ਆਈ ਤਾਜ਼ਾ ਵੱਡੀ ਖਬਰ 

ਜਿੱਥੇ ਲੋਕਾਂ ਵਿਚਕਾਰ ਆਪਸੀ ਵਿਵਾਦ ਇਸ ਕਦਰ ਵਧ ਜਾਂਦਾ ਹੈ ਹਨ ਕੇ ਲੋਕਾਂ ਵੱਲੋਂ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਉਸ ਸਮੇਂ ਅੰਜ਼ਾਮ ਦੇ ਦਿੱਤਾ ਜਾਂਦਾ ਹੈ। ਪੰਜਾਬ ਅੰਦਰ ਜਿਥੇ ਗੋਲੀ ਚੱਲਣ ਦੀਆਂ ਘਟਨਾਵਾਂ ਆਮ ਹੀ ਹੋ ਗਈਆਂ ਹਨ ਅਤੇ ਦਿਨ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹਰ ਸਮੇਂ ਹੋਣ ਵਾਲੀਆਂ ਅਜਿਹੀਆਂ ਦੁਖਦਾਈ ਖਬਰਾਂ ਦਾ ਅਸਰ ਜਿੱਥੇ ਪੰਜਾਬ ਦੇ ਹਾਲਾਤਾਂ ਉਪਰ ਵੀ ਪੈਂਦਾ ਹੈ । ਉੱਥੇ ਹੀ ਕਈ ਘਰਾਂ ਦੇ ਵਿੱਚ ਪਰਿਵਾਰਕ ਵਿਵਾਦ ਇਸ ਕਦਰ ਵਧ ਜਾਂਦੇ ਹਨ ਜਿਥੇ ਪਤੀ ਪਤਨੀ ਦੇ ਰਿਸ਼ਤੇ ਵੀ ਤਾਰ-ਤਾਰ ਹੋ ਜਾਂਦੇ ਹਨ। ਹੁਣ ਰੋਟੀ ਨਾ ਦੇਣ ਤੇ ਗੁੱਸੇ ਵਿੱਚ ਆਏ ਸ਼ਰਾਬੀ ਪਤੀ ਵੱਲੋਂ ਪਤਨੀ ਨੂੰ ਗੋਲੀ ਮਾਰੀ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਸਾਹਮਣੇ ਆਇਆ ਹੈ। ਸਿਵਲ ਲਾਈਨ ਥਾਣਾ ਖੇਤਰ ਦੇ ਅਧੀਨ ਹਾਥੀ ਡੂਬਾ ਮਹੱਲੇ ਵਿੱਚ ਰਹਿਣ ਵਾਲਾ ਇਕ ਅਸਲਮ ਨਾਮ ਦਾ ਵਿਅਕਤੀ ਆਪਣੀ ਪਤਨੀ ਨਸੀਮ ਨੂੰ ਸ਼ਰਾਬ ਦੇ ਨਸ਼ੇ ਵਿੱਚ ਕੁੱਟਮਾਰ ਕਰਦਾ ਸੀ ਉੱਥੇ ਹੀ ਪਤਨੀ ਹਰ ਰੋਜ਼ ਦੀਆਂ ਪਤਨੀਆਂ ਤੋਂ ਦੁੱਖੀ ਹੋ ਰਹੀ ਸੀ।

ਇਸ ਲਈ ਹੀ ਪਤਨੀ ਵੱਲੋਂ ਆਪਣੇ ਪਤੀ ਨੂੰ ਸ਼ਰਾਬ ਪੀਣ ਤੋਂ ਰੋਜ਼ਾਨਾ ਰੋਕਿਆ ਜਾਂਦਾ ਸੀ ਜਿਸਦੇ ਚਲਦੇ ਹੋਏ ਉਸ ਵੱਲੋਂ ਪਤਨੀ ਦੀ ਕੁੱਟਮਾਰ ਕੀਤੀ ਜਾਂਦੀ ਸੀ ਇਸੇ ਤਰਾਂ ਹੀ ਪਤੀ ਵੱਲੋਂ ਘਰ ਦੀ ਉਪਰਲੀ ਮੰਜ਼ਿਲ ਉੱਤੇ ਬੈਠ ਕੇ ਸ਼ਰਾਬ ਪੀਤੀ ਜਾ ਰਹੀ ਸੀ ਅਤੇ ਹੇਠਾਂ ਆ ਕੇ ਜਦੋਂ ਉਹ ਆਪਣੀ ਪਤਨੀ ਤੋਂ ਖਾਣਾ ਮੰਗਣ ਲੱਗਾ ਤਾਂ ਉਸ ਵੱਲੋਂ ਆਪਣੀ ਪਤਨੀ ਨੂੰ ਬੋਲਦੇ ਹੋਏ ਕੁੱਕਰ ਨੂੰ ਲੱਤ ਮਾਰ ਦਿੱਤੀ ਗਈ ਅਤੇ ਫਿਰ ਬਾਅਦ ਵਿੱਚ ਪਤਨੀ ਨਾਲ ਝਗੜਾ ਕਰਦੇ ਹੋਏ ਉਸ ਨੂੰ ਗੋਲੀ ਮਾਰ ਦਿੱਤੀ ਗਈ।

ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਉਨ੍ਹਾਂ ਦੇ ਬੱਚੇ ਵੀ ਘਰ ਵਿਚ ਮੌਜੂਦ ਸਨ ਜੋ ਵਾਲ ਵਾਲ ਬਚ ਗਏ ਹਨ, ਗੋਲ਼ੀ ਚੱਲਣ ਦੀ ਆਵਾਜ਼ ਸੁਣ ਕੇ ਜਿੱਥੇ ਪਰਿਵਾਰਕ ਮੈਂਬਰਾਂ ਅਤੇ ਆਸ ਪਾਸ ਦੇ ਲੋਕਾਂ ਵੱਲੋਂ ਤੁਰੰਤ ਹੀ ਉਸ ਔਰਤ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਗੋਲੀ ਔਰਤ ਦੀ ਛਾਤੀ ਵਿੱਚ ਲੱਗੀ ਹੈ। ਉਥੇ ਹੀ ਪੁਲਸ ਵੱਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ।


                                       
                            
                                                                   
                                    Previous Postਪੰਜਾਬ ਚ ਇਥੇ ਚਿਟੇ ਦਿਨ ਹੀ ਹੋਈ 10 ਲੱਖ ਦੀ ਲੁੱਟ, ਪੁਲਿਸ ਕਰ ਰਹੀ CCTV ਦੀ ਜਾਂਚ
                                                                
                                
                                                                    
                                    Next Postਸਿੱਧੂ ਮੂਸੇ ਵਾਲੇ ਦੇ ਕਤਲ ਮਾਮਲੇ ਚ ਦਿਲੀ ਪੁਲਿਸ ਵਲੋਂ ਆਇਆ ਵੱਡਾ ਬਿਆਨ, AK 47 ਦੀ ਪਹਿਲੀ ਗੋਲੀ ਨਾਲ ਹੋਈ ਮੌਤ
                                                                
                            
               
                            
                                                                            
                                                                                                                                            
                                    
                                    
                                    



