ਸਾਵਧਾਨ : ਕੱਲ੍ਹ ਨੂੰ ਪੰਜਾਬ ਚ ਬਿਜਲੀ ਰਹੇਗੀ ਏਥੇ ਏਥੇ ਬੰਦ

ਜਲੰਧਰ : ਪੰਜਾਬ ਦੇ ਕਈ ਇਲਾਕਿਆਂ ਵਿੱਚ ਭਲਕੇ (ਸ਼ਨੀਵਾਰ) ਨੂੰ ਲੰਬਾ ਬਿਜਲੀ ਕੱਟ ਲੱਗੇਗਾ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਦੇ ਕੰਮ ਕਰਕੇ ਵੱਖ–ਵੱਖ ਸ਼ਹਿਰਾਂ ਤੇ ਪਿੰਡਾਂ ਵਿੱਚ ਬਿਜਲੀ ਸਪਲਾਈ ਨਿਰਧਾਰਿਤ ਸਮੇਂ ਲਈ ਬੰਦ ਰਹੇਗੀ। ਇਸ ਸਬੰਧੀ ਲੋਕਾਂ ਨੂੰ ਪਹਿਲਾਂ ਹੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ।


ਬੇਗੋਵਾਲ ਵਿੱਚ ਬਿਜਲੀ ਸਪਲਾਈ ਰਹੇਗੀ ਬੰਦ

ਬੇਗੋਵਾਲ (ਬੱਬਲਾ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਉੱਪ-ਮੰਡਲ ਬੇਗੋਵਾਲ ਨੇ ਸੂਚਿਤ ਕੀਤਾ ਹੈ ਕਿ 29 ਨਵੰਬਰ ਸ਼ਨੀਵਾਰ ਨੂੰ 11 ਕੇ.ਵੀ. ਮਿਆਣੀ UPS ਦੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬੰਦ ਰਹੇਗੀ।
ਇਸ ਕਰਕੇ ਸੀਕਰੀ, ਫਤਿਹਗੜ੍ਹ, ਦੋਲੋਵਾਲ, ਮਿਆਣੀ, ਨੰਗਲ, ਮੰਡਕੁੱਲਾ ਸਮੇਤ ਨਜ਼ਦੀਕੀ ਇਲਾਕੇ ਪ੍ਰਭਾਵਿਤ ਰਹਿਣਗੇ।


ਸਠਿਆਲਾ, ਬੁਤਾਲਾ, ਬਿਆਸ, ਸੈਦਪੁਰ ਅਤੇ ਹੋਰ ਪਿੰਡਾਂ ਵਿੱਚ ਵੀ ਬਿਜਲੀ ਬੰਦ

ਬਾਬਾ ਬਕਾਲਾ ਸਾਹਿਬ – ਪਾਵਰਕਾਮ ਐਕਸੀਅਨ ਰਾਜ ਕੁਮਾਰ ਦੇ ਮੁਤਾਬਕ ਬੁਟਾਰੀ–ਤੋਂ–ਬਿਆਸ ਟਾਵਰ ਲਾਈਨ ਅਤੇ ਸਕੈਂਡ ਸਰਕਟ ਦੇ ਬਾਕੀ ਪਏ ਕੰਮ ਨੂੰ ਪੂਰਾ ਕਰਨ ਲਈ 29 ਨਵੰਬਰ ਨੂੰ ਸ਼ੈਡ ਡਾਊਨ ਲਿਆ ਜਾ ਰਿਹਾ ਹੈ।
ਇਸ ਦੌਰਾਨ 66 ਕੇ.ਵੀ. ਗਰਿਡ ਬੁਤਾਲਾ, ਸਠਿਆਲਾ, ਸੈਦਪੁਰ, ਰਾਣਾ ਸ਼ੂਗਰ ਮਿਲ ਅਤੇ ਲਿੱਦੜ, ਨਾਲ ਹੀ 11 ਕੇ.ਵੀ. M.E.S. ਬਿਆਸ, ਬਿਆਸ ਸ਼ਹਿਰੀ, ਭਲਾਈਪੁਰ ਅਤੇ ਭਲੋਜਲਾ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 2 ਵਜੇ ਤੱਕ ਬੰਦ ਰਹੇਗੀ।


ਬੰਗਾ ਦੇ ਕਈ ਇਲਾਕਿਆਂ ਨੂੰ ਵੀ ਬਿਜਲੀ ਕੱਟ ਦਾ ਸਾਹਮਣਾ

ਬੰਗਾ – ਪਾਵਰਕਾਮ, ਸ਼ਹਿਰੀ ਬੰਗਾ ਉੱਪ-ਮੰਡਲ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ 220 ਕੇ.ਵੀ. ਸਬਸਟੇਸ਼ਨ ਬੰਗਾ ਵਿੱਚ ਜ਼ਰੂਰੀ ਮੁਰੰਮਤ ਕਰਕੇ 11 ਕੇ.ਵੀ. ਫੀਡਰ ਸ਼ਹਿਰੀ ਨੰਬਰ 3 ਦੀ ਸਪਲਾਈ 29 ਨਵੰਬਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ।
ਇਸ ਨਾਲ ਜੀਦੋਂਵਾਲ, ਗੁਰੂ ਨਾਨਕ ਨਗਰ, ਨਵਾਂਸ਼ਹਿਰ ਰੋਡ, ਚਰਨ ਕੰਵਲ ਰੋਡ, ਰੇਲਵੇ ਰੋਡ, ਮੁਕੰਦਪੁਰ ਰੋਡ, ਪ੍ਰੀਤ ਨਗਰ, MC ਕਾਲੋਨੀ, ਨਿਊ ਗਾਂਧੀ ਨਗਰ, ਜਗਦੰਬੇ ਰਾਇਸ ਮਿਲ, ਡੈਰਿਕ ਸਕੂਲ ਸਮੇਤ ਲੱਗਦੇ ਇਲਾਕੇ ਪ੍ਰਭਾਵਿਤ ਰਹਿਣਗੇ।