ਸੁਰਜੀਤ ਪਾਤਰ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਲਗਿਆ ਇਕ ਹੋਰ ਸਦਮਾ , ਹੋਈ ਇਸ ਪਰਿਵਾਰਿਕ ਮੈਂਬਰ ਦੀ ਮੌਤ

4158

ਆਈ ਤਾਜਾ ਵੱਡੀ ਖਬਰ 

ਪੰਜਾਬ ਦੇ ਪ੍ਰਸਿੱਧ ਕਵੀ ਤੇ ਲੇਖਕ ਸੁਰਜੀਤ ਪਾਤਰ ਦੇ ਜਾਣ ਦੇ ਨਾਲ ਪੰਜਾਬੀਆਂ ਨੂੰ ਇੱਕ ਅਜਿਹਾ ਘਾਟਾ ਹੋਇਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ l ਇੱਕ ਅਜੇਹੀ ਸ਼ਖਸ਼ੀਅਤ ਇਸ ਦੁਨੀਆਂ ਤੋਂ ਸਦਾ ਸਦਾ ਦੇ ਲਈ ਰੁਖਸਤ ਹੋ ਗਈ ਜਿਸ ਨੇ ਇਸ ਪੰਜਾਬ ਨੂੰ ਬਹੁਤ ਸਾਰੀਆਂ ਚੀਜ਼ਾਂ ਆਪਣੀ ਕਲਮ ਦੇ ਜ਼ਰੀਏ ਲਿਖ ਕੇ ਦਿੱਤੀਆਂ l ਜਿਨਾਂ ਨੂੰ ਪੜ੍ਹ ਕੇ ਇੰਜ ਲੱਗਦਾ ਹੈ ਕਿ ਇਹ ਕਿਸੇ ਖਜ਼ਾਨੇ ਦੇ ਨਾਲੋਂ ਘੱਟ ਨਹੀਂ ਹਨ l ਇਹਨਾਂ ਦੇ ਜਾਣ ਦਾ ਸਦਮਾ ਹਾਲੇ ਪੰਜਾਬ ਦੇ ਲੋਕ ਤੇ ਉਨਾਂ ਦੇ ਪਰਿਵਾਰਕ ਮੈਂਬਰ ਹਜੇ ਭੁੱਲ ਨਹੀਂ ਸਕੇ ਸੀ ਕਿ ਇਸੇ ਵਿਚਾਲੇ ਪਰਿਵਾਰ ਨੂੰ ਇੱਕ ਹੋਰ ਵੱਡਾ ਝਟਕਾ ਲੱਗ ਗਿਆ l

ਇੱਕ ਹੋਰ ਪਰਿਵਾਰਕ ਮੈਂਬਰ ਦੇ ਮੌਤ ਹੋ ਜਾਣ ਸਬੰਧੀ ਦੁੱਖਦਾਇਕ ਖਬਰ ਪ੍ਰਾਪਤ ਹੋਈ ਹੈ। ਦਰਅਸਲ ਪੰਜਾਬੀ ਦੇ ਪ੍ਰਸਿੱਧ ਕਵੀ ਤੇ ਲਿਖਾਰੀ ਪਦਮਸ਼੍ਰੀ ਡਾ. ਸੁਰਜੀਤ ਪਾਤਰ ਦੇ ਛੋਟੇ ਭਰਾ ਉਪਕਾਰ ਸਿੰਘ ਦੀ ਪਤਨੀ ਦਵਿੰਦਰ ਕੌਰ ਦਾ ਦਿਹਾਂਤ ਹੋ ਗਿਆ ਹੈ, ਜਿਸ ਕਾਰਨ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ l ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਉਹ ਬੀਤੇ ਦਿਨੀ ਕੈਨੇਡਾ ਤੋਂ ਕਿਡਨੀ ਦਾ ਇਲਾਜ ਕਰਵਾਉਣ ਵਾਸਤੇ ਦਿੱਲੀ ਆਏ ਹੋਏ। ਦਵਿੰਦਰ ਕੌਰ ਦਾ ਦਿਹਾਂਤ ਬੀਤੇ ਦਿਨ ਹੋਇਆ ਸੀl

ਦੱਸਿਆ ਜਾ ਰਿਹਾ ਕਿ ਦਵਿੰਦਰ ਕੌਰ ਦੀਆਂ ਅੰਤਿਮ ਰਸਮਾਂ ਵੀ ਸੁਰਜੀਤ ਪਾਤਰ ਦੇ ਘਰ ਵਿਚ ਹੋਣਗੀਆਂ। ਇਹ ਜਾਣਕਾਰੀ ਸੁਰਜੀਤ ਪਾਤਰ ਦੇ ਬੇਟੇ ਮਨਰਾਜ ਪਾਤਰ ਨੇ ਦਿੱਤੀ। ਸੋ ਪੰਜਾਬੀ ਦੇ ਸਾਹਿਤ ਦੇ ਸਿਖਰਲੇ ਟੰਬੇ ਦੇ ਸ਼ਾਇਰ ਪਦਮਸ਼੍ਰੀ ਸੁਰਜੀਤ ਪਾਤਰ ਦਾ ਬੀਤੇ ਦਿਨੀਂ ਮਾਡਲ ਟਾਊਨ ਦੇ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ, ਇਸ ਮੌਕੇ ਪਰਿਵਾਰ ਸਮੇਤ ਪੰਜਾਬੀ ਕਾਫੀ ਭਾਵੁਕ ਨਜ਼ਰ ਆਏ ।

ਇਸ ਦੁੱਖ ਦੀ ਘੜੀ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਸਵ. ਪਾਤਰ ਦੇ ਘਰ ਗਏ ਅਤੇ ਉਨ੍ਹਾਂ ਸਵ. ਪਾਤਰ ਦੀ ਧਰਮਪਤਨੀ ਭੁਪਿੰਦਰ ਕੌਰ ਪਾਤਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਕਈ ਵੱਡੀਆਂ ਸਖਸ਼ੀਅਤਾਂ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ, ਪਰ ਇਸ ਸਭ ਦੇ ਵਿਚਾਲੇ ਹੁਣ ਇਸ ਦੁੱਖਦਾਈ ਖਬਰ ਦੇ ਕਾਰਨ ਪੂਰੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ।