ਸਾਲੀ ਦੇ ਵਿਆਹ ਚ ਨੱਚ ਰਿਹਾ ਸੀ ਜੀਜਾ , ਅਚਾਨਕ ਵਾਪਰਿਆ ਅਜਿਹਾ ਖੁਸ਼ੀਆਂ ਬਦਲੀਆਂ ਮਾਤਮ ਚ

8145

ਆਈ ਤਾਜਾ ਵੱਡੀ ਖਬਰ 

ਜਦੋਂ ਕਿਸੇ ਘਰ ਵਿੱਚ ਕੋਈ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੁੰਦਾ ਹੈ l ਲੋਕ ਨੱਚਦੇ ਟੱਪਦੇ ਤੇ ਖੁਸ਼ੀਆਂ ਮਨਾਉਂਦੇ ਨਜ਼ਰ ਆਉਂਦੇ ਹਨ l ਪਰ ਕਈ ਵਾਰ ਇਸ ਖੁਸ਼ੀ ਦੇ ਮਾਹੌਲ ਦੇ ਵਿੱਚ ਜਦੋਂ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਘਰ ਦੇ ਵਿੱਚ ਮਾਤਮ ਦਾ ਮਾਹੌਲ ਬਣ ਜਾਂਦਾ ਹੈ l ਅਜਿਹਾ ਹੀ ਇੱਕ ਦਰਦਨਾਕ ਮਾਮਲਾ ਸਾਂਝਾ ਕਰਾਂਗੇ ਜਿੱਥੇ ਸਾਲੀ ਦੇ ਵਿਆਹ ਦੇ ਵਿੱਚ ਨੱਚਦੇ ਟੱਪਦੇ ਜੀਜੇ ਦੇ ਨਾਲ ਅਜਿਹਾ ਹਾਦਸਾ ਵਾਪਰ ਗਿਆ ਜਿਸ ਕਾਰਨ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਮਾਹੌਲ ਦੇ ਵਿੱਚ ਤਬਦੀਲ ਹੋ ਗਈਆਂ l

ਇਹ ਦਰਦਨਾਕ ਮਾਮਲਾ ਰਾਜਸਥਾਨ ਦੇ ਸਿਰੋਹੀ ਤੋਂ ਸਾਹਮਣੇ ਆਇਆ ਜਿੱਥੇ ਆਪਣੀ ਸਾਲੀ ਦੇ ਵਿਆਹ ਵਿੱਚ ਨੱਚਦੇ ਸਮੇਂ ਇੱਕ ਨੌਜਵਾਨ ਨਾਲ ਦਰਦਨਾਕ ਹਾਦਸਾ ਵਾਪਰਿਆ ਤੇ ਨੌਜਵਾਨ ਦੀ ਮੌਤ ਹੋ ਗਈ l ਦਰਅਸਲ ਵਿਆਹ ਦੇ ਵਿੱਚ ਇਸ ਨੌਜਵਾਨ ਦੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਿਸ ਤੋਂ ਬਾਅਦ ਵਿਆਹ ਵਾਲਾ ਮਾਹੌਲ ਮਾਤਮ ਦੇ ਵਿੱਚ ਤਬਦੀਲ ਹੋ ਗਿਆ l ਨੌਜਵਾਨ ਦੀ ਮੌਤ ਹੁੰਦੇ ਹੀ ਉਥੇ ਹੰਗਾਮਾ ਹੋ ਗਿਆ, ਵਿਆਹ ਦੀਆਂ ਸ਼ਹਿਨਾਈਆਂ ਵਜ ਰਹੀਆਂ ਸਨ, ਉਥੇ ਚੀਕ-ਚਿਹਾੜਾ ਵਿਚ ਤਬਦੀਲ ਹੋ ਗਈਆਂ ।

ਸੋ ਸਹੁਰੇ ਘਰ ਜਵਾਈ ਦੀ ਅਚਾਨਕ ਹੋਈ ਮੌਤ ਨਾਲ ਸਾਰੇ ਪਰਿਵਾਰ ਸਦਮੇ ਵਿਚ ਹਨ। ਜ਼ਿਕਰ ਯੋਗ ਹੈ ਕਿ ਜਦੋਂ ਇਹ ਨੌਜਵਾਨ ਵਿਆਹ ਦੇ ਵਿੱਚ ਨੱਚਦਾ ਪਿਆ ਸੀ ਤਾਂ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਦਾ ਪਿਆ ਸੀ ਕਿ ਉਸੇ ਦੌਰਾਨ ਜਦੋਂ ਇਸ ਨੌਜਵਾਨ ਨੂੰ ਦਿਲ ਦਾ ਦੌਰਾ ਪੈਂਦਾ ਹੈ ਤਾਂ ਮਿੰਟਾਂ ਦੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ ਤੇ ਇਸ ਘਟਨਾਕ੍ਰਮ ਦੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ।

ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸ ਦਾ ਨਾਮ ਪੂਰਨ ਸਿੰਘਾਣੀਆਂ ਸੀ, ਤੇ ਇਹ ਨੌਜਵਾਨ ਆਪਣੇ ਸਾਲੀ ਦੇ ਵਿਆਹ ਦੇ ਵਿੱਚ ਆਪਣੇ ਸਹੁਰੇ ਘਰ ਆਇਆ ਹੋਇਆ ਸੀ, ਪਰ ਉਥੇ ਵਾਪਰੇ ਇਸ ਦਰਦਨਾਕ ਹਾਦਸੇ ਦੇ ਕਾਰਨ ਇਲਾਕੇ ਭਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ l