ਸਾਵਧਾਨ ਪੰਜਾਬ ਵਾਲਿਓ – ਹੁਣ ਇਸ ਤਰਾਂ ਨਾਲ ਅੱਜ ਪੰਜਾਬ ਚ ਪਿਆ ਵੱਡਾ ਡਾਕਾ

ਆਈ ਤਾਜਾ ਵੱਡੀ ਖਬਰ

ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ। ਲੋਕ ਹਲਾਤਾਂ ਨੂੰ ਦੇਖਦੇ ਹੋਏ ਆਪਣੇ ਘਰਾਂ ਵਿੱਚ ਰਹਿ ਕੇ ਇਨ੍ਹਾਂ ਤਿਉਹਾਰਾਂ ਨੂੰ ਮਨਾ ਰਹੇ ਹਨ। ਇਨ੍ਹਾਂ ਖੁਸ਼ੀਆਂ ਭਰੇ ਮੌਕੇ ਉੱਤੇ ਉਹ ਆਪਣੇ ਸਾਕ ਸੰਬੰਧੀਆਂ ਨੂੰ ਵਧਾਈਆਂ ਭਰੇ ਸੰਦੇਸ਼ ਵੀ ਭੇਜ ਰਹੇ ਹਨ। ਪਰ ਅੱਜ ਮਖੂ ਤੋਂ ਆਈ ਹੋਈ ਦੁਖਦਾਈ ਘਟਨਾ ਨੇ ਸਾਰਿਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।

ਇੱਥੇ ਤਕਰੀਬਨ 18 ਲੱਖ ਦਾ ਦਿਨ ਦਿਹਾੜੇ ਡਾਕਾ ਮਾਰਨ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ। ਇਹ ਸਾਰਾ ਮਾਮਲਾ ਅੱਜ ਸਵੇਰੇ 6:20 ‘ਤੇ ਸ਼ੁਰੂ ਹੋਇਆ ਜਦੋਂ ਪੁਲਿਸ ਦੀ ਵਰਦੀ ਪਾਏ ਤਿੰਨ ਵਿਅਕਤੀ ਮਖੂ ਦੇ ਨਾਮੀ ਸੁਨਿਆਰੇ ਬਲਵੰਤ ਸਿੰਘ ਐਂਡ ਸੰਨਜ਼ ਦੇ ਛੋਟੇ ਮੁੰਡੇ ਰਣਜੀਤ ਸਿੰਘ ਪਿੰਕਾ ਦੇ ਘਰ ਦਾਖ਼ਲ ਹੋਏ। ਇੰਨੀ ਸਵੇਰੇ ਆਉਣ ਦਾ ਕਾਰਨ ਇਨ੍ਹਾਂ ਨੇ ਲੁੱ – ਟ ਦੇ ਕੇਸ ਦਾ ਸੋਨਾ ਖਰੀਦਣ ਸਬੰਧੀ ਜਾਂਚ ਕਰਨ ਦੀ ਗੱਲ ਨੂੰ ਦੱਸਿਆ। ਜਦ ਹੀ ਇਹ ਰ ਅੰਦਰ ਦਾਖ਼ਲ ਹੋਏ ਤਾਂ ਇਹਨਾਂ ਨੇ। ਪਿ-ਸ-ਤੌ- ਲ। ਕੱਢ ਲਏ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਪਾਏ ਹੋਏ ਸੋਨੇ ਦੇ ਗਹਿਣੇ ਉਤਾਰ ਲਏ।

ਘਰ ਦੀ ਫੋਲਾ ਫਰਾਲੀ ਕਰਦੇ ਹੋਏ ਉਹ ਪਰਿਵਾਰਕ ਮੈਂਬਰਾਂ ਨੂੰ। ਧ-ਮ-ਕਾ-ਉਂ-ਦੇ। ਵੀ ਰਹੇ ਪਰ ਜਦੋਂ ਘਰ ਦੇ ਮੁਖੀ ਰਣਜੀਤ ਸਿੰਘ ਨੇ ਇਸ ਦਾ ਵਿਰੋਧ ਕੀਤਾ ਵਿਅਕਤੀਆਂ ਨੇ ਉਸ ਦੇ ਹੱਥ ‘ਤੇ ਕਿਰਚ। ਮਾ- ਰ। ਦਿੱਤੀ ਜਿਸ ਨਾਲ ਰਣਜੀਤ ਸਿੰਘ ਜ਼ਖਮੀ ਹੋ ਗਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਦੌਰਾਨ। ਲੁ-ਟੇ- ਰੇ। ਆਪਣੇ ਨਾਲ 18 ਲੱਖ ਰੁਪਏ ਦੀ ਕੀਮਤ ਦਾ 350 ਗ੍ਰਾਮ ਸੋਨਾ, ਸੀ.ਸੀ.ਟੀ.ਵੀ. ਕੈਮਰੇ ਦਾ ਡੀ.ਵੀ.ਆਰ., 2 ਮੋਬਾਈਲ ਫੋਨ ਅਤੇ ਘਰ ‘ਚ ਖੜ੍ਹੀ ਕਾਰ ਦੀਆਂ ਚਾਬੀਆਂ ਆਪਣੇ ਨਾਲ ਲੈ ਗਏ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਮੱਖੂ ਦੇ ਮੁਖੀ ਦਵਿੰਦਰ ਕੁਮਾਰ ਮੌਕੇ ‘ਤੇ ਪਹੁੰਚੇ। ਇਸ ਦੇ ਨਾਲ ਹੀ ਡੀ.ਐਸ.ਪੀ. ਜੀਰਾ ਰਾਜਵਿੰਦਰ ਸਿੰਘ, ਡੀ.ਐਸ.ਪੀ.ਡੀ. ਰਵਿੰਦਰਪਾਲ ਸਿੰਘ ਢਿੱਲੋਂ, ਸੀ.ਆਈ.ਏ. ਜਗਦੀਸ਼ ਕੁਮਾਰ ਵੀ ਘਟਨਾ ਸਥਾਨ ‘ਤੇ ਪਹੁੰਚੇ ਅਤੇ ਫੋਰੈਂਸਿਕ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਬੁਲਾਇਆ ਗਿਆ। ਪੁਲਿਸ ਟੀਮ ਮਿਲ ਕੇ ਹਰ ਐਂਗਲ ਤੋਂ ਇਸ ਘਟਨਾ ਦੀ ਕੜੀਆਂ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਚੋਰੀ ਕੀਤੇ ਗਏ ਮੋਬਾਈਲ ਫੋਨ ਦੀ ਲੋਕੇਸ਼ਨ ਜ਼ਰੀਏ ਭਾਲ ਸ਼ੁਰੂ ਕੀਤੀ ਜਾ ਰਹੀ ਹੈ। ਡੀ.ਐਸ.ਪੀ. ਰਾਜਵਿੰਦਰ ਸਿੰਘ ਰੰਧਾਵਾ ਨੇ ਪਰਿਵਾਰ ਨੂੰ ਦੱਸਿਆ ਕਿ ਲੁਟੇਰਿਆਂ ਦੀ ਭਾਲ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਉਹ ਜਲਦ ਹੀ ਕਾਬੂ ਕਰ ਲਏ ਜਾਣਗੇ।