ਸਵੇਰੇ-ਸਵੇਰੇ ਵਾਪਰਿਆ ਵੱਡਾ ਹਾਦਸਾ, 8 ਲੋਕਾਂ ਦੀ ਮੌਤ ਨਾਲ ਮਚਿਆ ਹੜਕੰਪ

ਭੰਡਾਰਾ ਵਿੱਚ ਭਿਆਨਕ ਸੜਕ ਹਾਦਸਾ, ਬੋਲੇਰੋ-ਟਰੱਕ ਦੀ ਟੱਕਰ ’ਚ 3 ਬੱਚਿਆਂ ਸਮੇਤ 8 ਮੌਤਾਂ

ਭੰਡਾਰਾ: ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਤੜਕੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਲਖਨੀ ਤਾਲੁਕਾ ਵਿੱਚ ਤੇਜ਼ ਰਫ਼ਤਾਰ ਬੋਲੇਰੋ SUV ਦੀ ਇੱਕ ਆਈਸ਼ਰ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਤਿੰਨ ਬੱਚਿਆਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ।

ਪੁਲਿਸ ਮੁਤਾਬਕ ਇਹ ਹਾਦਸਾ 11 ਸਤੰਬਰ ਨੂੰ ਸਵੇਰੇ ਕਰੀਬ 4 ਵਜੇ ਮਾਨੇਗਾਓਂ ਅਤੇ ਪਿੰਪਲਗਾਓਂ ਵਿਚਕਾਰ ਵਾਪਰਿਆ। ਬੋਲੇਰੋ ਵਿੱਚ ਕੁੱਲ ਅੱਠ ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਪੰਜ ਬਾਲਗ ਅਤੇ ਤਿੰਨ ਬੱਚੇ ਸ਼ਾਮਲ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਵਿੱਚ ਸਵਾਰ ਸਾਰੇ ਅੱਠ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਬੋਲੇਰੋ ਸਵਾਰ ਲੋਕ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਨਾਗਪੁਰ ਵੱਲ ਜਾ ਰਹੇ ਸਨ। ਉਹ ਨੈਸ਼ਨਲ ਹਾਈਵੇਅ-53 ਰਾਹੀਂ ਸਫ਼ਰ ਕਰ ਰਹੇ ਸਨ। ਇਸੇ ਦੌਰਾਨ ਮਾਨੇਗਾਓਂ ਅਤੇ ਪਿੰਪਲਗਾਓਂ ਵਿਚਕਾਰ ਉਨ੍ਹਾਂ ਦੀ ਗੱਡੀ ਦੀ ਟਰੱਕ ਨਾਲ ਟੱਕਰ ਹੋ ਗਈ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਅੱਠ ਮੌਤਾਂ ਦੀ ਪੁਸ਼ਟੀ ਕਰਦਿਆਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।