ਸਿੱਖਿਆ ਹਾਸਲ ਕਰਨ ਲਈ 65 ਸਾਲਾ ਬਜ਼ੁਰਗ ਨੇ ਲਿਆ ਪਹਿਲੀ ਜਮਾਤ ਚ ਦਾਖਲਾ , ਹਰੇਕ ਕਰ ਰਿਹਾ ਜਜਬੇ ਨੂੰ ਸਲਾਮ

895

ਆਈ ਤਾਜਾ ਵੱਡੀ ਖਬਰ 

ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਜਿਸ ਕਾਰਨ ਲੋਕ ਸਾਰੀ ਜ਼ਿੰਦਗੀ ਕਿਸੇ ਨਾ ਕਿਸੇ ਕੰਮ ਨੂੰ ਸਿੱਖਦੇ ਰਹਿੰਦੇ ਹਨ l ਸਿੱਖਣ ਨਾਲ ਇੱਕ ਤਾਂ ਮਨੁੱਖ ਦੀ ਜ਼ਿੰਦਗੀ ਵਿਚ ਤਜਰਬਾ ਵੱਧਦਾ ਹੈ ਦੂਜਾ ਮਨੁੱਖ ਕਈ ਪ੍ਰਕਾਰ ਦੀਆਂ ਨਵੀਆਂ ਚੀਜ਼ਾਂ ਵੀ ਸਿੱਖਦਾ ਹੈ l ਇਸੇ ਵਿਚਾਲੇ ਹੁਣ ਇੱਕ 65 ਸਾਲਾ ਬਜ਼ੁਰਗ ਵੱਲੋਂ ਅਜਿਹਾ ਫੈਸਲਾ ਲਿਆ ਗਿਆ, ਜਿਸ ਕਾਰਨ ਹਰ ਕੋਈ ਇਸ ਬਜ਼ੁਰਗ ਦੇ ਹੌਸਲੇ ਨੂੰ ਸਲਾਮ ਕਰਦਾ ਪਿਆ ਹੈ। ਦਰਅਸਲ ਇਸ ਬਜ਼ੁਰਗ ਦੇ ਵੱਲੋਂ ਸਿੱਖਿਆ ਹਾਸਿਲ ਕਰਨ ਦੇ ਲਈ 65 ਸਾਲ ਦੀ ਉਮਰ ਦੇ ਵਿੱਚ ਪਹਿਲੀ ਜਮਾਤ ਵਿੱਚ ਦਾਖਲਾ ਲਿਆ ਗਿਆ ਹੈ। ਦੱਸਦਿਆ ਕਿ ਪਾਕਿਸਤਾਨ ਦੇ ਦੀਰ ਅੱਪਰ ਦੇ ਪਿੰਡ ਖੰਗੋਈ ਵਾਸੀ 65 ਸਾਲਾ ਦਿਲਾਵਰ ਖਾਨ ਨੇ ਹੁਣ ਆਪਣੀ ਇਸ ਉਮਰ ਦੇ ਪੜਾਅ ਵਿੱਚ ਆ ਕੇ ਪੜ੍ਨ ਬਾਰੇ ਸੋਚਿਆ ਹੈ l

