ਆਈ ਤਾਜਾ ਵੱਡੀ ਖਬਰ

ਦੇਸ਼ ਵਿਚ ਫ਼ਿਲਮੀ ਸਖਸ਼ੀਅਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਆਏ ਦਿਨ ਹੀ ਸਾਹਮਣੇ ਆਉਦੀਆ ਰਹਿੰਦੀਆਂ ਹਨ। ਜਿੱਥੇ ਬਹੁਤ ਸਾਰੀਆਂ ਫਿਲਮੀ ਹਸਤੀਆਂ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਈਆਂ ਹਨ। ਜਿੱਥੇ ਕਰੋਨਾ ਦੇ ਬੁਰੇ ਦੌਰ ਵਿਚ ਬਹੁਤ ਸਾਰੇ ਲੋਕਾਂ ਦੀ ਆਰਥਿਕ ਮਦਦ ਕੀਤੀ ਹੈ। ਉੱਥੇ ਹੀ ਬਹੁਤ ਸਾਰੀਆਂ ਸੰਸਥਾਵਾਂ ਨਾਲ ਮਿਲ ਕੇ ਵੀ ਲੋਕਾਂ ਦੀ ਭਲਾਈ ਲਈ ਕਈ ਤਰ੍ਹਾਂ ਦੇ ਕਾਰਜ ਆਰੰਭ ਕੀਤੇ ਹੋਏ ਹਨ। ਅਜਿਹੇ ਫਿਲਮੀ ਕਲਾਕਾਰਾਂ ਨੂੰ ਲੋਕ ਰੱਬ ਤੋਂ ਘੱਟ ਨਹੀ ਮੰਨਦੇ। ਜਿਨ੍ਹਾਂ ਵੱਲੋਂ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਉਥੇ ਹੀ ਕੁਝ ਫ਼ਿਲਮੀ ਹਸਤੀਆਂ ਆਪਣੀ ਨਿੱਜੀ ਜਿੰਦਗੀ ਦੀਆਂ ਗੱਲਾਂ ਨੂੰ ਲੈ ਕੇ ਵੀ ਆਏ ਦਿਨ ਸੋਸ਼ਲ ਮੀਡੀਆ ਉਪਰ ਚਰਚਾ ਵਿੱਚ ਬਣ ਜਾਂਦੀਆਂ ਹਨ।

ਹੁਣ ਸਲਮਾਨ ਖਾਨ ਨੂੰ ਹਵਾਈ ਅੱਡੇ ਤੇ ਅਫਸਰ ਨੇ ਰੋਕਿਆ, ਜਿਸ ਕਾਰਨ ਉਸ ਤੇ ਇਹ ਕਾਰਵਾਈ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜਦੋਂ ਸਲਮਾਨ ਖਾਨ ਅਤੇ ਅਭਿਨੇਤਰੀ ਕੈਟਰੀਨਾ ਕੈਫ ਫਿਲਮ ਟਾਈਗਰ 3 ਦੀ ਸ਼ੂਟਿੰਗ ਲਈ ਮੁੰਬਈ ਦੇ ਹਵਾਈ ਅੱਡੇ ਤੋਂ ਰੂਸ ਲਈ ਰਵਾਨਾ ਹੋ ਰਹੇ ਸਨ। ਤਾਂ ਉਸ ਸਮੇਂ ਇੱਕ ਸੀ ਆਈ ਐਸ ਐਫ ਇੰਸਪੈਕਟਰ ਵੱਲੋਂ ਹਵਾਈ ਅੱਡੇ ਉਪਰ ਰੂਸ ਜਾਂਦੇ ਸਮੇਂ ਸਲਮਾਨ ਖਾਨ ਨੂੰ ਰੋਕ ਲਿਆ ਗਿਆ ਸੀ। ਉਸ ਸਮੇਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਉਪਰ ਅੱਗ ਦੀ ਤਰ੍ਹਾਂ ਫੈਲ ਗਈ, ਜਿਸ ਕਾਰਨ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।

ਵਾਇਰਲ ਹੋਈ ਵੀਡੀਓ ਵਿਚ ਇਹ ਵੇਖਿਆ ਜਾ ਰਿਹਾ ਹੈ ਕਿ ਜਦੋਂ ਹਵਾਈ ਅੱਡੇ ਉਪਰ ਪਹੁੰਚਣ ਉਪਰੰਤ ਸਲਮਾਨ ਖਾਨ ਗੱਡੀ ਤੋਂ ਉਤਰਦੇ ਹਨ ਤਾਂ, ਉਸ ਸਮੇਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਫ਼ੋਟੋਗ੍ਰਾਫਰਾਂ ਵਲੋ ਉਨ੍ਹਾਂ ਨੂੰ ਘੇਰਿਆ ਜਾਂਦਾ ਹੈ। ਉਸ ਸਮੇਂ ਹੀ ਅੰਦਰ ਦਾਖਲ ਹੁੰਦੇ ਉੱਥੇ ਮੌਜੂਦ ਸੀ ਆਈ ਐਸ ਐਫ ਇਸਪੈਕਟਰ ਸੋਮਨਾਥ ਮੋਹੰਤੀ ਵੱਲੋਂ ਮੀਡੀਆ ਨਾਲ ਫੋਨ ਤੇ ਗੱਲਬਾਤ ਕਰਨ ਬਾਰੇ ਪ੍ਰੋਟੋਕੋਲ ਤੋੜਨ ਲਈ ਸਲਮਾਨ ਖਾਨ ਨੂੰ ਰੋਕਿਆ ਗਿਆ ਸੀ।

ਉੱਥੇ ਹੀ ਹੁਣ ਉਸ ਇੰਸਪੈਕਟਰ ਨੂੰ ਸਲਮਾਨ ਖਾਨ ਨੂੰ ਰੋਕਣ ਦੌਰਾਨ ਉਸਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪਰ ਕੁਝ ਲੋਕਾਂ ਵੱਲੋਂ ਇਸ ਇੰਸਪੈਕਟਰ ਦੀ ਤਾਰੀਫ਼ ਵੀ ਕੀਤੀ ਜਾ ਰਹੀ ਹੈ ਕਿ ਜਿਸ ਨੇ ਆਪਣੀ ਡਿਊਟੀ ਆਪਣਾ ਫ਼ਰਜ਼ ਸਮਝ ਕੇ ਨਿਭਾਈ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਉਸ ਨੂੰ ਹੀਰੋ ਵਰਗਾ ਹੈਂਡਸਮ ਵੀ ਦੱਸਿਆ ਗਿਆ ਹੈ।


                                       
                            
                                                                   
                                    Previous Postਕਨੇਡਾ ਤੋਂ ਆਈ ਮਾੜੀ ਖਬਰ-  ਸੁਣ ਹਰ ਪੰਜਾਬੀ ਰਹਿ ਗਿਆ ਹੈਰਾਨ
                                                                
                                
                                                                    
                                    Next Postਹੁਣੇ ਹੁਣੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਦੇ ਬਾਰੇ ਆਈ ਇਹ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



