ਤਹਿਤ ਏਅਰਲਾਈਨ ਕੰਪਨੀਆਂ ਦੀ ਲਾਗਤ ਸਾਲਾਨਾ ਘੱਟੋ-ਘੱਟ ਇੱਕ ਹਜ਼ਾਰ ਕਰੋੜ ਰੁਪਏ ਘੱਟ ਕਰਨ ਦੀ ਗੱਲ ਆਖੀ ਸੀ।