ਜਿਸ ਕਾਰਨ ਇਸ ਬਜ਼ੁਰਗ ਨੇ ਪੜ੍ਹਨ ਤੇ ਲਿਖਣ ਦੇ ਕੌਂਸ਼ਲ ’ਚ ਮਹਾਰਤ ਹਾਸਲ ਕਰਨ ਦੇ ਇਕ ਮਾਤਰ ਉਦੇਸ਼ ਦੇ ਨਾਲ ਇਕ ਪ੍ਰਾਇਮਰੀ ਸਕੂਲ ’ਚ ਦਾਖਲਾ ਲਿਆ l ਇਸ ਦੌਰਾਨ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਸ ਬਜ਼ੁਰਗ ਵੱਲੋਂ ਪਹਿਲੀ ਕਲਾਸ ’ਚ ਦਾਖ਼ਲਾ ਲੈ ਕੇ ਇਤਿਹਾਸ ਰਚ ਦਿੱਤਾ ਹੈ, ਕਿਉਂਕਿ ਅੱਜ ਤੱਕ ਭਾਰਤ ਦੇਸ਼ ਵਿੱਚ ਕਿਸੇ ਵੀ ਬਜ਼ੁਰਗ ਨੇ ਇਸ ਉਮਰ ਵਿੱਚ ਆ ਕੇ ਇਸ ਤਰ੍ਹਾਂ ਪੜ੍ਹਾਈ ਕਰਨ ਬਾਰੇ ਕਦੇ ਵੀ ਨਹੀਂ ਸੋਚਿਆ ਸੀ । ਸੂਤਰਾਂ ਅਨੁਸਾਰ ਉਮਰ ਜ਼ਿਆਦਾ ਹੋਣ ਦੇ ਬਾਵਜੂਦ ਉਹ ਸਹਿਪਾਠੀਆਂ ਵਿਚਕਾਰ ਆਪਣੇ ਪੋਤੇ-ਪੋਤੀਆਂ ਤੋਂ ਵੀ ਛੋਟੇ ਹਨ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਦਿਲਾਵਰ ਖਾਨ ਦੀਰ ਅੱਪਰ ਜ਼ਿਲ੍ਹੇ ਦੇ ਇੱਕ ਆਰਥਿਕ ਤੌਰ ’ਤੇ ਸੰਘਰਸ਼ ਕਰ ਰਹੇ ਪਰਿਵਾਰ ਤੋਂ ਹੈ, ਜਿਸ ਨੇ ਹਮੇਸ਼ਾ ਹੀ ਪਰਿਵਾਰ ਦੇ ਵਿੱਚ ਗਰੀਬੀ ਵੇਖੀ ਤੇ ਉਸਨੂੰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਆਪਣੀ ਜਵਾਨੀ ਵਿੱਚ ਇੱਕ ਰਸਮੀ ਸਿੱਖਿਆ ਦੀ ਲਗਜ਼ਰੀ ਨੂੰ ਤਿਆਗਣਾ ਪਿਆ।

ਹਾਲ ਹੀ ‘ਚ ਦਿਲਾਵਰ ਖਾਨ ਨੇ ਪੜ੍ਹਨਾ ਅਤੇ ਲਿਖਣਾ ਸਿੱਖਣ ਦੀ ਯਾਤਰਾ ਸ਼ੁਰੂ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲ ਖੋਂਗਈ ਵਿੱਚ ਦਾਖਲਾ ਲੈ ਕੇ ਆਪਣੇ ਬਚਪਨ ਦੇ ਸੁਫ਼ਨੇ ਨੂੰ ਮੁੜ ਸੁਰਜੀਤ ਕਰਨ ਦੇ ਮੌਕੇ ਦਾ ਫ਼ਾਇਦਾ ਉਠਾਇਆ। ਜਿਸ ਕਾਰਨ ਹਰ ਕੋਈ ਇਸ ਬਜ਼ੁਰਗ ਦੇ ਹੌਸਲੇ ਨੂੰ ਸਲਾਮ ਕਰਦਾ ਹੋਇਆ ਨਜਰ ਆਉਂਦਾ ਪਿਆ ਹੈ l ਇਸ ਦਾ ਕਾਰਨ ਇਹ ਹੈ ਕਿ ਜਿੱਥੇ ਇਸ ਉਮਰ ਦੇ ਵਿੱਚ ਆ ਕੇ ਲੋਕਾਂ ਦਾ ਤੁਰਨਾ ਫਿਰਨਾ ਵੀ ਔਖਾ ਹੋਇਆ ਹੁੰਦਾ ਹੈ, ਉਥੇ ਹੀ ਇਸ ਬਜ਼ੁਰਗ ਵੱਲੋਂ ਇਹ ਕੰਮ ਕਰਕੇ ਸਭ ਦਾ ਦਿਲ ਜਿੱਤਿਆ ਗਿਆ।