ਓਬਾਮਾ ਤਾਂ ਖਿਝ ਗਿਆ ਸੀ ਇਹਨਾਂ ਨਿਜਮਾਂ ਤੋਂ 

ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਨਤੀਜਿਆਂ ਦਾ ਐਲਾਨ ਹੁੰਦੇ ਸਾਰ ਹੀ ਜੋਅ ਬਾਈਡੇਨ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਬਣ ਗਏ ਹਨ। ਕੁਝ ਦਿਨਾਂ ਤੋਂ ਪੂਰੇ ਵਿਸ਼ਵ ਦੀਆਂ ਨਜ਼ਰਾਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਉਪਰ ਟਿਕੀਆ ਹੋਈਆ ਸਨ । ਜੋਅ ਬਾਈਡੇਨ ਵੱਲੋਂ ਰਿਕਾਰਡ ਤੋੜ ਵੋਟਾਂ ਪ੍ਰਾਪਤ ਕਰਕੇ ਰਾਸ਼ਟਰਪਤੀ ਅਹੁਦੇ ਲਈ ਜਿੱਤ ਪ੍ਰਾਪਤ ਕਰ ਲਈ ਗਈ। ਉੱਥੇ ਹੀ ਸਾਬਕਾ ਰਾਸ਼ਟਰਪਤੀ ਹੁੰਦਿਆਂ ਸਾਰ ਹੀ ਟਰੰਪ ਨੂੰ ਕੁਝ ਨਿਯਮ ਸਾਰੀ ਜਿੰਦਗੀ ਮੰਨਣੇ ਪੈਣਗੇ।

ਬਰਾਕ ਓਬਾਮਾ ਤਾਂ ਇਨ੍ਹਾਂ ਨਿਯਮਾਂ ਤੋਂ ਖਿਝ ਗਏ ਸਨ। ਅਮਰੀਕਾ ਵਿੱਚ ਸਾਬਕਾ ਰਾਸ਼ਟਰਪਤੀ ਨੂੰ ਕੁਝ ਨਿਯਮਾਂ ਨੂੰ ਮੰਨਣਾ ਪੈਂਦਾ ਹੈ, ਤੇ ਉਨ੍ਹਾਂ ਉੱਪਰ ਕੁਝ ਪਾਬੰਦੀਆਂ ਵੀ ਲੱਗ ਜਾਂਦੀਆਂ ਹਨ। ਬਰਾਕ ਓਬਾਮਾ ਸਮੇਤ ਬਹੁਤ ਸਾਰੇ ਰਾਸ਼ਟਰਪਤੀ ਕਈ ਵਾਰ ਇਨ੍ਹਾਂ ਤੋਂ ਖਿੱਝ ਵੀ ਗਏ ਹਨ।ਕੁਝ ਅਜਿਹੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ ਜਿਨ੍ਹਾਂ ਦੇ ਨਾਲ ਸਾਬਕਾ ਰਾਸ਼ਟਰਪਤੀ ਦੀ ਜਿੰਦਗੀ ਵਿੱਚ ਕੋਈ ਪ੍ਰਾਈਵੇਸੀ ਨਾਂ ਦੀ ਚੀਜ਼ ਨਹੀਂ ਰਹਿੰਦੀ।

ਸਾਬਕਾ ਰਾਸ਼ਟਰਪਤੀ ਦੀ ਨਿੱਜੀ ਲਾਈਫ ਤੇ ਗ੍ਰਹਿਣ ਲੱਗ ਜਾਂਦਾ ਹੈ ।ਕਿਉਂਕਿ ਉਹਨਾਂ ਦੇ ਫ਼ੋਨ, ਮੈਸੇਜ, ਚੈਟ ਤੇ ਵੀ ਸੁਰੱਖਿਆ ਏਜੰਸੀਆਂ ਦੀ ਨਜ਼ਰ ਰਹਿੰਦੀ ਹੈ। ਸਾਬਕਾ ਰਾਸ਼ਟਰਪਤੀ ਕਦੇ ਵੀ ਇਕੱਲਾ ਕੀਤੇ ਨਹੀਂ ਜਾ ਸਕਦਾ। ਸੀਕ੍ਰੇਟ ਸਰਵਿਸ ਦੇ ਮੈਂਬਰ ਹਮੇਸ਼ਾ ਉਸ ਦੇ ਨਾਲ ਪਰਛਾਵੇਂ ਦੀ ਤਰਾਂ ਉਮਰ ਭਰ ਲਈ ਰਹਿੰਦੇ ਹਨ।  ਸਾਬਕਾ ਰਾਸ਼ਟਰਪਤੀ ਦੀ ਜਿੰਦਗੀ ਹਮੇਸ਼ਾਂ ਖਤਰੇ ਵਿੱਚ ਰਹਿੰਦੀ ਹੈ।

