ਸਾਵਧਾਨ : ਪੰਜਾਬ ਚ ਇਥੇ ਕਰਫਿਊ ਲਗਣ ਨੂੰ ਲੈ ਕੇ ਆਈ ਇਹ ਤਾਜਾ ਵੱਡੀ ਖਬਰ

ਹੁਣੇ ਹੁਣੇ ਤਾਜ਼ਾ ਵੱਡੀ ਖ਼ਬਰ

ਸੂਬੇ ਅੰਦਰ ਮੁੜ ਤੋਂ ਕਰੋਨਾ ਦਾ ਕਹਿਰ ਵਧਣਾ ਸ਼ੁਰੂ ਹੋ ਚੁੱਕਾ ਹੈ। ਜਿਸ ਨੂੰ ਵੇਖਦੇ ਹੋਏ ਸੂਬਾ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਹਦਾਇਤਾਂ ਨੂੰ ਮੁੜ ਜਾਰੀ ਕਰ ਦਿੱਤਾ ਗਿਆ ਹੈ। ਸੂਬਾ ਸਰਕਾਰ ਵੱਲੋਂ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉੱਥੇ ਹੀ ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੇ ਚਾਰ ਜਿਲਿਆਂ ਵਿੱਚ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਠੱ-ਲ੍ਹ ਪਾਉਣ ਲਈ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ।

ਤਾਂ ਜੋ ਕਰੋਨਾ ਤੇ ਪ੍ਰਸਾਰ ਨੂੰ ਹੋਣ ਤੋਂ ਰੋਕਿਆ ਜਾ ਸਕੇ। ਪਿਛਲੇ ਸਾਲ ਤੋਂ ਸ਼ੁਰੂ ਹੋਏ ਕਰੋਨਾ ਨੇ ਹੁਣ ਤੱਕ ਦੇਸ਼ ਅੰਦਰ ਬਹੁਤ ਜ਼ਿਆਦਾ ਨੁ-ਕ-ਸਾ-ਨ ਕੀਤਾ ਹੈ। ਉੱਥੇ ਹੀ ਸਾਰਾ ਦੇਸ਼ ਆਰਥਿਕ ਮੰ-ਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ।ਹੁਣ ਪੰਜਾਬ ਚ ਇਥੇ ਕਰਫਿਊ ਲਗਣ ਨੂੰ ਲੈ ਕੇ ਆਈ ਇਹ ਤਾਜਾ ਵੱਡੀ ਖਬਰ ।ਪੰਜਾਬ ਅੰਦਰ ਜਿਥੇ ਪਹਿਲਾਂ ਹੀ ਚਾਰ ਜਿਲਿਆਂ ਵਿੱਚ ਰਾਤ ਦਾ ਕਰਫ਼ਿਊ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਉਥੇ ਹੁਣ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਆਪਣੇ ਹਫਤਾ ਵਾਰੀ ਫੇਸਬੁੱਕ ਲਾਈਵ ਸੈਸ਼ਨ ਵਿਚ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਨਾਲ ਸਬੰਧਿਤ ਸਾਰੇ ਦਿਸ਼ਾ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਨ, ਨਹੀਂ ਤਾਂ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵਿਚ ਰਾਤ ਦੇ ਕਰਫਿਊ ਨੂੰ ਲਾਗੂ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ। ਕਿਉਂਕਿ ਲੁਧਿਆਣਾ ਮਹਾ ਨਗਰ ਹੈ ਤੇ ਕਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਕਈ ਪੁਖ਼ਤਾ ਕਦਮ ਚੁੱਕੇ ਜਾ ਰਹੇ ਹਨ। ਆਪਣੇ ਹਫਤਾ ਵਾਰੀ ਫੇਸਬੁੱਕ ਲਾਈਵ ਦੌਰਾਨ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕੋਵਿਡ-19 ਦੀ ਦੂਜੀ ਲਹਿਰ ਦੇ ਬਣੇ ਹਾਲਾਤ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਉਨ੍ਹਾਂ ਨੇ ਜ਼ਿਲ੍ਹੇ ਅੰਦਰ ਹੋਣ ਵਾਲੇ ਸਮਾਜਿਕ ਸਮਾਗਮਾਂ ਵਿੱਚ ਵੀ ਵੱਡਾ ਇਕੱਠ ਹੋਣ ਤੋ ਗੁਰੇਜ ਕਰਨ ਦਾ ਆਦੇਸ਼ ਦਿੱਤਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਵੇਂ ਕੇਸਾਂ ਦੀ ਕੁੱਲ ਗਿਣਤੀ ਇਕ ਹਫਤੇ ਪਹਿਲਾਂ ਨਾਲੋਂ ਚਾਰ ਗੁਣਾ ਵੱਧ ਕੇ 120-125 ਹੋ ਗਈ ਹੈ। ਜੋ ਕਿ ਚਿੰ-ਤਾ ਦਾ ਵਿਸ਼ਾ ਹੈ। ਅਗਰ ਕਰੋਨਾ ਕੇਸਾਂ ਵਿਚ ਇਸ ਤਰਾਂ ਹੀ ਇਜ਼ਾਫ਼ਾ ਹੁੰਦਾ ਰਿਹਾ ਤਾਂ ਲੁਧਿਆਣਾ ਜਿਲ੍ਹੇ ਵਿੱਚ ਵੀ ਰਾਤ ਦਾ ਕਰਫਿਊ ਲਗਾ ਦਿੱਤਾ ਜਾਵੇਗਾ।