ਸ਼ਖ਼ਸ ਨੇ ਸ਼ਮਸ਼ਾਨਘਾਟ ’ਚ ਮਨਾਇਆ ਆਪਣਾ ਜਨਮ ਦਿਨ, ਵਜ੍ਹਾ ਹੈ ਖ਼ਾਸ

ਆਈ ਤਾਜਾ ਵੱਡੀ ਖਬਰ 

ਅੱਜ ਦੇ ਵਿਗਿਆਨਕ ਯੁੱਗ ਦੇ ਵਿਚ ਜਿਥੇ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੇ ਅਵਿਸ਼ਕਾਰ ਕੀਤੇ ਜਾਂਦੇ ਹਨ ਜਿਸ ਨਾਲ ਦੁਨੀਆਂ ਨੂੰ ਅੰਧ-ਵਿਸ਼ਵਾਸ ਤੋਂ ਬਾਹਰ ਕੱਢਿਆ ਜਾ ਸਕੇ। ਵਿਗਿਆਨੀਆਂ ਵੱਲੋਂ ਜਿੱਥੇ ਧਰਤੀ ਤੋਂ ਇਲਾਵਾ ਦੂੱਜੇ ਗ੍ਰਹਿ ਉੱਪਰ ਵੀ ਜ਼ਿੰਦਗੀ ਦੇ ਹੋਣ ਦੇ ਸੰਕੇਤ ਲੋਕਾਂ ਨੂੰ ਦੱਸ ਦਿੱਤੇ ਗਏ ਹਨ। ਉਥੇ ਹੀ ਦੂਸਰੇ ਗ੍ਰਹਿ ਉਪਰ ਵੀ ਜ਼ਿੰਦਗੀ ਵਸਾਉਣ ਦੀਆਂ ਕੋਸ਼ਿਸ਼ਾ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਲੋਕਾਂ ਵੱਲੋਂ ਦੂਜੇ ਗ੍ਰਹਿਆਂ ਤੇ ਪਲਾਟ ਤੱਕ ਖਰੀਦੇ ਜਾ ਚੁੱਕੇ ਹਨ। ਹੈਰਾਨੀਜਨਕ ਮਾਮਲੇ ਬਹੁਤ ਸਾਰੇ ਅਚਾਨਕ ਹੀ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਉਪਰ ਲੋਕਾਂ ਲਈ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ ਉੱਥੇ ਹੀ ਬਹੁਤ ਸਾਰੇ ਤਰਕਸ਼ੀਲ ਸੁਸਾਇਟੀ ਦੇ ਲੋਕਾਂ ਵੱਲੋਂ ਅੰਧ ਵਿਸ਼ਵਾਸ ਨੂੰ ਖਤਮ ਕੀਤੇ ਜਾਣ ਲਈ ਬਹੁਤ ਸਾਰੇ ਉਪਰਾਲੇ ਵੀ ਕੀਤੇ ਜਾਂਦੇ ਹਨ ਜਿਸ ਨਾਲ ਲੋਕਾਂ ਨੂੰ ਮਾਨਸਿਕ ਰੋਗਾਂ ਦੀ ਲਪੇਟ ਵਿਚ ਆਉਣ ਤੋਂ ਬਚਾਇਆ ਜਾ ਸਕੇ।

ਹੁਣ ਇੱਥੇ ਇਕ ਸ਼ਖਸ ਵੱਲੋਂ ਸਮਸ਼ਾਨਘਾਟ ਵਿਚ ਆਪਣਾ ਜਨਮ ਦਿਨ ਮਨਾਇਆ ਗਿਆ ਹੈ ਅਤੇ ਇਸ ਦੀ ਖਾਸ ਵਜਾ ਦਸੀ ਗਈ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਵੱਲੋਂ ਕਲਿਆਣ ਕਸਬੇ ਦੇ ਵਿੱਚ ਲੋਕਾਂ ਨੂੰ ਅੰਧ ਵਿਸ਼ਵਾਸ਼ ਵਿਚੋਂ ਬਾਹਰ ਕੱਢਣ ਵਾਸਤੇ ਅਤੇ ਅੰਧ ਵਿਸ਼ਵਾਸ਼ ਦੇ ਖਿਲਾਫ ਸੰਦੇਸ਼ ਦੇਣ ਲਈ ਇਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ ਲੋਕਾਂ ਵੱਲੋਂ ਪ੍ਰਸੰਸਾ ਕੀਤੀ ਗਈ ਹੈ।

ਇਕ ਵਿਅਕਤੀ ਗੋਤਮ ਰਤਨ ਮੌਰੇ ਵੱਲੋਂ ਆਪਣਾ 54 ਜਨਮ ਦਿਨ 19 ਨਵੰਬਰ ਨੂੰ ਇੱਕ ਸ਼ਮਸ਼ਾਨ ਘਾਟ ਵਿੱਚ ਮਨਾਇਆ ਗਿਆ ਜਿੱਥੇ ਉਸ ਵੱਲੋਂ ਇੱਕ ਬੇਹਤਰੀਨ ਜਸ਼ਨ ਦਾ ਆਯੋਜਨ ਕੀਤਾ ਗਿਆ। ਚਾਲੀ ਔਰਤਾਂ ਤੇ ਬੱਚਿਆਂ ਦੇ ਸਮੇਤ ਸੌ ਤੋਂ ਵਧੇਰੇ ਮਹਿਮਾਨਾਂ ਵੱਲੋਂ ਸ਼ਿਰਕਤ ਕੀਤੀ ਗਈ ਉਥੇ ਹੀ ਇਸ ਪਾਰਟੀ ਦੇ ਦੌਰਾਨ ਮਹਿਮਾਨਾਂ ਨੂੰ ਕੇਕ ਤੇ ਬਰਿਆਨੀ ਵੀ ਪਰੋਸੀ ਗਈ ਹੈ।

ਇਸ ਵਿਅਕਤੀ ਵੱਲੋਂ ਜਿੱਥੇ ਸ਼ਮਸ਼ਾਨਘਾਟ ਦੇ ਵਿੱਚ ਰਾਤ ਦੇ ਸਮੇਂ ਇਸ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ ਜਿਸ ਸਦਕਾ ਲੋਕਾਂ ਨੂੰ ਅੰਧ-ਵਿਸ਼ਵਾਸ ਅਤੇ ਕਾਲੇ ਜਾਦੂ ਦੇ ਪ੍ਰਭਾਵ ਤੋਂ ਬਾਹਰ ਕੱਢਿਆ ਜਾ ਸਕੇ ਜਿਸ ਕਾਰਨ ਇਹ ਮੁਹਿੰਮ ਉਨਾਂ ਵੱਲੋਂ ਚਲਾਈ ਗਈ ਹੈ। ਉਥੇ ਹੀ ਉਨ੍ਹਾਂ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਗਈ।