BREAKING NEWS
Search

ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਲਈ ਆਈ ਮਾੜੀ ਖਬਰ ਇਸ ਕਾਰਨ ਹੋਈ FIR ਦਰਜ

ਆਈ ਤਾਜਾ ਵੱਡੀ ਖਬਰ 

ਹਰੇਕ ਦੇਸ਼ ਲਈ ਖੇਡਾਂ ਬਹੁਤ ਜਰੂਰੀ ਹਨ ,ਕਿਸੇ ਵੀ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਖੇਡਾਂ ਤੇ ਖਿਡਾਰੀਆਂ ਦਾ ਵੱਡਾ ਯੋਗਦਾਨ ਰਹਿੰਦਾ ਹੈ । ਓਥੇ ਹੀ ਜੇਕਰ ਗੱਲ ਕੀਤੀ ਜਾਵੇ ਭਾਰਤ ਦੇਸ਼ ਦੀ ਤਾਂ ਭਾਰਤ ਦੇਸ਼ ਚ ਅਜਿਹੇ ਬਹੁਤ ਸਾਰੇ ਖਿਡਾਰੀਆਂ ਨੇ ਜਨਮ ਲਿਆ ਜਿਹਨਾਂ ਨੇ ਭਾਰਤ ਦਾ ਨਾਮ ਪੂਰੀ ਦੁਨੀਆ ਭਰ ਚ ਰੋਸ਼ਨ ਕੀਤਾ । ਇਸ ਵਿਚਾਲੇ ਹੁਣ ਭਾਰਤ ਦੇ ਦੇਸ਼ ਦੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਨਾਲ ਜੁੜ ਮਾੜੀ ਖਬਰ ਸਾਹਮਣੇ ਆਈ , ਇਸ ਕਾਰਨ FIR ਤੱਕ ਦਰਜ ਹੋ ਗਈ ।

ਦਰਅਸਲ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ‘ਤੇ ਓਹਨਾ ਦੀ ਪਤਨੀ ਨਾਲ ਕੁੱਟਮਾਰ ਕਰਨ ਦੇ ਦੋਸ਼ ਤਹਿਤ FIR ਦਰਜ ਕੀਤੀ ਗਈ ਹੈ । ਦੱਸਦਿਆਂ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਵਿਨੋਦ ਕਾਂਬਲੀ ਤੇ ਇੱਕ ਵਾਰ ਫਿਰ ਤੋਂ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੈ , ਇੱਕ ਵਾਰ ਫਿਰ ਤੋਂ ਉਹ ਵਿਵਾਦਾਂ ਵਿੱਚ ਘਿਰ ਗਏ ਹਨ। ਕਿਉਕਿ ਇਸ ਵਾਰ ਉਨ੍ਹਾਂ ਦੀ ਪਤਨੀ ਨੇ ਉਹਨਾਂ ਖਿਲਾਫ਼ ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਦਿਤੀ ।

ਉਸਨੇ ਸ਼ਰਾਬ ਦੇ ਨਸ਼ੇ ਵਿੱਚ ਉਹਨਾਂ ਨਾਲ ਕਥਿਤ ਤੌਰ ‘ਤੇ ਦੁਰਵਿਵਹਾਰ ਅਤੇ ਕੁੱਟਮਾਰ ਕਰਨ ਦਾ ਦੋਸ਼ ਲਾਇਆ । ਜਿਸ ਕਾਰਨ ਮੁੰਬਈ ਪੁਲਿਸ ਨੇ ਓਹਨਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ । ਜ਼ਿਕਰਯੋਗ ਹੈ ਕਿ ਕਾਂਬਲੀ ਦੀ ਪਤਨੀ ਨੇ ਦੋਸ਼ ਲਾਇਆ ਹੈ ਕਿ ਵਿਨੋਦ ਕਾਂਬਲੀ ਨੇ ਭੋਜਨ ਪਕਾਉਣ ਵਾਲਾ ਭਾਂਡਾ ਉਸ ‘ਤੇ ਸੁੱਟ ਦਿੱਤਾ, ਜਿਸ ਕਾਰਨ ਓਹਨਾ ਦੇ ਸਿਰ ਤੇ ਸੱਟ ਲੱਗ ਗਈ

ਓਹਨਾ ਦੋਸ਼ ਲਾਇਆ ਕਿ ਨਸ਼ੇ ਦੀ ਹਾਲਤ ‘ਚ ਬਾਂਦਰਾ ਸਥਿਤ ਉਨ੍ਹਾਂ ਦੇ ਫਲੈਟ ‘ਤੇ ਪਹੁੰਚਿਆ ਅਤੇ ਪਤਨੀ ਨਾਲ ਬਦਸਲੂਕੀ ਕੀਤੀbਤੇ ਕੁਕਿੰਗ ਪੈਨ ਦਾ ਹੈਂਡਲ ਵੀ ਓਹਨਾ ਦੇ ਸਿਰ ਚ ਮਾਰਿਆ । ਜਿਸਦੇ ਚਲਦੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ । ਪਰ ਇਸ ਮਾਮਲੇ ਦੇ ਆਉਣ ਤੋਂ ਬਾਅਦ ਕਾਫੀ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ ।