ਸੋਨੂ ਸੂਦ ਨੇ ਇਕ ਵਾਰ ਫੇਰ ਕੀਤਾ ਪੁੰਨ ਵਾਲਾ ਕੰਮ, ਹਰੇਕ ਕੋਈ ਕਹਿ ਰਿਹਾ ਮਸੀਹਾ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੌਰ ਵਿੱਚ ਜਿਸ ਸਮੇਂ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਕੀਤੀ ਤਾਲਾਬੰਦੀ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਵੀ ਠੱਪ ਹੋ ਗਏ ਸਨ। ਬਹੁਤ ਸਾਰੇ ਲੋਕਾਂ ਨੂੰ ਮਾਨਸਿਕ ਤਣਾਅ ਦੇ ਦੌਰ ਵਿਚੋਂ ਗੁਜ਼ਰਨਾ ਪਿਆ ਅਤੇ ਕੁਝ ਲੋਕਾਂ ਵੱਲੋਂ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਹੋਇਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਬਹੁਤ ਸਾਰੇ ਲੋਕਾਂ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਦੇ ਚਲਦਿਆਂ ਹੋਇਆਂ ਵੀ ਬਹੁਤ ਸਾਰੇ ਲੋਕਾਂ ਦੀ ਜਾਨ ਚਲੇ ਗਈ।ਇਸ ਮੁਸ਼ਕਲ ਦੀ ਘੜੀ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਅੱਗੇ ਵਧ ਕੇ ਲੋਕਾਂ ਦੀ ਮਦਦ ਕੀਤੀ ਗਈ। ਜਿਨ੍ਹਾਂ ਵਿਚ ਕੁਝ ਫ਼ਿਲਮੀ ਹਸਤੀਆਂ ਵੀ ਸ਼ਾਮਲ ਸਨ।

ਪਰ ਇਸ ਬੁਰੇ ਦੌਰ ਦੇ ਵਿਚ ਜਿੱਥੇ ਸੋਨੂੰ ਸੂਦ ਗਰੀਬ ਲੋਕਾਂ ਲਈ ਇਕ ਮਸੀਹਾ ਬਣ ਕੇ ਸਾਹਮਣੇ ਆਇਆ ਉਥੇ ਹੀ ਉਨ੍ਹਾਂ ਵੱਲੋਂ ਬਹੁਤ ਸਾਰੇ ਜਰੂਰਤਮੰਦ ਲੋਕਾਂ ਦੀ ਮਦਦ ਵੀ ਕੀਤੀ ਗਈ। ਹੁਣ ਤੱਕ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਤੋਂ ਬਾਹਰ ਕੱਢਿਆ ਗਿਆ। ਹੁਣ ਸੋਨੂੰ ਸੂਦ ਨੇ ਇੱਕ ਵਾਰ ਫਿਰ ਤੋਂ ਇਹ ਪੁੰਨ ਵਾਲਾ ਕੰਮ ਕੀਤਾ ਗਿਆ ਹੈ ਜਿਸ ਨੂੰ ਸੁਣ ਕੇ ਹਰ ਕੋਈ ਉਨ੍ਹਾਂ ਨੂੰ ਮਸੀਹਾ ਕਹਿ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਭਿਨੇਤਾ ਸੋਨੂੰ ਸੂਦ ਵੱਲੋਂ ਹੁਣ ਇਕ 6 ਮਹੀਨੇ ਦੇ ਬੱਚੇ ਦੇ ਇਲਾਜ ਕਰਵਾਉਣ ਵਾਸਤੇ ਮਦਦ ਕੀਤੀ ਜਾ ਰਹੀ ਹੈ।

ਝਾਰਖੰਡ ਦੇ ਇੱਕ ਪਿੰਡ ਵਿੱਚ ਰਹਿਣ ਵਾਲਾ 6 ਮਹੀਨਿਆਂ ਦਾ ਮਾਸੂਮ ਬੱਚਾ ਸ਼ਿਵਾਸ਼ ਇਕ ਗੰਭੀਰ ਬੀਮਾਰੀ ਤੋਂ ਪੀੜਤ ਹੈ। ਜਿਥੇ ਮਾਪਿਆਂ ਕੋਲ ਇਲਾਜ ਕਰਵਾਉਣ ਵਾਸਤੇ ਪੈਸੇ ਨਹੀਂ ਹਨ ਇਸ ਦੀ ਜਾਣਕਾਰੀ ਮਿਲਦੇ ਹੀ ਅਭਿਨੇਤਾ ਸੋਨੂੰ ਸੂਦ ਵੱਲੋਂ ਇਸ ਬੱਚੇ ਦੀ ਮਦਦ ਕੀਤੀ ਜਾ ਰਹੀ ਹੈ ਜਿਸ ਵੱਲੋਂ ਇਲਾਜ ਹੁਣ ਮੁੰਬਈ ਦੇ ਹਸਪਤਾਲ ਵਿੱਚ ਕਰਵਾਇਆ ਜਾਵੇਗਾ ਜਿਸ ਵਾਸਤੇ ਬੱਚੇ ਦੇ ਮਾਪਿਆਂ ਨੂੰ ਟਿਕਟ ਵੀ ਭੇਜ ਦਿਤੀ ਗਈ ਹੈ। ਜਿਸ ਲਈ ਉਹ ਹੁਣ ਝਾਰਖੰਡ ਤੋਂ ਮੁੰਬਈ ਆਉਣਗੇ। ਜਿੱਥੇ ਉਨ੍ਹਾਂ ਵੱਲੋਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਮੁੰਬਈ ਵਿਚ ਜਲਦੀ ਹੀ ਮਿਲਦੇ ਹਾਂ ,ਬੱਚੇ ਦੇ ਇਲਾਜ ਦਾ ਸਮਾਂ ਆ ਗਿਆ ਹੈ।

ਇਹ ਸਾਰਾ ਖਰਚਾ ਹੁਣ ਸੋਨੂੰ ਸੂਦ ਦੀ ਚੈਰਿਟੀ ਵੱਲੋਂ ਕੀਤਾ ਜਾਵੇਗਾ। ਬੱਚੀ ਦੇ ਮਾਂ-ਬਾਪ ਅਪਣੇ ਬੱਚੇ ਦੇ ਇਲਾਜ ਲਈ ਘਰ ਘਰ ਭਟਕ ਰਹੇ ਸਨ ਤੇ ਸੋਨੂੰ ਸੂਦ ਉਨ੍ਹਾਂ ਲਈ ਮਸੀਹਾ ਬਣ ਕੇ ਸਾਹਮਣੇ ਆਇਆ ਹੈ।