ਸਾਵਧਾਨ ਪੰਜਾਬ ਚ ਇਹਨਾਂ ਦਿਨਾਂ ਚ ਪੈ ਸਕਦਾ ਮੀਂਹ – ਹੁਣੇ ਹੁਣੇ ਆਇਆ ਇਹ ਤਾਜਾ ਵੱਡਾ ਅਲਰਟ

ਆਈ ਤਾਜਾ ਵੱਡੀ ਖਬਰ

ਸੂਬੇ ਅੰਦਰ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਲੋਕਾਂ ਨੂੰ ਮੌਸਮ ਸਬੰਧੀ ਜਾਣਕਾਰੀ ਮੁਹਈਆ ਕਰਵਾਈ ਜਾਂਦੀ ਹੈ। ਤਾਂ ਜੋ ਲੋਕ ਆਪਣੀਆਂ ਫ਼ਸਲਾਂ ਅਤੇ ਹੋਰ ਕਾਰੋਬਾਰਾਂ ਨੂੰ ਲੈ ਕੇ ਅਗਾਊਂ ਤਿਆਰੀ ਕਰ ਸਕਣ। ਭਾਰਤ ਵਿੱਚ ਫਰਵਰੀ ਦੇ ਅਖੀਰ ਤੋਂ ਹੀ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਫਰਵਰੀ ਦੇ ਅਖੀਰ ਵਿਚ ਆਈ ਇਸ ਤਬਦੀਲੀ ਕਾਰਨ ਲੋਕਾਂ ਵਿੱਚ ਆਉਣ ਵਾਲੇ ਗਰਮੀ ਦੇ ਮੌਸਮ ਨੂੰ ਲੈ ਕੇ ਗਹਿਰੀ ਚਿੰਤਾ ਵੇਖੀ ਗਈ।

ਕਿਉਂਕਿ ਅਪ੍ਰੈਲ ਦੇ ਮਹੀਨੇ ਮਹਿਸੂਸ ਹੋਣ ਵਾਲੀ ਗਰਮੀ ਲੋਕਾਂ ਨੂੰ ਫਰਵਰੀ ਦੇ ਅਖੀਰ ਵਿੱਚ ਹੀ ਮਹਿਸੂਸ ਹੋਣੀ ਸ਼ੁਰੂ ਹੋ ਚੁੱਕੀ ਸੀ। ਮੌਸਮ ਵਿੱਚ ਆਈ ਤਬਦੀਲੀ ਕਾਰਨ ਲੋਕਾਂ ਨੂੰ ਸਰਦੀ ਦੇ ਜਾਣ ਦਾ ਅਹਿਸਾਸ ਹੋ ਚੁੱਕਾ ਸੀ। ਪਿਛਲੇ ਕੁਝ ਦਿਨਾ ਤੋ ਫਿਰ ਕਈ ਜਗ੍ਹਾ ਉੱਪਰ ਬਰਸਾਤ ਹੋਣ ਨਾਲ ਮੌਸਮੀ ਤਬਦੀਲੀ ਆਈ ਹੈ। ਹੁਣ ਪੰਜਾਬ ਵਿੱਚ ਇਹਨਾਂ ਦਿਨਾਂ ਦੌਰਾਨ ਮੀਂਹ ਪੈ ਸਕਦਾ ਹੈ।ਇਸ ਲਈ ਹੁਣ ਇਹ ਤਾਜਾ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਮਹਿਨੇ ਦੇ ਵਿੱਚ ਵੀ ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ ਕਾਫੀ ਤਬਦੀਲੀ ਆਈ ਹੈ।

ਜਿੱਥੇ ਦੋ ਤਿੰਨ ਦਿਨਾਂ ਦੌਰਾਨ ਹੋਈ ਬਾਰਸ਼ ਨੇ ਮੌਸਮ ਵਿਚ ਕੁਝ ਰਾਹਤ ਮਹਿਸੂਸ ਕਰਵਾਈ ਹੈ ਉਥੇ ਹੀ ਪੰਜਾਬ ਅੰਦਰ ਕਈ ਜਗ੍ਹਾ ਤੇ ਗੜੇ ਪੈਣ ਕਾਰਨ ਮੁੜ ਤੋਂ ਤਾਪਮਾਨ ਵਿਚ ਕਮੀ ਦੇਖੀ ਗਈ ਹੈ। ਮਾਰਚ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਤਾਪਮਾਨ ਇੱਕ ਦਮ ਲਗਾਤਾਰ ਵਧਣਾ ਸ਼ੁਰੂ ਹੋ ਗਿਆ। ਉਥੇ ਹੀ ਮਾਰਚ ਦੀ ਦੂਜੀ ਪੱਛਮੀ ਗੜਬੜੀ ਸਰਗਰਮ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਅਗਲੇ ਦੋ ਦਿਨਾਂ ਤੱਕ ਕਈ ਸੂਬਿਆਂ ‘ਚ ਤੂਫਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ, ਕਸ਼ਮੀਰ, ਲੱਦਾਖ ਸਮੇਤ ਦੇਸ਼ ਦੇ ਕਈ ਥਾਵਾਂ ‘ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ ।

ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹੋਣ ਫਿਰ ਤੋਂ ਤਬਦੀਲੀ ਦੇਖੀ ਜਾ ਸਕਦੀ ਹੈ। ਸੂਬੇ ਅੰਦਰ 11 ਤੋਂ 14 ਮਾਰਚ ਤੱਕ ਪੰਜਾਬ ਦੇ ਕਈ ਇਲਾਕਿਆਂ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਉਥੇ ਹੀ ਕੱਲ ਬੁੱਧਵਾਰ ਸਵੇਰੇ ਸਮਾਣਾ ਦੇ ਕਈ ਪਿੰਡਾਂ ਵਿੱਚ ਅੱਧੇ ਘੰਟੇ ਲਈ ਮੀਂਹ ਦੇ ਨਾਲ ਗੜ੍ਹੇਮਾਰੀ ਹੋਈ। ਇਸ ਖੇਤਰ ਵਿੱਚ ਹੋਈ ਗੜ੍ਹੇਮਾਰੀ ਨਾਲ ਕਣਕ ਅਤੇ ਸਰ੍ਹੋਂ ਦੀ ਫਸਲ ਨੂੰ ਨੁ-ਕ-ਸਾ-ਨ ਹੋਇਆ ਹੈ। ਉਥੇ ਹੀ ਪੰਜਾਬ ਅੰਦਰ ਸੰਗਰੂਰ ਦੇ ਭਵਾਨੀ ਗੜ ‘ਚ 10 ਮਿੰਟ ਹਲਕੀ ਬਾਰਸ਼ ਹੋਈ ਅਤੇ ਕਪੂਰਥਲਾ ਵਿੱਚ ਵੀ ਹਲਕੀ ਬਾਰਸ਼ ਹੋਈ। ਜਿਸ ਕਾਰਨ ਲੋਕਾਂ ਨੂੰ ਹੋਣ ਵਾਲੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ।