ਆਈ ਤਾਜਾ ਵੱਡੀ ਖਬਰ 

ਸ੍ਰੀ ਹੇਮਕੁੰਡ ਸਾਹਿਬ, ਜਿੱਥੇ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਦੇ ਲਈ ਪੁੱਜਦੀਆਂ ਹਨ l ਇਹ ਯਾਤਰਾ ਜਿੱਥੇ ਚੱਲਦੀ ਪਈ ਹੈ,  ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਵੀ ਪੁੱਜਦੇ ਪਏ ਹਨ। ਉਧਰ ਇਸ ਯਾਤਰਾ ਨੂੰ ਲੈ ਕੇ ਸ਼੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਵੱਲੋਂ ਵੀ ਸਮੇਂ ਸਮੇਂ ਤੇ ਸੰਗਤਾਂ ਨੂੰ ਲੈ ਕੇ ਵੱਖੋ ਵੱਖਰੇ ਹੁਕਮ ਜਾਰੀ ਕੀਤੇ ਜਾਂਦੇ ਹਨ l ਇਸੇ ਵਿਚਾਲੇ ਜਿਹੜੇ ਲੋਕ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਕਰਨ ਦੇ ਲਈ ਜਾ ਰਹੇ ਹਨ ਉਹਨਾਂ ਦੇ ਲਈ ਇਹ ਕਾਫੀ ਖਾਸ ਖਬਰ ਹੈ। ਦਰਅਸਲ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਸੰਗਤ ਨੂੰ ਅਪੀਲ ਕੀਤੀ ਕਿ ਜੇ ਕੋਈ ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨਾ ਚਾਹੁੰਦਾ ਹੈ ਤਾਂ ਉਹ 10 ਅਕਤੂਬਰ ਤੋਂ ਪਹਿਲਾਂ ਕਰ ਸਕਦਾ, ਕਿਉਂਕਿ ਇਹ ਯਾਤਰਾ ਦਾ ਅਕਤੂਬਰ ਨੂੰ ਸਮਾਪਤ ਹੋ ਰਹੀ ਤੇ ਇਸ ਮਗਰੋਂ ਗੁਰਦੁਆਰੇ ਦੇ ਕਿਵਾੜ ਸੰਗਤ ਲਈ ਬੰਦ ਕਰ ਦਿੱਤੇ ਜਾਣਗੇ, ਜਿਸ ਕਾਰਨ ਯਾਤਰਾ ਮਈ ‘ਚ ਆਰੰਭ ਹੋਈ ਸੀ ਤੇ ਹੁਣ ਤੱਕ ਚਾਰ ਮਹੀਨੇ ‘ਚ ਲਗਭਗ ਦੋ ਲੱਖ ਸ਼ਰਧਾਲੂ ਇੱਥੇ ਨਤਮਸਤਕ ਹੋ ਚੁੱਕੇ ਹਨ, ਹਾਲੇ ਵੀ ਸੰਗਤਾਂ ਦੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ। ਇਸੇ ਵਿਚਾਲੇ ਹੁਣ ਟਰਸਟ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਇਹ ਯਾਤਰਾ ਹੁਣ ਖਤਮ ਹੋਣ ਜਾ ਰਹੀ ਹੈ, ਜਿੰਨੀ ਜਲਦੀ ਹੋ ਸਕੇ 10 ਅਕਤੂਬਰ ਤੱਕ ਯਾਤਰਾ ਕਰ ਲੈਣੀ ਚਾਹੀਦੀ । ਉੱਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ   ਟਰੱਸਟ ਦੇ ਪ੍ਰਧਾਨ ਬਿੰਦਰਾ ਨੇ ਦੱਸਿਆ ਕਿ ਇਸ ਵੇਲੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਲਈ ਢੁਕਵਾਂ ਸਮਾਂ ਹੈ। ਉਨ੍ਹਾਂ ਦੱਸਿਆ ਕਿ ਯਾਤਰਾ ਦੀ ਸਮਾਪਤੀ ਲਈ 8 ਅਕਤੂਬਰ ਨੂੰ ਅਖੰਡ ਪਾਠ ਆਰੰਭ ਹੋਣਗੇ ਤੇ 10 ਅਕਤੂਬਰ ਨੂੰ ਭੋਗ ਉਪਰੰਤ ਯਾਤਰਾ ਦੀ ਸਮਾਪਤੀ ਹੋਵੇਗੀ। ਇਸ ਜਾਣਕਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਸੰਗਤਾਂ ਦੇ ਵਿੱਚ ਵੀ ਉਥਲ-ਪੁੱਥਲ ਵੇਖਣ ਨੂੰ ਮਿਲ ਰਹੀ ਹੈ ਤੇ ਉਹਨਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 10 ਅਕਤੂਬਰ ਤੋਂ ਪਹਿਲਾਂ ਯਾਤਰਾ ਸਮਾਪਤ ਕਰ ਲਈ ਜਾਵੇ।

                                       
                            
                                                                   
                                    Previous PostCM ਭਗਵੰਤ ਮਾਨ ਦੀ ਅਚਾਨਕ ਵਿਗੜੀ ਸਿਹਤ
                                                                
                                
                                                                    
                                    Next Postਪੰਜਾਬ ਚ ਇਹਨਾਂ ਜਿਲਿਆਂ ਵਿਚ ਮੀਂਹ ਪੈਣ ਲੈਕੇ ਮੌਸਮ ਵਿਭਾਗ ਵਲੋਂ ਆਈ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