ਸਾਬਕਾ ਰਾਸ਼ਟਰਪਤੀ ਜਨਤਕ ਥਾਂ ਤੇ ਡਰਾਇਵਿੰਗ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਸੁੰਨਸਾਨ ਸੜਕ ਤੇ ਡਰਾਈਵ ਕਰ ਸਕਦੇ ਹਨ।1963 ਵਿਚ ਜਾਨ ਐਫ ਕੈਨੇਡੀ ਦੀ ਹੱਤਿਆ ਤੋਂ ਬਾਅਦ ਇਹ ਰੋਕ ਲਗਾਈ ਗਈ ਸੀ ।1963 ਤੋਂ1969 ਤੱਕ ਲਿੰਡਨ ਬੀ. ਜਾਨਸਨ ਇਕ ਅਜਿਹੇ ਰਾਸ਼ਟਰਪਤੀ ਸਨ। ਜਿਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਡਰਾਈਵਿੰਗ ਕੀਤੀ ਸੀ। 1955 ਪ੍ਰੈਜੀਡੈਂਸ਼ਿਅਲ ਲਾਇਬ੍ਰੇਰੀਜ਼ ਐਕਟ ਦੇ ਤਹਿਤ ਹਰ ਸਾਬਕਾ ਰਾਸ਼ਟਰਪਤੀ ਦੇ ਨਾਂ ਤੇ ਅਮਰੀਕਾ ਵਿੱਚ ਇਕ ਲਾਇਬ੍ਰੇਰੀ ਹੋਵੇਗੀ।

ਇਹ ਲਾਇਬਰੇਰੀ ਸਥਾਪਤ ਕਰਨ ਦਾ ਫੈਸਲਾ ਉਸ ਸਮੇਂ ਲਿਆ ਗਿਆ, ਜਦੋਂ ਸਾਬਕਾ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਆਪਣੇ ਕਾਰਜਕਾਲ ਵਿੱਚ ਹੋਏ ਵਿਸ਼ਵ ਪ੍ਰਸਿਧ ਵਾਟਰਗੇਟ ਕਾਂਡ ਨਾਲ ਸਬੰਧਤ ਜਾਣਕਾਰੀ ਕਿਸੇ ਨੂੰ ਨਹੀਂ ਦਿੱਤੀ ਸੀ। ਲਾਇਬ੍ਰੇਰੀ ਵਿਚ ਸਾਬਕਾ ਰਾਸ਼ਟਰਪਤੀ ਵੱਲੋਂ ਲਏ ਗਏ ਫੈਸਲਿਆਂ ਤੇ ਉਨਾਂ ਦੇ ਕਾਰਜਕਾਲ ਦੀਆਂ ਪ੍ਰਮੁਖ ਘਟਨਾਵਾਂ ਦੀ ਜਾਣਕਾਰੀ ਉਪਲਬਧ ਹੁੰਦੀ ਹੈ।

ਰਿਟਾਇਰਮੈਂਟ ਤੋਂ ਬਾਅਦ ਵੀ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਤੇ ਨਵੇਂ ਨਵੇਂ ਅਪਡੇਟਸ ਮਿਲਦੇ ਰਹਿੰਦੇ ਹਨ। ਜਿਸ ਲਈ ਸਾਬਕਾ ਰਾਸ਼ਟਰਪਤੀ  ਦੀ ਸਲਾਹ ਲਈ ਜਾਂਦੀ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਬਰਾਕ ਓਬਾਮਾ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਜਾਣਕਾਰੀ ਤੋਂ ਵਾਂਝਾ ਰੱਖਣ ਦੀ ਧਮਕੀ ਦਿੱਤੀ ਗਈ ਸੀ । ਫਿਰ ਇਸ ਸਬੰਧ ਵਿੱਚ ਟਰੰਪ ਵੱਲੋਂ ਇਨ੍ਹਾਂ ਖਬਰਾਂ ਨੂੰ ਗਲਤ ਦੱਸਿਆ ਗਿਆ ਸੀ।

Home  ਤਾਜਾ ਖ਼ਬਰਾਂ  ਸਾਬਕਾ ਰਾਸ਼ਟਰਪਤੀ ਹੁੰਦਿਆਂ ਹੀ ਟਰੰਪ ਨੂੰ  ਇਹ ਨਿਜ਼ਮ ਸਾਰੀ ਜਿੰਦਗੀ ਮੰਨਣੇ ਪੈਣਗੇ , ਓਬਾਮਾ ਤਾਂ ਖਿਝ ਗਿਆ ਸੀ ਇਹਨਾਂ ਨਿਜਮਾਂ ਤੋਂ
                                                      
                              ਤਾਜਾ ਖ਼ਬਰਾਂ                               
                              ਸਾਬਕਾ ਰਾਸ਼ਟਰਪਤੀ ਹੁੰਦਿਆਂ ਹੀ ਟਰੰਪ ਨੂੰ ਇਹ ਨਿਜ਼ਮ ਸਾਰੀ ਜਿੰਦਗੀ ਮੰਨਣੇ ਪੈਣਗੇ , ਓਬਾਮਾ ਤਾਂ ਖਿਝ ਗਿਆ ਸੀ ਇਹਨਾਂ ਨਿਜਮਾਂ ਤੋਂ
                                       
                            
                                                                   
                                    Previous Postਖਿੱਚੋ  ਤਿਆਰੀਆਂ ਗੱਡੀਆਂ ਵਾਲਿਓ ਸਰਕਾਰ ਲਾਗੂ ਕਰਨ ਲਗੀ ਇਹ ਨਿਜ਼ਮ – ਆਈ ਤਾਜਾ ਵੱਡੀ ਖਬਰ
                                                                
                                
                                                                    
                                    Next Postਸਾਵਧਾਨ : ਵਿਦੇਸ਼ਾਂ ਤੋਂ ਇੰਡੀਆ ਆਉਣ ਵਾਲਿਆਂ ਲਈ ਮੋਦੀ ਸਰਕਾਰ ਨੇ ਕੀਤਾ ਇਹ ਐਲਾਨ
                                                                
                            
               
                            
                                                                            
                                                                                                                                            
                                    
                                    
                                    



