ਸਾਵਧਾਨ : ਪੰਜਾਬ ਚ ਇਥੇ 4 ਦਿਨ ਦੁਕਾਨਾਂ ਬੰਦ ਰੱਖਣ ਦਾ ਹੋ ਗਿਆ ਐਲਾਨ

ਇਥੇ 4 ਦਿਨ ਦੁਕਾਨਾਂ ਬੰਦ ਰੱਖਣ ਦਾ ਹੋ ਗਿਆ ਐਲਾਨ

ਜਲੰਧਰ ਵਾਸੀਆਂ ਲਈ ਇਕ ਮਹੱਤਵਪੂਰਨ ਸੁਚਨਾ ਸਾਹਮਣੇ ਆਈ ਹੈ। ਮਾਡਲ ਟਾਊਨ ਮਾਰਕੀਟ ਦੀ ਮੋਬਾਇਲ ਐਸੋਸੀਏਸ਼ਨ ਨੇ 26 ਜੂਨ ਤੋਂ 29 ਜੂਨ 2025 ਤੱਕ ਮਾਰਕੀਟ ਬੰਦ ਰੱਖਣ ਦਾ ਐਲਾਨ ਕੀਤਾ ਹੈ।

ਮੋਬਾਇਲ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦੁੱਗਲ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਇਹ ਚਾਰ ਦਿਨਾਂ ਦੀ ਛੁੱਟੀ ਦਿੱਤੀ ਜਾ ਰਹੀ ਹੈ, ਜਿਸ ਦੌਰਾਨ ਮਾਰਕੀਟ ਵਿੱਚ ਸਾਰੀਆਂ ਮੋਬਾਇਲ ਦੁਕਾਨਾਂ ਬੰਦ ਰਹਿਣਗੀਆਂ। ਇਸ ਦੌਰਾਨ ਕੋਈ ਵੀ ਵਪਾਰਕ ਸਰਗਰਮੀ ਨਹੀਂ ਹੋਵੇਗੀ।

ਇਹ ਫ਼ੈਸਲਾ ਐਸੋਸੀਏਸ਼ਨ ਦੇ ਮੈਂਬਰਾਂ ਵਿਚਕਾਰ ਸਹਿਮਤੀ ਨਾਲ ਲਿਆ ਗਿਆ ਹੈ ਅਤੇ ਇਸ ਸਬੰਧੀ ਇਕ ਅਧਿਕਾਰਿਕ ਪੋਸਟਰ ਵੀ ਜਾਰੀ ਕੀਤਾ ਗਿਆ ਹੈ।