ਹਰਿਆਣਾ ਦੀ ਮੱਝ ਨੇ ਪੰਜਾਬ ਚ ਬਣਾਇਆ ਰਿਕਾਰਡ , ਮੇਲੇ ਚ ਏਨੇ ਲੀਟਰ ਦੁੱਧ ਦੇ ਕੇ ਜਿਤਿਆ ਟਰੈਕਟਰ

ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਜਾਨਵਰਾਂ ਨੂੰ ਪਾਲਦੇ ਹਨ ਤਾਂ ਜੋ ਉਹਨਾਂ ਤੋਂ ਕਿਸੇ ਪ੍ਰਕਾਰ ਦਾ ਕੋਈ ਲਾਭ ਲਿਆ ਜਾ ਸਕੇ l ਆਮ ਤੌਰ ਤੇ ਲੋਕ ਕੁੱਤਿਆਂ ਨੂੰ ਆਪਣੇ ਘਰਾਂ ਵਿੱਚ ਪਾਲਦੇ ਹਨ , ਤਾਂ ਜੋ ਘਰ ਦੀ ਰਖਵਾਲੀ ਹੋ ਸਕੇ l ਦੂਜੇ ਪਾਸੇ ਲੋਕ ਆਪਣੇ ਘਰਾਂ ਦੇ ਵਿੱਚ ਮੱਝਾਂ ਗਾਵਾਂ ਵੱਡੀ ਗਿਣਤੀ ਵਿੱਚ ਰੱਖਦੇ ਹਨ ਤਾਂ ਜੋ ਉਹਨਾਂ ਕੋਲੋਂ ਦੁੱਧ ਲਿਆ ਜਾ ਸਕੇ l ਪਰ ਦੂਜੇ ਪਾਸੇ ਅਜਿਹੇ ਬਹੁਤ ਸਾਰੇ ਲੋਕ ਹੁੰਦੇ ਹਨ, ਜੋ ਇਹਨਾਂ ਜਾਨਵਰਾਂ ਦੇ ਮੁਕਾਬਲੇ ਕਰਵਾ ਕੇ ਵੱਡੇ ਇਨਾਮ ਹਾਸਿਲ ਕਰਦੇ ਹਨ। ਹੁਣ ਇੱਕ ਅਜਿਹੀ ਹੀ ਮੱਝ ਬਾਰੇ ਦੱਸਾਂਗੇ, ਜਿਹੜੀ ਹਰਿਆਣਾ ਦੀ ਹੈ ਤੇ ਉਸ ਵੱਲੋਂ ਪੰਜਾਬ ਵਿੱਚ ਆ ਕੇ ਵੱਖਰਾ ਰਿਕਾਰਡ ਬਣਾਇਆ ਗਿਆ।

ਦੱਸਦਿਆ ਕਿ ਹਰਿਆਣਾ ਦੇ ਪਿੰਡ ਚਿਕਨਵਾਸ ਦੇ ਪਸ਼ੂ ਪਾਲਕ ਦੀ ਮੱਝ ਨੇ ਪੰਜਾਬ ਦੇ ਧਨੌਲਾ ਵਿੱਚ ਆਯੋਜਿਤ ਮੇਲੇ ਵਿੱਚ ਵੱਡਾ ਕਮਾਲ ਕਰ ਦਿੱਤਾ l ਇਹ ਸਮਾਜ ਨੇ ਪੰਜਾਬ ਵਿੱਚ ਤਿੰਨ ਦਿਨਾਂ ਪਸ਼ੂ ਮੇਲੇ ਵਿੱਚ ਸਭ ਤੋਂ ਵੱਧ ਦੁੱਧ ਦੇ ਕੇ ਇੱਕ ਵੱਖਰਾ ਰਿਕਾਰਡ ਕਾਇਮ ਕੀਤਾ ਤੇ ਇਨਾਮ ਵਜੋਂ ਇਸ ਮੱਝ ਦੇ ਮਾਲਕ ਨੂੰ ਟਰੈਕਟਰ ਦਿੱਤਾ ਗਿਆ। ਇਸ ਉਪਲਬਧੀ ‘ਤੇ ਸਰਪੰਚ ਵਕੀਲ ਕੁਮਾਰ ਨੇ ਟੋਲ ਪਲਾਜ਼ਾ ‘ਤੇ ਪਸ਼ੂ ਪਾਲਕ ਅਤੇ ਮੱਝ ਦਾ ਹਾਰ ਪਾ ਕੇ ਸਵਾਗਤ ਕੀਤਾ |

ਉੱਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਪਸ਼ੂ ਪਾਲਕ ਅਮਿਤ ਢਾਂਡਾ ਨੇ ਦੱਸਿਆ ਕਿ ਉਹ ਪੰਜਾਬ ਦੇ ਧਨੌਲਾ ਵਿੱਚ ਤਿੰਨ ਦਿਨਾਂ ਪਸ਼ੂ ਮੇਲੇ ‘ਚ ਉਹ ਆਪਣੀ ਮੁਰਾਹ ਨਸਲ ਦੀਆਂ ਮੱਝ ਲੈ ਕੇ ਪਹੁੰਚੇ ਸਨ । ਜਿੱਥੇ ਹਜ਼ਾਰਾਂ ਪਸ਼ੂਆਂ ਨੇ ਹਿੱਸਾ ਲਿਆ ।

ਇਸ ਪਸ਼ੂ ਮੇਲੇ ਵਿੱਚ ਵੱਧ ਤੋਂ ਵੱਧ ਦੁੱਧ ਕੱਢਣ ਦਾ ਮੁਕਾਬਲਾ ਕਰਵਾਇਆ ਜਿੱਥੇ ਮੱਝ ਨੇ 22 ਕਿਲੋ 300 ਗ੍ਰਾਮ ਦੁੱਧ ਦੇ ਕੇ ਪਹਿਲਾ ਸਥਾਨ ਹਾਸਿਲ ਕੀਤਾ। ਪਹਿਲਾ ਸਥਾਨ ਪ੍ਰਾਪਤ ਕਰਨ ‘ਤੇ ਇੱਕ ਫਾਰਮਟ੍ਰੈਕ ਟ੍ਰੈਕਟਰ ਇਨਾਮ ਵਜੋਂ ਦਿੱਤਾ ਗਿਆ। ਜਿਸ ਤੋਂ ਬਾਅਦ ਹੁਣ ਮੱਝ ਦਾ ਮਾਲਕ ਬਹੁਤ ਜਿਆਦਾ ਖੁਸ਼ ਨਜ਼ਰ ਆ ਰਿਹਾ ਹੈ ਤੇ ਉਸ ਵੱਲੋਂ ਆਖਿਆ ਕਿ ਉਹ ਆਪਣੀ ਮੱਝ ਦਾ ਖਾਸ ਧਿਆਨ ਰੱਖਦਾ ਹੈ ਤੇ ਉਸਨੂੰ ਖਾਣ ਦੇ ਲਈ ਚੰਗਾ ਚਾਰਾ ਤੇ ਫੀਡ ਦਿੰਦਾ ਹੈ ਇਹੀ ਕਾਰਨ ਹੈ ਕਿ ਮੱਝ ਨੇ ਅੱਜ ਜਿਆਦਾ ਦੁੱਧ ਦੇ ਕੇ ਇਹ ਰਿਕਾਰਡ ਕਾਇਮ ਕੀਤਾ ਹੈ।