ਸਾਵਧਾਨ : ਪੰਜਾਬ ਲਈ ਆਉਣ ਵਾਲੇ ਮੌਸਮ ਦਾ ਹੁਣੇ ਹੁਣੇ ਜਾਰੀ ਹੋਇਆ ਇਹ ਵੱਡਾ ਅਲਰਟ

ਆਈ ਤਾਜਾ ਵੱਡੀ ਖਬਰ 

ਪੰਜਾਬ ਚ ਇਕ ਹੋਰ ਵੱਡਾ ਐਲਾਨ ਹੋ ਗਿਆ ਹੈ, ਇਸ ਐਲਾਨ ਤੋਂ ਬਾਅਦ ਹਰ ਪਾਸੇ ਹੁਣ ਚਰਚਾ ਸ਼ੁਰੂ ਹੋ ਗਈ ਹੈ | ਇਹ ਜਿਹੜਾ ਐਲਾਨ ਹੋਇਆ ਹੈ ਇਹ ਮੌਸਮ ਨਾਲ ਜੁੜਿਆ ਹੋਇਆ ਹੈ | ਦਰਅਸਲ ਆਉਣ ਵਾਲੇ ਦਿਨਾਂ ਚ ਮੌਸਮ ਨੂੰ ਲੈਕੇ ਵੱਡਾ ਐਲਾਨ ਹੋ ਗਿਆ ਹੈ ਆਉਣ ਵਾਲੇ ਦਿਨਾਂ ਚ ਮੌਸਮ ਆਪਣਾ ਮਿਜਾਜ ਬਾਦਲ ਸਕਦਾ ਹੈ | ਮੌਸਮ ਨੂੰ ਲੈਕੇ ਇਹ ਵੱਡਾ ਐਲਾਨ ਹੋਇਆ ਹੈ, ਲੋਕਾਂ ਨੂੰ ਵੱਖਰੇ ਹੀ ਮੌਸਮ ਦਾ ਅਨੁਭਵ ਕਰਨਾ ਪੈ ਸਕਦਾ ਹੈ | ਪੰਜਾਬ ਚ ਆਉਣ ਵਾਲੇ ਦਿਨਾਂ ਚ ਮੌਸਮ ਦੇ ਚਲਦੇ ਵੱਡਾ ਅਲਰਟ ਕਰ ਦਿੱਤਾ ਗਿਆ ਹੈ |

ਦਰਅਸਲ ਆਊਣ ਵਾਲੇ 24 ਅਤੇ 36 ਘੰਟਿਆਂ ਚ ਮੌਸਮ ਆਪਣਾ ਮਿਜ਼ਾਜ ਬਦਲ ਸਕਦਾ ਹੈ, ਹਨੇਰੀ ਚਲੇਗੀ ਅਜਿਹਾ ਮੌਸਮ ਵਿਭਾਗ ਦੇ ਵਲੋਂ ਕਿਹਾ ਗਿਆ ਹੈ | ਇਸ ਹਨੇਰੀ ਦੀ ਰਫ਼ਤਾਰ 40 ਤੋਂ 50 ਕਿੱਲੋਮੀਟਰ ਹੋ ਸਕਦੀ ਹੈ | ਧੂੜ ਭਰੀ ਹਨੇਰੀ ਚਲੇਗੀ ਅਤੇ ਨਾਲ ਹੀ ਬਾਅਦ ਚ ਮੀਂਹ ਵੀ ਪਵੇਗਾ | ਅਜਿਹੀ ਸੰਭਾਵਨਾ ਜਿੱਥੇ ਮੌਸਮ ਵਿਭਾਗ ਦੇ ਵਲੋਂ ਕੀਤੀ ਗਈ ਹੈ ਉੱਥੇ ਹੀ ਬੁਲੇਟਿਨ ਵੀ ਜਾਰੀ ਕੀਤਾ ਗਿਆ ਹੈ ਜਿਸ ਚ 14 ਮਾਰਚ ਨੂੰ ਪੰਜਾਬ ਦੇ ਕੁੱਝ

ਹਿੱਸਿਆਂ ਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ | ਨਾਲ ਹੀ ਜੇਕਰ ਰਾਤ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤੇ ਇਸ ਚ ਵੀ ਕਮੀ ਆ ਸਕਦੀ ਹੈ | ਜਿਕਰ ਯੋਗ ਹੈ ਕਿ ਲੋਕਾਂ ਨੂੰ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਸੀ ਪਰ ਅਚਾਨਕ ਜੋ ਮੌਸਮ ਨੇ ਆਪਣਾ ਮਿਜ਼ਾਜ ਬਦਲਿਆ ਹੈ ਉਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ | ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਲੋਂ ਦੱਸਿਆ ਗਿਆ ਹੈ ਕਿ ਇਸ ਵਾਰ ਵੱਧ ਗਰਮੀ ਪੈ ਸਕਦੀ ਹੈ | ਜਿਕਰ ਯੋਗ

ਹੈ ਕਿ ਡਾ.ਪ੍ਰਭਜੋਤ ਕੌਰ ਦੇ ਵਲੋਂ ਦੱਸਿਆ ਗਿਆ ਕਿ ਇਸ ਵਾਰ ਤਾਂ ਫਰਵਰੀ ਚ ਹੀ ਮੌਸਮ ਨੇ ਆਪਣਾ ਰੁੱਖ ਬਦਲ ਲਿਆ ਸੀ ਅਤੇ 32 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ | ਜਿਸਨੇ ਪਿਛਲੇ 57 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ | ਉਹਨਾਂ ਦਾ ਕਹਿਣਾ ਸੀ ਕਿ ਇਸ ਵਾਰ ਜਿੱਥੇ ਗਰਮੀ ਵੱਧ ਪਵੇਗੀ ਉੱਥੇ ਹੀ ਬਨਸਪਤੀ ਨੂੰ ਵੀ ਨੁਕਸਾਨ ਹੋ ਸਕਦਾ ਹੈ | ਹਾਲਾਂਕਿ ਉਹਨਾਂ ਨੇ ਕਿਹਾ ਕਿ ਪੰਜਾਬ ਤੇ ਇਸਦਾ ਕੋਈ ਵੱਧ ਅਸਰ ਨਹੀਂ ਪੈਣ ਵਾਲਾ |